ਮੱਛੀ ਪਾਲਣ ਵਿਭਾਗ ਵਲੋਂ ਜਾਗਰੂਕਤਾ ਸਮਾਗਮ -50 ਤੋਂ ਵੱਧ ਮੱਛੀ ਕਾਸ਼ਤਕਾਰਾਂ ਨੇ ਲਿਆ ਭਾਗ

ਗੁਰਦਾਸਪੁਰ(ਦ ਸਟੈਲਰ ਨਿਊਜ਼): ਕਾਹਲੋ ਗਾਰਡਨ ਹਯਾਤਨਗਰ (ਗੁਰਦਾਸਪੁਰ ) ਵਿਖੇ 75 ਵਾਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਅਧੀਨ ਆਉਟ ਰੀਚ ਪ੍ਰੋਗਰਾਮ (ਅੰਡਰ ਪੀ.ਐਮ.ਐਮ.ਐਸ.ਵਾਈ.) ਮਨਾਇਆ ਗਿਆ । ਜਿਸ ਵਿੱਚ ਮਾਨਯੋਗ ਜ਼ਸਵੀਰ ਸਿੰਘ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ , ਪੰਜਾਬ, ਬਤੌਰ ਮੁੱਖ ਮਹਿਮਾਨ ਸਾਮਲ ਹੋਏ । ਪ੍ਰੋਗਰਾਮ ਵਿੱਚ 50 ਤੋਂ ਵੱਧ ਮੱਛੀ ਕਾਸ਼ਤਕਾਰਾਂ ਨੇ ਭਾਗ ਲਿਆ । ਨਮਰਤਾ , ਮੱਛੀ ਪਾਲਣ ਅਫ਼ਸਰ, ਗੁਰਦਾਸਪੁਰ  ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ । ਗਡਵਾਸੂ ਲੁਧਿਆਣਾ ਤੋਂ ਮੱਛੀਆਂ ਦੇ ਮਾਹਿਰ ਡਾਕਟਰ ਵੀ.ਕੇ. ਰੈਡੀ ਅਤੇ ਡਾਕਟਰ ਨਵੀਨ ਕੁਮਾਰ ਨੇ ਮੱਛੀਆਂ ਦੀ ਬਿਮਾਰੀਆਂ ਅਤੇ ਮੰਡੀ ਕਰਨ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਵਿਸ਼ਾਲ ਸ਼ਰਮਾ ਮੱਛੀ ਪਾਲਣ ਅਫ਼ਸਰ ਪਠਾਨਕੋਟ ਨੇ ਮੱਛੀ ਕਾਸ਼ਤਕਾਰਾਂ ਨੂੰ ਪੀ.ਐਮ.ਐਮ.ਐਸ. ਵਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ । ਕਸ਼ਮੀਰ ਸਿੰਘ ਵਾਹਲਾ , ਜ਼ਿਲ੍ਹਾ ਪ੍ਰਧਾਨ ਆਪ ਬਤੌਰ ਵਿਸ਼ੇਸ਼ ਮਹਿਮਾਨ ਸਾਮਿਲ ਵਲੋਂ ਸ਼ਾਮਲ ਹੁੰਦਿਆ ਮੱਛੀ ਪਾਲਕਾਂ ਨੂੰ ਵੱਧ ਤੋਂ ਵੱਧ ਸਹਾਇਕ ਕਿੱਤੇ ਨੂੰ ਅਪਵਾਉਣ ਲਈ ਕਿਹਾ ।

Advertisements

 ਪ੍ਰੋਗਰਾਮ ਦੇ ਅੰਤ ਵਿੱਚ ਸਰਵਣ ਸਿੰਘ , ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮੱਛੀ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਗੁਰਿੰਦਰ ਸਿੰਘ ਰੰਧਾਵਾ, ਸੀਨੀਅਰ ਮੱਛੀ ਪਾਲਣ ਅਫ਼ਸਰ, ਪਠਾਨਕੋਟ, ਰਾਜੀਵ ਕੁਮਾਰ , ਫਾਰਮ ਸੁਪਰਡੈਂਟ, ਹਰਵਿੰਦਰ ਸਿੰਘ ਮੱਛੀ ਪਾਲਣ ਅਫ਼ਸਰ, ਡੇਰਾ ਬਾਬਾ ਨਾਨਕ, ਮਨਦੀਪ ਸਿੰਘ, ਸੀਨੀਅਰ ਸਹਾਇਕ, ਨਵੀਨ ਸ਼ਰਮਾ ਜੂਨੀਅਰ ਸਹਾਇਕ ਅਤੇ ਅਮਰੀਕ ਕੌਰ , ਜੂਨੀਅਰ ਸਹਾਇਕ ਹਾਜਿਰ ਸਨ ।

LEAVE A REPLY

Please enter your comment!
Please enter your name here