ਸਾਡੀ ਆਨ, ਬਾਨ,ਸ਼ਾਨ ਦਾ ਪ੍ਰਤੀਕ ਹੈ ਤਿਰੰਗਾ: ਰਾਜੇਸ਼ ਪਾਸੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਤੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਅੰਮ੍ਰਿਤ ਮਹੋਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸੇ ਕੜੀ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਮੁਹਿੰਮ ਵਿੱਚ ਆਹੂਤੀ ਦੇਣ ਲਈ ਯੋਜਨਾਵਾਂ ਬਣਾਈ ਹੈ।ਸੂਬਾ ਭਾਜਪਾ ਅਸ਼ਵਨੀ ਸ਼ਰਮਾ ਦੇ ਸੱਦੇ ਤੇ ਇਸ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਹਨ।ਇਸ ਕੜੀ ਤਹਿਤ ਬੀਜੇਪੀ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਫਗਵਾੜਾ ਵਿੱਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਜ਼ਿਲ੍ਹੇ ਦੇ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।

Advertisements

ਇਸ ਮੌਕੇ ਰਾਜੇਸ਼ ਪਾਸੀ ਨੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਫੁੱਲਾਂ ਬੁੱਗਾ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਤੇ ਰਾਜੇਸ਼ ਪਾਸੀ ਨੇ ਕਿਹਾ ਕਿ ਹਰ ਭਾਰਤੀ ਦੇ ਆਨ,ਬਾਨ ਅਤੇ ਸ਼ਾਨ ਦਾ ਪ੍ਰਤੀਕ ਤਿਰੰਗਾ ਅੱਜ ਪੂਰੀ ਦੁਨੀਆ ਵਿਚ ਆਪਣਾ ਪ੍ਰਚਰਮ ਲਹਿਰਾ ਰਿਹਾ ਹੈ।ਉਨ੍ਹਾਂ ਅਪੀਲ ਕੀਤੀ ਕਿ ਹਰ ਵਾਰਡ, ਪਿੰਡ-ਪਿੰਡ ਅਤੇ ਬੂਥ ਪੱਧਰ ਤੱਕ ਤਿਰੰਗਾ ਲਗਾਉਣ ਲਈ ਜੋ ਕਮੇਟੀਆਂ ਬਣਾਈਆਂ ਗਈਆਂ ਹਨ। ਉਹ ਪੂਰੀ ਤਰਾਂ ਨਾਲ ਇਸ ਮੁਹਿੰਮ ਵਿੱਚ ਸਮਰਪਿਤ ਹੋ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਰ ਵਰਕਰ ਦਾ ਸਹਿਯੋਗ ਲੈਣ।ਪਾਸੀ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਦਾ ਮਕਸਦ ਲੋਕਾ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਹੈ।ਉਹਨਾਂ ਮਹਾਪੁਰਖਾਂ ਨੂੰ ਯਾਦ ਕਰਨਾ ਹੈ, ਜਿਨ੍ਹਾਂ ਨੇ ਰਾਸ਼ਟਰ ਨਿਰਮਾਣ ਅਤੇ ਆਜ਼ਾਦੀ ਲਈ ਅਣਥੱਕ ਮਿਹਨਤ ਕੀਤੀ ਜਾਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ 

ਆਪਣੇ ਘਰਾਂ ਤੇ ਝੰਡਾ ਲਹਿਰਾਉਣ। ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਤਿਰੰਗਾ ਸਾਡੀ ਪਛਾਣ ਦਾ ਪ੍ਰਤੀਕ ਹੈ। ਇਸ ਦਾ ਮਾਣ ਰਾਸ਼ਟਰ ਦੀ ਸ਼ਾਨ ਹੈ। ਕਿਉਂ। ਇਸ ਲਈ ਜਦੋਂ ਵੀ ਤਿਰੰਗਾ ਦਿਖੇ ਤਾਂ ਉਸ ਨੂੰ ਸਲਾਮ ਕਰਨਾ ਸਾਡਾ ਧਰਮ ਹੈ। ਇਹ ਅਜ਼ਾਦੀ ਦੇ ਅੰਮ੍ਰਿਤ-ਮਹਉਤਸਵ ਦਾ ਸਮਾਂ ਹੈ। ਇਸ ਨੂੰ ਯਾਦਗਾਰੀ ਬਣਾਉਣ ਲਈ ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਨੂੰ ਕੌਮੀ ਗੌਰਵ ਵਜੋਂ ਸਫ਼ਲ ਬਣਾਉਣਾ ਚਾਹੀਦਾ ਹੈ। ਪਾਸੀ ਨੇ ਕਿਹਾ ਕਿ ਦੇਸ਼ ਦੀ ਆਨ,ਬਾਨ,ਸ਼ਾਨ ਰਾਸ਼ਟਰੀ ਝੰਡੇ ਦਾ ਪ੍ਰਤੀਕ ਤਿਰੰਗਾ। ਸਾਨੂੰ ਮਾਣ ਹੈ ਕਿ ਅੱਜ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਹਰ ਘਰ ਵਿੱਚ ਤਿਰੰਗਾ ਲਹਿਰਾਇਆ ਜਾ ਰਿਹਾ ਹੈ।ਹਰ ਭਾਰਤੀ ਨਾਗਰਿਕ ਨੂੰ ਸਨਮਾਨ ਕਰਨਾ  ਚਾਹੀਦਾ ਹੈ।

LEAVE A REPLY

Please enter your comment!
Please enter your name here