4 ਨਵੇਂ ਪਾਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 271

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਅੱਜ ਕੋਵਿਡ -19 ਦੇ ਸ਼ੱਕੀ ਲੱਛਣਾ ਵਾਲੇ ਲਏ ਗਏ ਸੈਪਲਾਂ ਵਿੱਚੋ 626 ਸੈਪਲਾਂ ਦੀ ਰਿਪੋਟ ਆਉਣ ਤੇ ਜਿਲੇ ਦੇ 4 ਪਾਜੇਟਿਵ ਕੇਸ ਰਿਪੋਟ ਹੋਣ ਨਾਲ ਕੁੱਲ ਪਾਜੇਟਿਵ ਮਰੀਜਾਂ  ਦੀ ਗਿਣਤੀ 271 ਹੋ ਗਈ ਹੈ ਤੇ ਅੱਜ ਨਵੇ ਸੈਪਲ 766 ਵਿਆਕਤੀਆਂ ਦੇ ਲਏ ਗਏ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋ ਸੈਪਲ ਲੈਣ ਦੀ ਗਿਣਤੀ ਵਧਣ ਨਾਲ ਪਾਜੇਟਿਵ ਕੇਸਾਂ ਦੀ ਗਿਣਤੀ ਵੀ ਵੱਧੀ ਹੈ ।

Advertisements

ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇਕ ਮਰੀਜ ਡੀ.ਐਸ.ਸੀ ਹਸਪਤਾਲ ਵਿਖੇ ਡਾਕਟਰ ਹੈ, ਉਹ ਲੁਧਿਆਣੇ ਹੈ ਤੇ ਦੂਸਰਾ ਮਰੀਜ ਮੁਹਾਲੀ ਵਿੱਚ ਰਿਪੋਟ ਹੋਇਆ ਉਹ ਮੁਕੇਰੀਆ ਦੇ ਨਜਦੀਕ ਪਿੰਡ ਦਾ ਹੈ , ਤੀਸਰਾ ਕੇਸ ਕਮਾਲਪੁਰ ਦਾ ਹੈ ਰਾਜਪੁਰੇ ਜੇ. ਈ. ਹੈ ਤੇ ਚੋਥਾ ਮਰੀਜ ਔਰਤ 70 ਸਾਲ ਦੀ ਪਿੰਡ ਖੜਕਾ ਦੀ ਹੈ ।ਜਿਲੇ ਵਿੱਚ ਹੁਣ ਤੱਕ ਕੋਵਿਡ -19 ਦੇ ਸ਼ੱਕੀ ਵਿਆਕਤੀਆਂ ਦੇ 21997 ਸੈਪਲ ਲਏ ਗਏ ਜਿਨਾਂ ਵਿੱਚੋ 20206 ਸੈਪਲ ਨੈਗਟਿਵ ਅਤੇ 1517 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਇੰਨਵੈਲਡ ਸੈਪਲ 30 ਹਨ । ਜਿਲੇ ਵਿੱਚ ਇਸ ਬਿਮਾਰੀ ਨਾਲ ਕੁੱਲ 10 ਮੌਤਾਂ ਹੋਈਆ ਹਨ ਅਤੇ 71 ਕੇਸ ਐਕਟਿਵ ਹਨ । ਜਦ ਕਿ 190 ਵਿਆਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ । ਸਿਹਤ ਐਡਵਾਈਜਰੀ ਸਬੰਧੀ ਉਹਨਾਂ ਕਿਹਾ ਕਿ ਘਰੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜਰੂਰ ਕੀਤੀ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਸਮਾਜਿਕ ਫਲਾ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here