Tuesday, October 27, 2026
Home Latest ਮੋਗਾ ਨਗਰ ਨਿਗਮ ਤੇ ਆਪ ਦਾ ਕਬਜ਼ਾ, ਬਲਜੀਤ ਚੰਨੀ ਨੂੰ ਸਦਨ ਦੀ...

ਮੋਗਾ ਨਗਰ ਨਿਗਮ ਤੇ ਆਪ ਦਾ ਕਬਜ਼ਾ, ਬਲਜੀਤ ਚੰਨੀ ਨੂੰ ਸਦਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਚੁਣਿਆ ਮੇਅਰ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ- ਨਰੇਸ਼ ਕੌੜਾ। ਮੋਗਾ ਨਗਰ ਨਿਗਮ ਤੇ ਆਮ ਆਦਮੀ ਪਾਰਟੀ ਨੇ ਕਬਜਾ ਕਰਦੇ ਹੋਏ ਸਦਨ ਦੀ ਮੀਟਿੰਗ ਵਿੱਚ ਬਲਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ ਮੇਅਰ ਚੁਣਿਆ ਹੈ। ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਮੱਰਥਨ ਮਿਲਿਆ ਹੈ ਅਤੇ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਮੇਅਰ ਬਣੇ ਹਨ। ਆਮ ਆਦਮੀ ਪਾਰਟੀ ਦਾ ਇਹ ਸੂਬੇ ਵਿੱਚ ਪਹਿਲਾ ਮੇਅਰ ਹੈ।

Advertisements

ਬਲਜੀਤ ਸਿੰਘ ਚੰਨੀ ਸਮਾਜ ਸੇਵੀ ਹਨ ਅਤੇ ਵਾਹਨਾਂ ਦੀ ਮੁਰੰਮਤ ਦਾ ਕੰਮ ਵੀ ਕਰਦੇ ਹਨ। ਜ਼ਿਲ੍ਹੇ ਦੇ ਸਾਰੇ ਕੌਂਸਲਰਾਂ ਨੇ ਬਲਜੀਤ ਸਿੰਘ ਚੰਨੀ ਨੂੰ ਮੇਅਰ ਬਣਾਉਣ ਦਾ ਪੂਰਾ ਸਾਥ ਦਿੱਤਾ ਹੈ। ਇਸ ਵਿੱਚ 50 ਵਾਰਡ ਦੇ ਕੌਂਸਲਰ ਤੋਂ ਇਲਾਵਾ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਜ਼ਿਲ੍ਹੇ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here