ਗੌਆ ਚ’ਹੋਏ ਨੈਸ਼ਨਲ ਪਾਵਰਲਿਫਟਿੰਗ ਦੇ ਮੁਕਾਬਲਿਆਂ ਚ’ਜਸਵਿੰਦਰ ਜੱਖੂ ਨੱਥੇਵਾਲ ਨੇ ਜਿੱਤੇ 2 ਸੋਨ ਤਗਮੇ

ਭੁਲੱਥ/ ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਜ਼ਿਲ੍ਹੇ ਦੇ ਪਿੰਡ ਨੱਥੇਵਾਲ ਦਾ ਜੰਮਪਲ ਪਾਵਰਲਿਫਟਰ ਜਸਵਿੰਦਰ ਜੱਖੂ ਜੋ ਅੱਜਕਲ ਪਰਿਵਾਰ ਸਮੇਤ ਕਪੂਰਥਲਾ ਵਿਖੇਂ ਰਹਿ ਰਿਹਾ ਹੈ, ਵੱਲੋਂ ਬੀਤੇਂ ਦਿਨ ਗੌਆ ਚ’ਹੋਈ ਪਾਵਰਲਿਫਟਿੰਗ ਅਤੇ ਬੈਂਚ ਪ੍ਰੈੱਸ ਦੀ ਚੈਪੀਅਨਸ਼ਿਪ ਵਿੱਚ ਭਾਗ ਲਿਆ ਸੀ। ਜਿਸ ਵਿੱਚ ਭਾਰਤ ਦੇ ਹਰੇਕ ਪ੍ਰਾਂਤ ਤੋ ਖਿਡਾਰੀਆਂ ਨੇ ਭਾਗ ਲਿਆ। ਇਸ ਮੁਕਾਬਲੇ ਚ’ਜਸਵਿੰਦਰ ਜੱਖੂ (ਨੱਥੇਵਾਲ) ਨੇ ਆਪਣੇ 120 ਕਿੱਲੋਗ੍ਰਾਮ ਭਾਰ ਵਰਗ ਚ’ਮਾਸਟਰ—2 ਕਲਾਸਿਕ ਕੈਟਾਗਰੀ ਇਕਿਉਪਡ ਵਿੱਚ 170 ਕਿਲੋ ਦੀ ਬੈਂਚ ਪ੍ਰੈੱਸ ਲਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ 2 ਗੋਲ਼ਡ ਮੈਡਲ ਜਿੱਤੇ।

Advertisements

ਪਾਵਰਲਿਫਟਰ ਜਸਵਿੰਦਰ ਜੱਖੂ (ਨੱਥੇਵਾਲ) ਨੇ ਦੱਸਿਆ ਕਿ ਪਾਵਰਲਿਫਟਿਗ ਦੀ ਸਪੋਰਟਿੰਗ ਟੀਮ ਮੈਂਬਰ ਜਿੰਨਾ ਚ’ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ (ਭੁਲੱਥ ) ਅਤੇ ਐਮਸੀ ਸਤਨਾਮ ਸਿੰਘ ਵਾਲ਼ੀਆ ਦੇ ਸਾਂਝੇ ਸਹਿਯੋਗ ਅਤੇ ਪ੍ਰੇਰਣਾ ਸਦਕਾ ਅੱਜ ਮੈਂ 2 ਗੋਲ਼ਡ ਮੈਡਲ ਹਾਸਿਲ ਕੀਤੇ।

LEAVE A REPLY

Please enter your comment!
Please enter your name here