ਆਜ਼ਾਦੀ ਕਾ ਅੰਮ੍ਰਿਤ ਮਹਾਓਤਸਵ ਤਹਿਤ ਅੰਧ ਵਿਦਿਆਲਿਆ ਵਿਖੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ  ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਆਜ਼ਾਦੀ ਕਾ  ਅੰਮ੍ਰਿਤ ਮਹਾਉਤਸਵ ਦੇ ਬੈਨਰ ਤਹਿਤ  ਅੰਧ ਵਿਦਿਆਲਿਆ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੌਰਾਨ ਅੰਧ-ਵਿਦਿਆਲਿਆ ਵਿਚ ਰਹਿ ਰਹੇ ਨੇਤਰਹੀਨਾਂ ਵੱਲੋਂ ਅਤੇ ਮੁਸਕਾਨ ਸਪੈਸ਼ਲ ਸਕੂਲ ਦੇ  ਵਿਦਿਆਰਥੀਆਂ  ਵੱਲੋਂ ਡਾਂਸ ਅਤੇ ਗੀਤ ਪੇਸ਼ ਕਰ ਕੇ ਰੰਗਾਰੰਗ ਮਾਹੌਲ ਸਿਰਜਿਆ ਗਿਆ ।  ਸਮਾਗਮ ਵਿੱਚ ਫ਼ਿਰੋਜ਼ਪੁਰ ਫਾਉਂਡੇਸ਼ਨ ਐਨਜੀਓ ਵੱਲੋਂ ਖੀਰ ਵਰਤਾਈ ਗਈ ਅਤੇ ਲਾਈਫ ਸੇਵਰ ਵੈੱਲਫੇਅਰ ਸੋਸਾਇਟੀ ਵੱਲੋਂ ਸਾਰੇ ਅੰਧ ਵਿਦਿਆਲਿਆ ਦੇ ਮੈਂਬਰਾਂ ਅਤੇ ਮੁਸਕਾਨ ਸਕੂਲ ਦੇ ਆਏ ਹੋਏ ਬੱਚਿਆਂ ਨੂੰ ਟੀ ਸ਼ਰਟ ਭੇਂਟ ਕੀਤੀਆਂ ਗਈਆਂ।  ਇਸ ਮੌਕੇ ਉਤੇ  ਸਪੈਸ਼ਲ ਸਕੂਲ ਦੇ ਬੱਚਿਆਂ ਵਿੱਚ ਅਤੇ ਅੰਧ-ਵਿਦਿਆਲਿਆ ਦੇ ਵਿਅਕਤੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਅੰਧ ਵਿਦਿਆਲਿਆ ਦੇ ਮੈਂਬਰਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਲਈ ਧੰਨਵਾਦੀ ਹਨ ਜਿਸ ਕਰ ਕੇ ਉਨ੍ਹਾਂ ਨੇ ਇਸ ਸਮਾਗਮ ਦਾ ਆਨੰਦ ਮਾਣਿਆ।

Advertisements

ਇਸ ਮੌਕੇ ਡਾ ਸਤਿੰਦਰ ਸਿੰਘ ਡਿਪਟੀ ਡੀ ਈ ਓ ਐਲੀਮੈਂਟਰੀ ਅਤੇ ਮੈਂਬਰ ਜਗਜੀਤ ਸਿੰਘ ਸੋਢੀ ਪ੍ਰਧਾਨ ਲਾਈਫ ਸੇਵਰ ਸੁਸਾਇਟੀ ਐੱਨਜੀਓ, ਮੈਡਮ ਰਿਚੀਕਾ ਨੰਦਾ ਸੀਡੀਪੀਓ ਘੱਲ ਖੁਰਦ , ਵਨ ਸਟਾਪ ਸੈਂਟਰ ਦੀ ਰੀਤੂ ਪਲਟਾ ਸੀ.ਏ., ਫ਼ਿਰੋਜ਼ਪੁਰ ਫਾਊਂਡੇਸ਼ਨ ਐਨਜੀਓ ਦੇ ਮੈਂਬਰ, ਰੈੱਡ ਕਰਾਸ ਸੁਸਾਇਟੀ ਦੇ ਮੈਂਬਰ, ਹਰੀਸ਼ ਮੋਂਗਾ ਸਕੱਤਰ ਅੰਧ ਵਿਦਿਆਲਿਆ ਅਤੇ ਮੈਂਬਰ, ਮੁਸਕਾਨ ਸਕੂਲ ਦੇ ਬੱਚੇ ਅਤੇ ਟੀਚਰ , ਸੁਪਰਵਾਈਜਰ ਆਂਚਲ, ਅਭੀਸ਼ੇਕ ਬਲਾਕ ਕੋਆਰਡੀਨੇਟਰ, ਸਤਨਾਮ ਸਿੰਘ, ਸੁਪਰਵਾਈਜ਼ਰ  ਅਤੇ ਆਂਗਣਵਾੜੀ ਵਰਕਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here