ਨਾਜਾਇਜ ਪਰਚੇ ਰੱਦ ਕਰਨ ਲਈ ਪੱਤਰਕਾਰਾਂ ਦਾ ਵਫ਼ਦ ਐਸ ਐਸ ਪੀ ਤੇ ਐਸ ਪੀ ਡੀ ਨੂੰ ਮਿਲਿਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਜਰਨਲਿਸਟ ਪ੍ਰੈੱਸ ਕਲੱਬ ਦੇ ਸਮੂਹ ਮੈਂਬਰ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਾਨ ਤੇ ਜਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ ਦੀ ਅਗਵਾਈ ਹੇਠ ਕਪੂਰਥਲਾ ਦੇ ਐਸ ਐਸ ਪੀ ਨਵਨੀਤ ਸਿੰਘ ਬੈਂਸ ਅਤੇ ਐਸ ਪੀ ਹਰਵਿੰਦਰ ਸਿੰਘ ਡੱਲੀ ਨੂੰ ਮਿਲ਼ੇ। ਅਤੇ ਇੱਕ ਮੋਮਰੀਮਡੱਮ ਦਿੱਤਾ ਗਿਆ ਇਸ ਮੌਕੇ ਬੀਤੇ ਦਿਨੀਂ ਥਾਣਾ ਸਿਟੀ ਦੇ ਇੰਚਾਰਜ਼ ਵੱਲੋ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ, ਉਨ੍ਹਾਂ ਦੀ ਪਤਨੀ, ਗੁਆਂਢੀ ਰਸ਼ਪਾਲ ਸਿੰਘ, ਉਹਦੀ ਪਤਨੀ ਤੇ ਰਸ਼ਪਾਲ ਸਿੰਘ ਦੇ ਪਿਤਾ ਤੇ ਜੋਂ ਨਾਜਾਇਜ ਪਰਚਾ ਦਰਜ਼ ਕੀਤਾ ਗਿਆ ਸੀ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਅਤੇ ਪੱਤਰਕਾਰ ਸੁੱਖਵਿੰਦਰ ਸੋਹੀ ਤੇ ਓਸ ਦੇ ਪਰਿਵਾਰ ਤੇ ਕੀਤਾ ਗਿਆ ਨਾਜਾਇਜ ਪਰਚੇ ਬਾਰੇ ਵੀ ਵਿਚਾਰ ਕੀਤਾ ਗਿਆ।

Advertisements

ਇਸ ਮੌਕੇ ਐਸ ਐਸ ਪੀ ਕਪੂਰਥਲਾ ਤੇ ਐਸ ਪੀ ਸਹਿਬ ਨੇ ਪਤਰਕਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ ਤੇ ਜਲਦ ਹੀ ਦਰਜ਼ ਝੂਠੇ ਪਰਚਾ ਰੱਦ ਕੀਤਾ ਜਾਵੇਗਾ। ਇਸ ਮੌਕੇ ਤੇ ਸੂਬਾ ਪ੍ਰਧਾਨ ਮਨਜੀਤ ਮਾਨ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਅਗਰ ਜਲਦ ਤੋਂ ਜਲਦ ਪੱਤਰਕਾਰਾਂ ਤੇ ਹੋਏ ਨਾਜਾਇਜ਼ ਪਰਚੇ ਰੱਦ ਨਾ ਕੀਤੇ ਗਏ ਤਾਂ ਪੂਰੇ ਪੰਜਾਬ ਵਿਚ ਧਰਨੇ ਦਿੱਤੇ ਜਾਣਗੇ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਮਨਜੀਤ ਮਾਨ ਸੂਬਾ ਪ੍ਰਧਾਨ ਜੇ ਐਸ ਸੰਧੂ ਸਰਪ੍ਰਸਤ ਪ੍ਰਿਤਪਾਲ ਸਿੰਘ ਚੰਦਰ ਸ਼ੇਖਰ ਐਡਵੋਕੇਟ ਕਨੂੰਨੀ ਸਲਾਹਕਾਰ ਕੁਆਡੀਨੇਟਰ ਚੇਅਰਮੈਨ ਰਾਕੇਸ਼ ਖੰਨਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ ਚੇਅਰਮੈਨ ਜੋਗਿੰਦਰ ਜਾਤੀਕੇ ਜਰਨਲ ਸੈਕਟਰੀ ਸੁਖਵਿੰਦਰ ਸਿੰਘ ਸੋਹੀ ਸੁਰਿੰਦਰ ਸੱਭਰਵਾਲ ਤਰਲੋਚਨ ਸਿੰਘ ਚਾਹਲ ਅਵਤਾਰ ਸਿੰਘ ਗਿੱਲ ਸੁਰਜੀਤ ਸਿੰਘ ਗੋਰਾ ਹਰਪ੍ਰੀਤ ਸਿੰਘ ਨਡਾਲਾ ਬਲਜੀਤ ਸਿੰਘ ਬੱਬੂ ਖੇੜਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here