ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਵੱਲੋਂ ਸਿਟੀ ਡਿਵੀਜਨ ਦੀ ਮੀਟਿੰਗ ਕਰਕੇ ਡਿਵੀਜਨ ਦੀ ਕੀਤੀ ਗਈ ਚੋਣ

Dav

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੁਸ਼ਿਆਰਪੁਰ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਮੀਟਿੰਗ ਹੋਈ। ਸਿਟੀ ਡਿਵੀਜਨ ਵਿੱਚ ਆਉਂਦੀਆਂ ਸਬ ਡਿਵੀਜਨਾ ਦੀਆ ਮੀਟਿੰਗਾ ਕਰਕੇ ਮੀਟਿੰਗ ਤੋਂ ਬਾਅਦ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ । ਇਹ ਕਮੇਟੀ ਦਾ ਗਠਨ ਸਾਰੇ ਸਾਥੀਆਂ ਦੀ ਸਰਬ ਸੰਮਤੀ ਨਾਲ ਚੁਣੀ ਗਈ। ਕਮੇਟੀ ਵਿੱਚ ਸ਼ਿਵ ਕੁਮਾਰ ਜੀ ਨੂੰ ਹੁਸ਼ਿਆਰਪੁਰ ਦੀ ਮਾਡਲ ਟਾਊਨ ਸਬ ਡਿਵੀਜਨ ਤੇ ਸਿਟੀ ਸਬ ਡਵੀਜ਼ਨ ਦਾ ਸਾਂਝਾ ਪ੍ਰਧਾਨ ਬਣਾਇਆ ਗਿਆ ਤੇ ਮੀਤ ਪ੍ਰਧਾਨ ਚਰਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਮੀਤ ਸਿੰਘ ਸੱਕਤਰ ਚਰਨਜੀਤ ਕੈਸ਼ੀਅਰ ਦਵਿੰਦਰ ਸਿੰਘ ਤੇ ਮੈਂਬਰ ਸਾਜਨ ਨੂੰ ਬਣਾਇਆ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੋਂ ਪਹਿਲਾਂ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆ ਨੂੰ ਰੈਗੂਲਰ ਕੀਤਾ ਜਾਵੇ। ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਲਿਆਂਦੀਆਂ ਗਈਆਂ ਘਟੀਆ ਨੀਤੀਆਂ ਕਾਰਨ ਆਉਟਸੋਰਸਿੰਗ ਤੇ ਬਿਜਲੀ ਬੋਰਡ ਵਿੱਚ ਬਤੌਰ ਸਹਾਇਕ ਲਾਈਨਮੈਨ ਸੀਐੱਚਬੀ ਦੇ ਰੂਪ ਵਿਚ ਕੰਮ ਕਰਦੇ ਹਾਂ। ਸਾਨੂੰ ਪੰਜਾਬ ਸਰਕਾਰ ਨੇ ਬਹੁਤ ਹੀ ਘੱਟ ਤਨਖਾਹਾਂ ਤੇ ਰੱਖਿਆ ਹੋਇਆ ਹੈ। ਐਨੀ ਘੱਟ ਤਨਖਾਹ ਵਿੱਚ ਅੱਜ ਦੇ ਸਮੇਂ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਜਿਆਦਾ ਮੁਸ਼ਕਿਲ ਹੈ ਪਰ ਫਿਰ ਵੀ ਅਸੀਂ ਅਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਦੇ ਹਾਂ। ਅਸੀਂ ਘਰ ਘਰ ਤੱਕ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਦੇ ਹਾਂ।

Advertisements

ਲੋਕਾਂ ਤੱਕ ਬਿਜਲੀ ਸਪਲਾਈ ਨੂੰ ਬਹਾਲ ਰੱਖਦੇ ਰੱਖਦੇ ਸਾਡੇ ਕਈ ਕਾਮੇ ਅਪਾਂਗ ਹੋ ਗਏ ਕਈ ਸਾਥੀ ਮੌਤ ਦੇ ਮੂੰਹ ਵਿਚ ਪੈ ਗਏ ਪਰ ਪੰਜਾਬ ਸਰਕਾਰ ਵੱਲੋਂ ਇਕ ਰੁਪਏ ਵੀ ਨਹੀਂ ਦਿੱਤਾ ਜਾਂਦਾ। ਇਕ ਪਾਸੇ ਤਾਂ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਹੇਠਲੇ ਪੱਧਰ ਤੇ ਕੁਝ ਵੀ ਨਹੀਂ ਮਿਲਦਾ। ਆਊਟਸੋਰਸਿੰਗ ਤੇ ਲੱਗੇ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਪੱਕੇ ਕਰਨ ਲਈ ਪਾਲਿਸੀ ਲਿਆਉਣ ਤੇ ਰੈਗੂਲਰ ਕਰੇ ਸਰਕਾਰ। ਪੰਜਾਬ ਦੀਆ ਪਿਛਲੀਆਂ ਸਰਕਾਰਾਂ ਦੌਰਾਨ ਬਿਜਲੀ ਬੋਰਡ ਵੱਲ ਸਾਡੇ ਮਿਹਨਤਕਸ਼ ਕਾਮਿਆ ਦਾ 206 ਕਰੋੜ ਤੋਂ ਉੱਪਰ ਕੀਤੇ ਘਪਲੇ ਹੋਏ। ਆਮ ਆਦਮੀ ਪਾਰਟੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਹੀ ਝੂਠੇ ਲਾਰੇ ਲੱਪੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਥਾਂ ਵਿੱਚ ਸਰਕਾਰ ਨੇ ਆਪਣਾ ਪੈਰ ਪਸਾਰਿਆ । ਜੋ ਭਗਵੰਤ ਮਾਨ ਕਿਸੇ ਵੇਲੇ ਲੱਗ ਰਹੇ ਧਰਨਿਆਂ ਵਿੱਚ ਜਾ ਕੇ ਬੈਠਦੇ ਰਹੇ ਪਰ ਹੁਣ ਮੌਜੂਦਾ ਸਰਕਾਰ ਦੇ ਸਮੇਂ ਚ ਲੱਗ ਰਹੇ ਧਰਨਿਆਂ ਦੌਰਾਨ ਮੀਟਿੰਗਾਂ ਦੇ ਕੇ ਮੁਕਰਨ ਦੀ ਨੀਤੀ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਹੀ ਅਪਣਾਈ ਹੋਈ ਹੈ । ਆਮ ਆਦਮੀ ਪਾਰਟੀ ਨੇ ਠੇਕਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਆਊਟਸੋਰਸਿੰਗ ਕੰਪਨੀਆਂ ਵੱਖ ਵੱਖ ਠੇਕੇਦਾਰਾਂ ਰਾਹੀਂ ਕੰਮ ਕਰਦੇ ਕਾਮਿਆਂ ਨੂੰ ਵਿਭਾਗ ਚ’ ਲੈ ਕੇ ਰੈਗੂਲਰ ਕਰਾਂਗੇ ।

