ਹਰ ਘਰ ਤਿਰੰਗਾ ਮੁਹਿੰਮ: ਲੋਕ ਭਾਰਤ ਵਿੱਚ ਬਣੇ ਝੰਡੇ ਹੀ ਖਰੀਦਣ: ਨਰੇਸ਼ ਪੰਡਿਤ/ਰਾਜੂ ਸੂਦ,ਜੀਵਨ ਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਰਾਸ਼ਟਰੀ ਝੰਡੇ ਦੀ ਵਧਦੀ ਮੰਗ ਅਤੇ ਹਰ ਘਰ ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੀ ਸ਼ੁਰੂਆਤ ਦੇ ਮੱਦੇਨਜ਼ਰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਹੈਰੀਟੇਜ ਸਿਟੀ ਨੇ ਕਪੂਰਥਲਾ ਦੇ ਨਾਗਰਿਕਾਂ ਨੂੰ ਭਾਰਤ ਵਿੱਚ ਬਣੇ ਤਿਰੰਗੇ ਖਰੀਦਣ ਦੀ ਅਪੀਲ ਕੀਤੀ ਹੈ।ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਦੇ ਵਿਭਾਗ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਮੰਤਰੀ ਰਾਜੂ ਸੂਦ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਿਰਫ ਮੇਡ ਇਨ ਇੰਡੀਆ ਝੰਡੇ ਹੀ ਖਰੀਦ ਕੇ ਹਰ ਘਰ ਤਿਰੰਗਾ ਮੁਹਿੰਮ ਚ ਸ਼ਾਮਲ ਹੋਣ ਅਤੇ ਸੁਤੰਤਰਤਾ ਦਿਵਸ ਮਨਾਓ ਦੀ ਅਪੀਲ ਕੀਤੀ ਹੈ।ਦੱਸਣਯੋਗ ਹੈ ਕਿ ਮੋਦੀ ਸਰਕਾਰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਮੁਹਿੰਮ ਚਲਾਉਣ ਜਾ ਰਹੀ ਹੈ।

Advertisements

ਹੈਰੀਟੇਜ ਸਿਟੀ ਵਿੱਚ ਅਜ਼ਾਦੀ ਦਿਵਸ ਦੇ ਮੱਦੇਨਜ਼ਰ ਕੌਮੀ ਝੰਡੇ ਦੀ ਵਧੀ ਮੰਗ ਅਤੇ ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੀ ਸ਼ੁਰੂਆਤ ਦੇ ਕਾਰਨ ਵਿਹਿਪ ਅਤੇ ਬਜਰੰਗ ਦੇ ਆਗੂਆਂ ਨੇ ਕਪੂਰਥਲਾ ਦੇ ਨਾਗਰਿਕਾਂ ਨੂੰ ਚੀਨ ਦੁਆਰਾ ਬਣਾਇਆ ਭਾਰਤੀ ਝੰਡੇ ਦੇ ਬਜਾਏ ਭਾਰਤ ਵਿੱਚ ਬਣੇ ਤਿਰੰਗੇ ਨੂੰ ਖਰੀਦਣ ਦੀ ਅਪੀਲ ਕੀਤੀ ਹੈ।ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਨਰੇਸ਼ ਪੰਡਿਤ ਨੇ ਕਿਹਾ ਕਿ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਮਨਾਏ ਜਾ ਰਹੇ ਹਰ ਘਰ ਤਿਰੰਗਾ ਮੁਹਿੰਮ ਦੇ ਨਾਲ ਹੀ ਤਿਰੰਗੇ ਦੀ ਮੰਗ ਵਧੇਗੀ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਬਾਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਚੀਨ ਦੇ ਬਣੇ ਝੰਡੇ ਆ ਜਾਣਗੇ,ਜੇਕਰ ਇਨ੍ਹਾਂ ਝੰਡੀਆਂ ਨੂੰ ਖਰੀਦਿਆ ਜਾਂਦਾ ਹੈ ਤਾਂ ਅਸੀਂ ਸਿੱਧੇ ਤੌਰ ਤੇ ਚੀਨ ਦੀ ਆਰਥਿਕਤਾ ਨੂੰ ਵਧਾਵਾ ਦੇਵਾਂਗੇ।

ਨਰੇਸ਼ ਪੰਡਿਤ ਨੇ ਕਿਹਾ ਕਿ ਬਜਰੰਗ ਦਲ ਲੋਕਾਂ ਨੂੰ ਭਾਰਤੀ ਅਰਥਚਾਰੇ ਨੂੰ ਵਧਾਵਾ ਦੇਣ ਲਈ ਸਥਾਨਕ ਤੌਰ ਤੇ ਬਣੇ ਝੰਡੇ ਖਰੀਦਣ ਦੀ ਅਪੀਲ ਕਰਦਾ ਹੈ।ਦੱਸਣਯੋਗ ਹੈ ਕਿ ਮੋਦੀ ਸਰਕਾਰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਮੁਹਿੰਮ ਚਲਾਉਣ ਜਾ ਰਹੀ ਹੈ।ਇਸ ਦੌਰਾਨ ਤਿੰਨ ਦਿਨਾਂ ‘ਚ 20 ਕਰੋੜ ਘਰਾਂ ‘ਚ ਤਿਰੰਗਾ ਲਹਿਰਾਉਣ ਦੀ ਯੋਜਨਾ ਹੈ।ਇਸ ਦੇ ਮੱਦੇਨਜ਼ਰ ਫਲੈਗ ਕੋਡ ਚ ਬਦਲਾਅ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਤਿਰੰਗਾ ਸਿਰਫ਼ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਹੀ ਲਹਿਰਾਇਆ ਜਾ ਸਕਦਾ ਸੀ।ਬਦਲਾਅ ਤੋਂ ਬਾਅਦ ਹੁਣ ਦਿਨ ਅਤੇ ਰਾਤ ਦੋਹਾਂ ਸਮੇਂ ਤਿਰੰਗਾ ਲਹਿਰਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here