15 ਸਾਲ ਤੋਂ ਲਾਪਤਾ ਵਿਅਕਤੀ ਪੁਲਿਸ ਨੇ ਕੀਤਾ ਪਰਿਵਾਰ ਦੇ ਹਵਾਲੇ

ਹਰਿਆਣਾ (ਦ ਸਟੈਲਰ ਨਿਊਜ਼)ਰਿਪੋਰਟ- ਪ੍ਰੀਤੀ ਪਰਾਸ਼ਰ। ਥਾਣਾ ਹਰਿਆਣਾ ਵੱਲੋਂ ਯੂ.ਪੀ ਦੇ ਕਰੀਬ 15 ਸਾਲ ਤੋਂ ਆਪਣੇ ਪਰਿਵਾਰ ਨਾਲੋ ਵਿਛੜੇ ਇੱਕ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮੇਲਣ ਦਾ ਸਮਾਚਾਰ ਪ੍ਰਾਪਤ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਹਰਿਆਣਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਹਰਦੁਆਰ ਪੁੱਤਰ ਪਿਆਰੇ ਲਾਲ ਵਾਸੀ ਮਰੂਆ ਥਾਣਾ ਬਾਊੜੀ ਜ਼ਿਲ੍ਹਾਂ ਬਹਿਰਈਚ ਸਟੇਟ ਯੂ.ਪੀ. ਹਾਲ ਵਾਸੀ ਪਾਰਕਿੰਗ ਨੇੜੇ ਸੰਤਸਗ ਘਰ -1 ਜਲੰਧਰ ਵੱਲੋਂ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਮੇਰਾ ਛੋਟਾ ਭਰਾ ਪੂਰਨ ਜੋ ਬੋਲਣ ਅਤੇ ਸੁਣਨ ਵਿੱਚ ਅਸਮਰਥ ਸੀ ਜੋ ਕਿ ਮੇਰੀ ਮਾਤਾ ਨਾਲ ਨਵੰਬਰ 2006 ਵਿੱਚ ਲਖਨਊ ਵਿਖੇ ਸਤੰਸਗ ਵਿੱਚ ਗਿਆ ਸੀ ਅਤੇ ਮੇਰੀ ਮਾਤਾ ਕੋਲੋ ਵਿਛੜ ਗਿਆ ਗਿਆ ਸੀ ।ਪੂਰਨ ਦੀ ਉਮਰ ਉਸ ਸਮੇਂ 18 ਸਾਲ ਸੀ ਤੇ ਉਸਦੀ ਕਾਫੀ ਭਾਲ ਕੀਤੀ ਪਰ ਮੇਰਾ ਭਰਾ ਪੂਰਨ ਨਹੀਂ ਮਿਲੀਆ।

Advertisements

ਹਰਦੁਆਰ ਨੇ ਦੱਸਿਆ ਸੀ ਕਿ ਉਸ ਦੇ ਚਚੇਰੇ ਲੜਕੇ ਸ਼ੰਕਰ ਜੋ ਕਿ ਬਾਾਗਪੁਰ ਵਿਖੇ ਮਠਿਆਈ ਦੀ ਦੁਕਾਨ ਤੇ ਕੰਮ ਕਰਦਾ ਹੈ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਸਦਾ ਭਰਾ ਪੂਰਨ ਬਾਗਪੁਰ ਵਿਖੇ ਹੀ ਇੱਕ ਮਠਿਆਈ ਦੀ ਦੁਕਾਨ ਤੇ ਕੰਮ ਕਰਦਾ ਹੈ। ਇਸ ਸਬੰਧੀ ਸਾਰੀ ਸੂਚਨਾ ਹਰਿਆਣਾ ਪੁਲਿਸ ਨੂੰ ਦਿੱਤੀ ਗਈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਐੱਸਐੱਚਓ ਬਲਜਿੰਦਰ ਸਿੰਘ ਆਪਣੀ ਪੁਲਿਸ ਟੀਮ ਸਮੇਤ ਬਾਗਪੁਰ ਪਹੁੰਚੇ ਤਾਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਪੂਰਨ ਜੋ ਕਿ ਇਸ ਦੁਕਾਨ ਦੇ ਬਾਹਰ ਘੁੰਮਦਾ ਫਿਰਦਾ ਰਹਿੰਦਾ ਸੀ ਜਿਸ ਨੂੰ ਅਸੀਂ ਕੁੱਝ ਖਾਣ ਨੂੰ ਦੇ ਦਿੰਦੇ ਸੀ ਹੌਲੀ ਹੌਲੀ ਇਹ ਸਾਡੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਇਸ ਨੂੰ ਸਾਡੀ ਦੁਕਾਨ ਤੇ ਕੰਮ ਕਰਦਿਆ ਤਕਰੀਬਨ 2 ਸਾਲ ਹੋ ਚੁੱਕੇ ਹਨ ।ਬਾਅਦ ਵਿੱਚ ਥਾਣਾ ਹਰਿਆਣਾ ਮੁੱਖੀ ਬਲਜਿੰਦਰ ਸਿੰਘ ਨੇ ਪੂਰਨ ਨੂੰ ਉਸਦੇ ਪਰਿਵਾਰਕ ਮੈਂਬਰਾ ਨੂੰ ਸੌਂਪ ਦਿੱਤਾ।ਐੱਸਐੱਚਓ ਬਲਜਿੰਦਰ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਜਾਂ ਮਕਾਨ ਮਾਲਕ ਕਿਸੇ ਵੀ ਵਿਅਕਤੀ ਨੂੰ ਕੰਮ ਤੇ ਜਾਂ ਕਿਰਾਏ ਤੇ ਰੱਖਦਾ ਹੈ ਉਸ ਦੀ ਜਾਣਕਾਰੀ ਤਰੰਤ ਹਰਿਆਣਾ ਥਾਣਾ ਨੂੰ ਦਿੱਤੀ ਜਾਵੇ । ਹਰਿਆਣਾ ਪੁਲਸ ਵੱਲੋਂ ਕੀਤੇ ਇਸ ਕਾਰਜ ਦੀ ਇੱਲਾਕੇ ਭਰ ਵਿੱਚ ਕਾਫੀ ਸ਼ਲਾਘਾ ਹੋਈ ਹੈ ।

LEAVE A REPLY

Please enter your comment!
Please enter your name here