ਜਿਲਾ ਕੁਸ਼ਤੀ ਐਸੋਸਿਏਸ਼ਨ ਵਲੋਂ ਸਟੇਟ ਲੈਵਲ ਕੁਸ਼ਤੀ ਮੁਕਾਬਲੇ 17 ਅਤੇ 18 ਅਗਸਤ ਨੂੰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)।ਰਿਪਰੋਟ- ਗੁਰਜੀਤ ਸੋਨੂੰ। ਪੰਜਾਬ ਕੁਸ਼ਤੀ ਐਸੋਸਿਏਸ਼ਨ ਦੀ ਅਗਵਾਈ ਹੇਠ ਹੁਸ਼ਿਆਰਪੁਰ ਜਿਲਾ ਕੁਸ਼ਤੀ ਐਸੋਸਿਏਸ਼ਨ ਵਲੋਂ ਦੋ ਦਿਨਾਂ ਦੇ ਕੁਸ਼ਤੀ ਮੁਕਾਬਲੇ ਮਿਤੀ 17 ਅਤੇ 18 ਅਗਸਤ ਨੂੰ ਇੰਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਹੋਣ ਜਾ ਰਹੇ ਹਨ । ਇਹ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਕੁਸ਼ਤੀ ਐਸੋਸਿਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਮਠਾਰੂ ਨੇ ਦੱਸਿਆ ਕ ਇਹ ਦੋ ਦਿਨਾਂ ਦੇ ਮੁਕਾਬਲੇ ਵਿਚ ਪਹਿਲੇ ਦਿਨ ਔਰਤਾਂ ਦੇ ਸੀਨੀਅਰ ਵਰਗ ਅਤੇ ਦੂਸਰੇ ਦਿਨ 23 ਸਾਲ ਤੋਂ ਘੱਟ ਉਮਰ ਦੇ ਪੁਰਸ਼ਾਂ ਦੇ ਮੁਕਾਬਲੇ ਹੋਣਗੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਐਸੋਸਿਏਸ਼ਨ ਦੇ ਜਨਰਲ ਸੈਕਟਰੀ ਕੋਚ ਰਜਿੰਦਰ ਸਿੰਘ ਨੇ ਦੱਸਿਆ ਕੇ ਇਸ ਮੁਕਾਬਲੇ ਵਿਚ ਪੰਜਾਬ ਦੇ ਸਾਰੇ ਜਿਲਿਆਂ ਤੋਂ ਮਰਦ ਅਤੇ ਔਰਤਾਂ ਦੀਆਂ ਟੀਮਾਂ ਭਾਗ ਲੈਣਗੀਆਂ।

Advertisements

ਓਹਨਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕ ਔਰਤਾਂ ਦੇ ਮੁਕਾਬਲੇ ਵਿਚ 50 ਕਿਲੋ ਤੋਂ ਲੈ ਕੇ 76 ਕਿਲੋ ਦੇ ਭਾਰ ਵਰਗ ਦੇ ਮੁਕਾਬਲੇ ਹੋਣਗੇ ਅਤੇ ਮਰਦਾਂ ਵਿਚ 57 ਕਿਲੋ ਤੋਂ ਲੈ ਕੇ 125 ਕਿਲੋ ਤਕ ਦੇ ਮੁਕਾਬਲੇ ਹੋਣਗੇ । ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਐਸੋਸਿਏਸ਼ਨ ਦੇ ਖਜਾਨਚੀ ਨੇ ਹਰਮੀਤ ਸਿੰਘ ਪਹਿਲਵਾਨ ਨੇ ਦੱਸਿਆ ਕਿ ਮੁਕਾਬਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਇਸ ਮੁਕਾਬਲੇ ਦੇ ਇੰਚਾਰਜ ਜ਼ੋਰਾਵਰ ਸਿੰਘ ਚੌਹਾਨ, ਰਿਟਾਇਰਡ ਡਿਪਟੀ ਡਾਇਰੈਕਟਰ ਸਪੋਰਟਸ ਹੋਣਗੇ ਅਤੇ ਇਸ ਵਿਚ ਪੰਜਾਬ ਕੁਸ਼ਤੀ ਐਸੋਸਿਏਸ਼ਨ ਦੇ ਜਨਰਲ ਸੈਕਟਰੀ ਆਰ ਐੱਸ ਕੁੰਦੂ ਅਤੇ ਫਾਇਨਾਂਸ ਸੈਕਟਰੀ ਪੀ ਆਰ ਸੋਂਧੀ ਉਚੇਚੇ ਤੌਰ ਤੇ ਪਹੁੰਚਣਗੇ। ਮਠਾਰੂ ਨੇ ਦੱਸਿਆ ਕੇ ਇਨਾਮਾਂ ਦੀ ਵੰਡ ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ 18 ਅਗਸਤ ਨੂੰ ਸ਼ਾਮ 6 ਵਜੇ ਕਰਨਗੇ ।

LEAVE A REPLY

Please enter your comment!
Please enter your name here