ਸਿਵਲ ਸਰਜਨ ਵੱਲੋ ਕਾਲਾ ਰਾਮ ਅਤੇ ਨਸੀਬ ਚੰਦ ਦੀ ਰੀਟਾਇਰਮੈਟ ਮੋਕੇ ਵਿਦਾਇਗੀ ਪਾਰਟੀ

ਹੁਸ਼ਿਆਰਪੁਰ( ਦ ਸਟੈਲਰ ਨਿਊਜ਼): ਸਿਵਲ ਸਰਜਨ ਦਫਤਰ ਤੋ ਨਸੀਬ ਚੰਦ ਅਤੇ ਕਾਲਾ ਰਾਮ ਆਪਣੀਆ ਸੇਵਾਵਾ ਪੂਰੇ ਕਰਦੇ ਹੋਏ ਅੱਜ ਰਿਟਾਇਰ ਹੋ ਗਏ ਹਨ। ਇਸ ਮੋਕੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਿਵਲ ਸਰਜਨ ਦਫਤਰ , ਵੱਲੋ ਉਹਨਾਂ ਦੀ ਰਿਟਾਇਰਮੈਟ ਮੋਕੇ ਨਿੱਘੀ ਵਿਦਾਇਗੀ ਪਾਰਟੀ ਦਾ ਅਯੋਜਨ ਕੀਤਾ ਗਿਆ ਅਤੇ ਇਸ ਮੋਕੇ ਸਿਵਲ ਸਰਜਨ ਡਾ ਅਮਰਜੀਤ ਸਿੰਘ ਨੇ ਜਿਥੇ ਇਹਨਾਂ ਨੂੰ ਮੁਬਾਰਿਕਬਾਦ ਦਿੱਤੀ ਉਥੇ ਇਹਨਾਂ ਵੱਲੋ ਵਿਭਾਗ ਨੂੰ ਵਧੀਆ ਸੇਵਾਵਾਂ ਦਿੱਤੀਆ ਦੀ ਸ਼ਲਾਘਾ ਵੀ ਕੀਤੀ । ਉਹਨਾਂ ਇਸ ਮੋਕੋ ਕਿਹਾ ਕਿ ਸਾਨੂੰ ਸਾਰਿਆ ਨੂੰ ਜੋ ਸਰਕਾਰ ਵੱਲੋ ਡਿਉਟੀ ਦਿੱਤੀ ਹੈ ਉਸ ਨੂੰ ਤਨ ਦੇਹੀ ਨਾਲ ਨਿਭਾਉਣਾ ਚਾਹੀਦਾ ਹੈ । ਇਥੇ ਜਿਕਰਯੋਗ ਹੈ ਕਿ ਉਹਨਾਂ ਨੇ ਸਿਵਲ ਸਰਜਨ ਦਫਤਰ ਵਿੱਚ ਲੰਬਾ ਸਮਾਂ ਹੁਸ਼ਿਆਰਪੁਰ ਵਿਖੇ ਡਿਉਟੀ ਨਿਭਾਈ ਹੈ । ਇਸ ਤੋ ਪਹਿਲਾ ਉਹ ਮਲੇਰੀਆਂ ਬ੍ਰਾਚ ਵਿਖੇ ਤਾਇਨਾਤ ਸਨ।

Advertisements

ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਡੀ ਪੀ ਸਿੰਘ, ਡਾ. ਸੀਮ ਗਰਗ ਜਿਲਾਂ ਟੀਕਾਕਰਨ ਅਫਸਰ, ਜੈਡ. ਐਲ. ਏ. ਰਜੇਸ਼ ਸੂਰੀ, ਡਰੱਗ ਇੰਨਸਪੈਕਟਰ ਪਰਿੰਦਰ ਸਿੰਘ ਡਾ. ਸ਼ਲੇਸ਼ ਕੁਮਾਰ ਦਵਿੰਦਰ ਭੱਟੀ, ਹਰਰੂਪ ਕੁਮਾਰ, ਬਸੰਤ ਕੁਮਾਰ, ਆਸਾ ਰਾਣੀ ਅਤੇ ਗੁਰਵਿੰਦਰ ਸਿੰਘ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here