ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਦੀ ਆਵਾਜ਼ ਅੱਜ ਵੀ ਗੂੰਜ ਰਹੀ ਹੈ: ਰਾਜੇਸ਼ ਪਾਸੀ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਾਂਗਰਸ ਦੇ ਕਾਰਜਕਾਲ ਦੌਰਾਨ 25 ਜੂਨ,1975 ਨੂੰ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦੇ ਵਿਰੋਧ ਦੀ ਆਵਾਜ਼ ਅੱਜ ਵੀ ਗੂੰਜ ਰਹੀ ਹੈ।ਸ਼ਨੀਵਾਰ ਨੂੰ ਭਾਜਪਾ ਵਲੋਂ ਸੇ ਕਾਲੇ ਦਿਨ ਇਸ ਦਿਨ ਨੂੰ ਨਾ ਸਿਰਫ ਕਾਲਾ ਦਿਵਸ ਵਜੋਂ ਮਨਾਇਆ ਗਿਆ ਬਲਿਕ ਸੈਮੀਨਾਰ ਦਾ ਆਯੋਜਨ ਕਰਕੇ ਉਸ ਸਮੇਂ ਦੇ ਸੀਨ ਨੂੰ ਸਾਮਣੇ ਲਿਆਉਣ ਲਈ ਪਹਿਲਕਦਮੀ ਕੀਤੀ ਗਈ।ਮੰਦਰ ਧਰਮ ਸਭਾ ਵਿੱਚ ਭਾਜਪਾ ਦੇ ਮੰਡਲ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿੱਚ ਕਰਵਾਏ ਗਏ ਸੈਮੀਨਾਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਸੰਬੋਧਨ ਕੀਤਾ।ਇਸ ਮੌਕੇ ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਪਰਸ਼ੋਤਮ ਪਾਸੀ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਯਸ਼ ਮਹਾਜਨ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮਨੂ ਧੀਰ,ਭਾਜਪਾ ਮੈਡੀਕਲ ਸੈੱਲ ਦੇ ਸੂਬਾਈ ਆਗੂ ਡਾ:ਰਣਵੀਰ ਕੌਸ਼ਲ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਇਸ ਦੌਰਾਨ ਕਪੂਰਥਲਾ ਦੇ ਦੋ ਮੀਸਾ ਕੈਦੀਆਂ ਅਸ਼ੋਕ ਗੁਪਤਾ ਅਤੇ ਧਰਮਪਾਲ ਬਜਾਜ ਨੂੰ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਕਿਹਾ ਕਿ ਐਮਰਜੈਂਸੀ ਇਸ ਦੇਸ਼ ਦੀ ਦੂਜੀ ਆਜ਼ਾਦੀ ਦੀ ਲੜਾਈ ਵਾਂਗ ਸੀ।ਪਹਿਲੀ ਲੜਾਈ ਅੰਗਰੇਜ਼ਾਂ ਵਿਰੁੱਧ ਲੜੀ ਗਈ,ਦੇਸ਼ ਆਜ਼ਾਦ ਹੋਇਆ।ਦੂਸਰੀ ਲੜਾਈ ਐਮਰਜੈਂਸੀ ਲਾਉਣ ਵਾਲੀ ਕਾਂਗਰਸ ਪਾਰਟੀ ਤੇ ਇੰਦਰਾ ਗਾਂਧੀ ਦੇ ਖਿਲਾਫ ਸੀ।ਪਾਸੀ ਨੇ ਅੱਗੇ ਕਿਹਾ ਕਿ ਸੱਤਾ ਨੂੰ ਬਰਕਰਾਰ ਰੱਖਣ ਲਈ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਸੀ।ਮੀਡੀਆ ਨੂੰ ਬੰਦ ਕਰ ਦਿੱਤਾ ਗਿਆ ਸੀ।ਜੇਕਰ ਇੰਦਰਾ ਗਾਂਧੀ ਦੇ ਖਿਲਾਫ ਇੱਕ ਲਾਈਨ ਵੀ ਲਿਖੀ ਜਾਂਦੀ ਸੀ ਤਾਂ ਉਸ ਨੂੰ ਹਟਾ ਦਿੱਤਾ ਜਾਂਦਾ ਸੀ ਜਾਂ ਪੱਤਰਕਾਰਾਂ ਨੂੰ ਜੇਲ ਵਿੱਚ ਸੁਤ ਦਿੱਤਾ ਜਾਂਦਾ ਸੀ।ਉਸ ਦੌਰ ਕਾਰਨ ਅੱਜ ਵੀ ਲੱਖਾਂ ਪਰਿਵਾਰ ਦੁਖੀ ਹਨ।

