ਖੜਕਾਂ ਸਕੂਲ ਵਿੱਚ ਜੀ.ਓ.ਜੀ. ਟੀਮ ਨੇ ਲਗਾਏ ਪੌਦੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੜਕਾ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਅਤੇ ਪੰਜਾਬ ਸਰਕਾਰ ਦੀ ਮੁਹਿੰਮ ਹਰਿਆ-ਭਰਿਆ ਪੰਜਾਬ ਵਿੱਚ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਬੱਚਿਆਂ ਦੇ ਸਹਿਯੋਗ ਨਾਲ ਕਲੱਸਟਰ-7 ਦੀ ਪੂਰੀ ਜੀ ਓ ਜੀ ਟੀਮ ਜਿਸ ਵਿੱਚ ਸੂਬੇਦਾਰ ਸ਼ੇਰ ਸਿੰਘ ਇੰਚਾਰਜ, ਸੂਬੇਦਾਰ ਕਰਨਾਲ ਸਿੰਘ, ਸੂਬੇਦਾਰ ਮੋਹਨ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਸੂਬੇਦਾਰ ਵੀ.ਕੇ ਪਠਾਨੀਆ, ਸੂਬੇਦਾਰ ਜਗਤਾਰ, ਸੂਬੇਦਾਰ ਮਹਿੰਦਰ ਸਿੰਘ, ਹੋ/ਕੈਪਟਨ ਸਿਕੰਦਰ ਪਾਲ ਸਿੰਘ ਨਾਇਬ ਸੂਬੇਦਾਰ ਮਨਮੋਹਨ ਸਿੰਘ, ਨਾਇਬ ਸੂਬੇਦਾਰ ਹਰਕੰਵਰਪਾਲ ਸਿੰਘ, ਹੌਲਦਾਰ ਸੰਜੇ ਕੁਮਾਰ, ਹੌਲਦਾਰ ਅਜੈ ਪਾਲ ਸਿੰਘ,ਹੌਲਦਾਰ ਨਰਿੰਦਰ ਸਿੰਘ ਅਤੇ ਨਾਇਕ ਸਰਵਣ ਕੁਮਾਰ ਨੇ 45 ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ ਗਏ।

Advertisements

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ, ਪਰਮਿੰਦ ਸਿੰਘ (ਅੰਗਰੇਜ਼ੀ ਲੈਕ), ਅਧਿਆਪਕ ਰਜੀਵ ਸ਼ਰਮਾ, ਅਜੇ ਕੁਮਾਰ, ਰਮਨੀਕ ਸਿੰਘ ਅਤੇ ਚਮਨ ਲਾਲ ਨੇ ਵੀ ਬੂਟੇ ਲਗਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਗੱਲਬਾਤ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਜੀ ਓ ਜੀ ਦੁਆਰਾ ਲਗਾਏ ਜਾ ਰਹੇ ਪੌਦੇ ਅਤੇ ਹੋਰ ਕਾਰਜਸ਼ੀਲ ਯਤਨਾਂ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here