ਸਰਕਾਰੀ ਕੰਨਿਆ ਸਕੂਲ ਵਿਖੇ “ਐਨਰਜੀ ਕਲੱਬ”ਦੇ ਅਧੀਨ ਕਰਵਾਏ ਗਏ ਵੱਖ-ਵੱਖ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਵਿਖੇ “ਐਨਰਜੀ ਕਲੱਬ” ਦੇ ਅਧੀਨ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ  ਵੱਖ ਵੱਖ ਤਰਾਂ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬਹੁਤ ਵੱਧ ਚੜ੍ਹ ਕੇ ਭਾਗ ਲਿਆ । ਸਲੋਗਨ ਰਾਈਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਸਿਮਰਨ ਚੌਹਾਨ, ਦੂਜਾ ਮੰਨਤ ਪ੍ਰੀਤ ਅਤੇ ਤੀਜਾ ਸਥਾਨ ਜਯੋਤਸਨਾ ਨੇ ਪ੍ਰਾਪਤ  ਕੀਤਾ।ਡਿਬੇਟ ਅਤੇ ਡੈਕਲਾਮੇਸ਼ਨ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਿਆ ਸੈਣੀ , ਦੂਜਾ ਸੁਮਨ ਅਤੇ ਤੀਜਾ ਸਥਾਨ ਸੋਨਮ ਨੇ ਪ੍ਰਾਪਤ ਕੀਤਾ।

Advertisements

ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਸਪਨਾ ਕੁਮਾਰੀ , ਦੂਜਾ ਕਲਪਨਾ ਕੁਮਾਰੀ ਅਤੇ ਤੀਜਾ ਸਥਾਨ ਕਾਜਲ ਨੇ ਪ੍ਰਾਪਤ ਕੀਤਾ। essay  ਰਾਈਟਿੰਗ  ਮੁਕਾਬਲੇ ਵਿਚ ਪਹਿਲਾ ਸਥਾਨ ਜਸਲੀਨ ਕੌਰ, ਦੂਜਾ ਤਮੰਨਾ ਅਤੇ ਤੀਜਾ ਸਥਾਨ ਰਾਜਵਿੰਦਰ ਕੌਰ ਨੇ ਪ੍ਰਾਪਤ ਕੀਤਾ। ਇਹਨਾਂ ਸਾਰਿਆਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਲਲਿਤਾ ਰਾਣੀ ਜੀ ਵੱਲੋਂ ਇਨਾਮ ਵੰਡੇ ਗਏ। ਪ੍ਰਿੰਸੀਪਲ ਜੀ ਨੇ ਕਿਹਾ ਕਿ ਇਸ ਕਲੱਬ ਦਾ ਮੁੱਖ ਉਦੇਸ਼ ਬੱਚਿਆਂ ਨੂੰ ਊਰਜਾ ਬਚਾਓ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਹੈਂ। ਇਨ੍ਹਾਂ ਤਰੀਕਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਵਰਤਣ ਬਾਰੇ ਪ੍ਰਿੰਸੀਪਲ ਸਾਹਿਬਾ ਜੀ ਦੁਆਰਾ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਸ਼ਾਲਿਨੀ ਅਰੋੜਾ ਜੀ, ਸੀਮਾ ਸ਼ਰਮਾ, ਜੁਝਾਰ ਕੌਰ, ਅਨੀਤਾ ਗੌਤਮ, ਸਵੀਨਾ ਸ਼ਰਮਾ, ਸੁਲਕਸਣਾ ਦੇਵੀ ਅਤੇ ਜੋਗਿੰਦਰ ਕੌਰ ਜੀ ਵੀ ਹਾਜਰ ਸਨ!

LEAVE A REPLY

Please enter your comment!
Please enter your name here