Advertisements

ਅਸੀਂ ਮੰਗ ਕਰਦੇ ਹਾਂ ਕਿ ਐਮਰਜੈਂਸੀ ਦਾ ਇਤਿਹਾਸ ਪਾਠ-ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇ।ਸਕੂਲ ਦੇ ਬੱਚਿਆਂ ਨੂੰ ਉਸ ਸਮੇਂ ਜੋ ਵੀ ਹੋਇਆ ਸੀ,ਉਹ ਪੜ੍ਹਾਇਆ ਜਾਵੇ।ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਕਿਹਾ ਕਿ 25 ਜੂਨ 1975 ਦੀ ਰਾਤ ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਸੀ।ਇਹ ਭਾਰਤੀ ਸਿਆਸੀ ਇਤਿਹਾਸ ਦਾ ਇੱਕ ਕਾਲਾ ਅਧਿਆਏ ਸੀ।ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਇੰਦਰਾ ਗਾਂਧੀ ਖਿਲਾਫ ਦਿੱਤਾ ਗਿਆ ਫੈਸਲਾ ਇਸ ਐਮਰਜੈਂਸੀ ਦਾ ਸਭ ਤੋਂ ਅਹਿਮ ਕਾਰਨ ਸੀ,ਜਿਸ ਵਿੱਚ ਇੰਦਰਾ ਗਾਂਧੀ ਨੂੰ ਚੋਣਾਂ ਜਿੱਤਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਸੀ।ਸ਼ਾਰਦਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਅਰਾਜਕਤਾ,ਭ੍ਰਿਸ਼ਟਾਚਾਰ,ਕੁਸ਼ਾਸਨ ਕਾਰਨ ਜਨਤਾ ਵਿੱਚ ਗੁੱਸਾ ਸੀ,ਜਨਤਾ ਦਾ ਮੂਡ ਕਾਂਗਰਸ ਸਰਕਾਰ ਦੇ ਉਲਟ ਸੀ,ਅਜਿਹੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਨੇ ਸੱਤਾ ਤੋਂ ਲਾਂਭੇ ਹੋਣ ਦੇ ਡਰੋਂ ਐਮਰਜੈਂਸੀ ਲਗਾ ਦਿੱਤੀ ਸੀ।ਐਮਰਜੈਂਸੀ ਤੋਂ ਬਾਅਦ ਇੰਦਰਾ ਹਟਾਓ ਦੇਸ਼ ਬਚਾਓ ਦਾ ਨਾਅਰਾ ਬੁਲੰਦ ਕੀਤਾ ਗਿਆ।ਉਨ੍ਹਾਂ ਕਿਹਾ ਕਿ 21 ਮਹੀਨਿਆਂ ਤੱਕ ਚੱਲੀ ਐਮਰਜੈਂਸੀ ਦੌਰਾਨ ਸਭ ਤੋਂ ਵੱਧ ਜਬਰ ਆਰ.ਐਸ.ਐਸ.ਦਾ ਕੀਤਾ ਗਿਆ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਚੰਦਰ ਸ਼ੇਖਰ,ਅਸ਼ੋਕ ਮਾਹਲਾ, ਅਸ਼ਵਨੀ ਤੁਲੀ,ਕੁਸੁਮ ਪਸਰੀਚਾ,ਰਿੰਪੀ ਸ਼ਰਮਾ,ਰਜਿੰਦਰ ਧੰਜਲ,ਯਾਦਵਿੰਦਰ ਪਾਸੀ,ਮੰਡਲ ਜਨਰਲ ਸਕੱਤਰ ਕਮਲਜੀਤ ਪ੍ਰਭਾਕਰ,ਮੰਡਲ ਜਨਰਲ ਸਕੱਤਰ ਵਿਸ਼ਾਲ ਸੋਂਧੀ,ਧਰਮਬੀਰ ਬੌਬੀ, ਅਨਿਲ ਕੁਮਾਰ ਰਾਜਨ,ਸਵਾਮੀ ਪ੍ਰਸਾਦ ਸ਼ਰਮਾ,ਰਾਜਕੁਮਾਰ ਸ਼ਰਮਾ,ਨਰੇਸ਼ ਸੇਠੀ,ਸੁਸ਼ੀਲ ਭੱਲਾ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਯੁਵਾ ਮੋਰਚਾ ਮੰਡਲ ਦੇ ਪ੍ਰਧਾਨ ਸੁਮੰਗ ਸ਼ਰਮਾ,ਭੀਸ਼ਮ ਸੂਦ,ਜਸ਼ਨ ਭੰਡਾਰੀ,ਤਾਨੀ ਭੰਡਾਰੀ,ਅੰਸ਼,ਦਿਸ਼ਾਂਤ ਬੱਤਰਾ,ਅਰਮਾਨ,ਹਰੀ,ਕਾਲੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here