8 ਅਗਸਤ ਨੂੰ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਗੁਰੂ ਚੱਕ , ਤਲਵੰਡੀ ਹਿੰਦੂਆਂ ਅਤੇ ਪੰਨਵਾਂ ਵਿਖੇ ਮੈਡੀਕਲ ਵੈਨ ਪਹੁੰਚੇਗੀ

ਗੁਰਦਾਸਪੁਰ(ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ  ਜ਼ਿਲ੍ਹਾ ਪ੍ਰਸ਼ਾਸ਼ਨ ਗੁਰਦਾਸਪੁਰ ਵੱਲੋਂ  ਸਰਹੱਦੀ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਵੈਨ ਸਿਹਤ ਵਿਭਾਗ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੀਂ ਹੈ । ਇਹ ਵੈਨ ਰੋਜ਼ਾਨਾ ਵੱਖ ਵੱਖ ਪਿੰਡਾਂ ਵਿੱਚ ਦੌਰਾ ਕਰੇਗੀ ਅਤੇ ਇਨ੍ਹਾਂ ਪਿੰਡ ਰਹਿੰਦੇ ਵਿਅਕਤੀਆ ਦਾ ਚੈੱਕ ਅੱਪ ਕਰਨ ਉਪਰੰਤ ਮੌਕੇ ਤੇ ਹੀ ਇਨ੍ਹਾਂ ਨੂੰ ਦਵਾਈ ਦੇਣਗੇ ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘ, ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ 8 ਅਗਸਤ 2022  ਨੂੰ ਪਿੰਡ ਗੁਰੂ ਚੱਕ (ਬਲਾਕ ਡੇਰਾ ਬਾਬਾ ਨਾਨਕ ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਤਲਵੰਡੀ ਹਿੰਦੂਆਂ (ਬਲਾਕ ਡੇਰਾ ਬਾਬਾ ਨਾਨਕ)ਦੁਪਹਿਰ 12.30 ਵਜੇ ਤੋਂ 2.30 ਵਜੇ, ਪੰਨਵਾਂ (ਬਲਾਕ ਡੇਰਾ ਬਾਬਾ ਨਾਨਕ ) ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚਗੀ  ਤੇ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ । 9  ਅਗਸਤ 2022 ਨੂੰ ਪਿੰਡ ਗੋਲਾ ਢੋਲਾ  (ਬਲਾਕ ਡੇਰਾ ਬਾਬਾ ਨਾਨਕ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਧਰਮਕੋਟ ਪੱਤਣ (ਬਲਾਕ ਡੇਰਾ ਬਾਬਾ ਨਾਨਕ) ਦੁਪਹਿਰ 12.30 ਵਜੇ ਤੋਂ 2.30 ਵਜੇ, ਅਤੇ ਪਿੰਡ ਰੱਤੜ ਛੱਤੜ (ਬਲਾਕ ਡੇਰਾ ਬਾਬਾ ਨਾਨਕ ) ਵਿਖੇ ਦੁਪਹਿਰ 3 ਤੋਂ 5 ਵਜੇ ਤਕ, 10 ਅਗਸਤ 2022  ਨੂੰ  ਪਿੰਡ ਡਾਲਾ  (ਬਲਾਕ ਡੇਰਾ ਬਾਬਾ ਨਾਨਕ ) ਵਿਖੇ ਸਵੇਰੇ 10 ਵਜੇ  ਤੋਂ 12 ਵਜੇ ਤਕ, ਪਿੰਡ, ਮੰਗੀਆਂ (ਬਲਾਕ ਡੇਰਾ ਬਾਬਾ ਨਾਨਕ  ) ਦੁਪਹਿਰ 12.30 ਵਜੇ ਤੋਂ 2.30 ਵਜੇ,ਪਿੰਡ ਖੰਨਾ ਚੁਮਾਰਾ (ਬਲਾਕ ਡੇਰਾ ਬਾਬਾ ਨਾਨਕ ) ਵਿਖੇ ਦੁਪਹਿਰ 3 ਤੋਂ 5 ਵਜੇ ਤਕ, 11 ਅਗਸਤ  2022 ਨੂੰ ਪਿੰਡ ਸਹਿਜ਼ਾਦਾ ਕੱਲਾਂ  (ਬਲਾਕ ਡੇਰਾ ਬਾਬਾ ਨਾਨਕ ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਪਿੰਡ ਨਿਕੋ ਸਰਾਏ (ਬਲਾਕ ਡੇਰਾ ਬਾਬਾ ਨਾਨਕ  ) ਦੁਪਹਿਰ 12.30 ਵਜੇ ਤੋਂ 2.30 ਵਜੇ,ਪਿੰਡ  ਸਾਹਪੁਰ ਜਾਜਨ  (ਬਲਾਕ ਡੇਰਾ ਬਾਬਾ ਨਾਨਕ  )3-00 ਵਜੇ ਤੋ 5-00 ਵਜੇ ਤੱਕ  12 ਅਗਸਤ 2022  ਨੂੰ ਪਿੰਡ ਪੱਖੋਕੇ ਮਹਿਮਾਰਾਂ (ਬਲਾਕ ਡੇਰਾ ਬਾਬਾ ਨਾਨਕ )  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ, ਪਿੰਡ ਖੋਦੇ ਬੇਟ (ਬਲਾਕ ਡੇਰਾ ਬਾਬਾ ਨਾਨਕ ) ਵਿਖੇ 12-30 ਵਜੇ ਤੋ 2-30 ਵਜੇ ਤੱਕ ਅਤੇ ਪਿੰਡ ਪੱਤੀ ਹਵੇਲੀਆਂ  (ਬਲਾਕ ਡੇਰਾ ਬਾਬਾ ਨਾਨਕ  ) 3 ਤੋਂ 5 ਵਜੇ ਤਕ, ਅਤੇ ਮਿਤੀ 13 ਅਗਸਤ 2022 ਨੂੰ ਪਿੰਡ  ਜੋੜੀਆਂ ਖੁਰਦ   (ਬਲਾਕ ਡੇਰਾ ਬਾਬਾ ਨਾਨਕ) ਸੇਵਰੇ 10-00 ਵਜੇ ਤੋ ਲੈ ਕੇ 12-00 ਵਜੇ ਤੱਕ , ਪਿੰਡ ਰੱਤਾ   (ਬਲਾਕ ਡੇਰਾ ਬਾਬਾ ਨਾਨਕ)  ਵਿਖੇ 12-30 ਵਜੇ ਤੋ ਲੈ ਕੇ 2-30 ਵਜੇ ਤੱਕ ਅਤੇ ਪਿੰਡ ਠੇਠੇਰਕੇ (ਬਲਾਕ ਡੇਰਾ ਬਾਬਾ ਨਾਨਕ) ਵਿਖੇ 3-00 ਵਜੇ ਤੋ ਲੈ ਕੇ 5 -00 ਵਜੇ ਤੱਕ  ਮੈਡੀਕਲ ਵੈਨ ਪਹੁੰਚੇਗੀ ਅਤੇ ਮਰੀਜਾਂ ਚੈਕਅਪ ਕਰਕੇ ਮੁਫਤ ਦੁਆਈਆਂ ਵੰਡੀਆ ਜਾਣਗੀਆ ।

LEAVE A REPLY

Please enter your comment!
Please enter your name here