ਪਰ ਰੈਗੂਲਰ ਕਰਨਾ ਤਾਂ ਦੂਰ ਦੀ ਗੱਲ ਬਿਜਲੀ ਬੋਰਡ ਦੇ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਹੋਰ ਲਾਗੂ ਕਰਦਿਆਂ ਪੋਸਟਾਂ ਦਾ ਹੀ ਖਾਤਮਾ ਕਰ ਦਿੱਤਾ ਗਿਆ। ਪੋਸਟਾਂ ਦਾ ਖ਼ਾਤਮਾ ਕਰ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਰੁਜ਼ਗਾਰ ਦੇਣ ਦੇ ਦਾਅਵੇ ਵਾਅਦੇ ਕਰ ਰਹੀ ਸਰਕਾਰ ਹੁਣ 1690 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਭਰਨ ਦੀ ਗੱਲ ਕਰ ਰਹੀ ਹੈ ਜੋ ਕਿ ਬਹੁਤ ਹੀ ਘੱਟ ਹਨ ਕਿਉਂਕਿ ਬਿਜਲੀ ਬੋਰਡ ਵਿਚ ਕੁਨੈਕਸ਼ਨਾਂ ਦੀ ਗਿਣਤੀ ਇੱਕ ਕਰੋੜ ਤੋਂ ਉੱਤੇ ਜਾ ਚੁੱਕੀ ਹੈ। 17-6-2022 ਨੂੰ ਚੰਡੀਗਡ਼੍ਹ ਗੈਸਟ ਹਾਊਸ ਵਿਖੇ ਹੋਈ ਮੀਟਿੰਗ ਚ’ ਬਿਜਲੀ ਮੰਤਰੀ ਵੱਲੋਂ 15 ਜਲਾਈ ਤੱਕ ਮੀਟਿੰਗ ਕਰਨ ਦਾ ਦੁਆਰਾ ਭਰੋਸਾ ਦਿੱਤਾ ਗਿਆ ਸੀ ਪਰ ਦੁਬਾਰਾ ਮੀਟਿੰਗ ਨਹੀਂ ਕੀਤੀ ਅਤੇ ਹੁਣ ਮੌਜੂਦਾ ਸਰਕਾਰ ਲਾਈਨਮੈਨ ਦੀ ਪੋਸਟ ਤੇ ਕੰਮ ਕਰਦੇ ਸੀ.ਐਚ.ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਅੱਖੋਂ ਪਰੋਖੇ ਕਰਕੇ ਬਾਹਰ ਤੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਜਾ ਰਹੀ ਹੈ ਜਦਕਿ ਸੀ ਐਚ ਬੀ ਤੇ ਡਬਲਿਯੂ ਠੇਕਾ ਕਾਮੇ ਕੰਮ ਦਾ ਤਜਰਬਾ ਵੀ ਰੱਖਦੇ ਹਨ । ਲਾਈਨਮੈਨਾਂ ਦੀਆਂ ਪੋਸਟਾਂ ਤੇ ਕੰਮ ਕਰਦੇ ਸੀ ਐੱਚ ਬੀ ਤੇ ਡਬਲਿਊ ਠੇਕਾ ਕਾਮਿਆਂ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਾਰਨ ਠੇਕਾ ਕਾਮਿਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਟੇਟ ਕਮੇਟੀ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ ਕਿ 8 ਅਗਸਤ ਨੂੰ ਸਰਕਲ ਪੱਧਰੀ ਪਾਵਰ ਕਾਮ ਦੇ ਸੀ ਐਮ ਡੀ,ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਉ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। 15 ਅਗਸਤ 2022 ਨੂੰ ਵਿਰੋਧ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਪੰਜਾਬ ਦੇ ਅੰਦਰ ਬਿਜਲੀ ਮੰਤਰੀ ਨੂੰ ਘੇਰ ਕੇ ਸਵਾਲ ਜਵਾਬ ਪੁੱਛਣ ਦਾ ਵੀ ਐਲਾਨ ਕੀਤਾ ਹੈ ਅਤੇ 20 ਅਗਸਤ 2022 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਬਿਜਲੀ ਮੰਤਰੀ ਦੇ ਹਲਕੇ ਚ ਝੰਡਾ ਮਾਰਚ ਕਰਕੇ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਦਾ ਫੈਸਲਾ ਜਥੇਬੰਦੀ ਵੱਲੋਂ ਕੀਤਾ ਗਿਆ ਹੈ।

LEAVE A REPLY

Please enter your comment!
Please enter your name here