ਨੌਜਵਾਨ ਪੀੜ੍ਹੀ ਨੂੰ ਸਮਝਣਾ ਹੋਵੇਗਾ ਆਜ਼ਾਦੀ ਦੀ ਕੀਮਤ ਅਤੇ ਅਰਥ: ਹਰਮਿੰਦਰ ਮਰਵਾਹਾ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ । ਰੋਟਰੀ ਕਲੱਬ ਕਪੂਰਥਲਾ ਡਾਊਨ ਟਾਊਨ ਅਤੇ ਰੋਟਰੀ ਕਲੱਬ ਕਪੂਰਥਲਾ ਅਲਿਟ ਵਲੋਂ ਆਜ਼ਾਦੀ ਦਿਵਸ ਦੇ ਸ਼ੁਭ ਮੌਕੇ ਤੇ ਆਰੀਆ ਸਮਾਜ ਮੰਦਿਰ ਸਕੂਲ ਦੇ ਬੱਚਿਆਂ ਅਤੇ ਸਲੋਮ ਇਲਾਕੇ ਵਿਖੇ ਵੱਖ-ਵੱਖ ਥਾਵਾਂ ਤੇ ਜਾ ਕੇ ਬੱਚਿਆਂ ਨੂੰ ਲੱਡੂ,ਬਿਸਕੁਟ,ਫਲ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਅਤੇ ਰਾਸ਼ਟਰੀ ਤਿਰੰਗੇ ਝੰਡੇ ਵੰਡ ਕੇ ਮਨਾਇਆ ਗਿਆ।ਇਸ ਮੌਕੇ ਰੋਟਰੀ ਕਲੱਬ ਕਪੂਰਥਲਾ ਅਲਿਟ ਦੇ ਸਕੱਤਰ ਰਾਹੁਲ ਆਨੰਦ ਅਤੇ ਸਾਬਕਾ ਗਵਰਨਰ ਡਾ:ਸਰਬਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਰੋਟਰੀ ਕਲੱਬ ਕਪੂਰਥਲਾ ਡਾਊਨ ਟਾਊਨ ਦੇ ਪ੍ਰਧਾਨ ਹਰਮਿੰਦਰ ਸਿੰਘ ਮਰਵਾਹਾ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਦੇਸ਼ ਦੀ ਆਜ਼ਾਦੀ ਦੀ ਕੀਮਤ ਨੂੰ ਸਮਝਣਾ ਚਾਹੀਦਾ ਹੈ।ਦੇਸ਼ ਨੂੰ ਆਜ਼ਾਦੀ ਬਹੁਤ ਸਾਰੇ ਦੇਸ਼ ਭਗਤਾਂ ਦੇ ਬਲਿਦਾਨ ਤੋਂ ਬਾਅਦ ਮਿਲੀ ਹੈ।ਸਾਡਾ ਭਾਰਤ ਸਭਿਅਤਾ,ਸੰਸਕ੍ਰਿਤੀ ਅਤੇ ਗਿਆਨ ਦੀ ਸਿਖਰ ਕਾਰਨ ਵਿਸ਼ਵ ਗੁਰੂ ਮੰਨਿਆ ਜਾਂਦਾ ਹੈ।

Advertisements

ਇਸ ਲਈ ਅੱਜ ਇਸ ਪਵਿੱਤਰ ਦਿਹਾੜੇ ਤੇ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਭਾਰਤ ਨੂੰ ਅਸੀਂ ਵਿਸ਼ਵਗੁਰੂ ਬਣਾਏ ਰੱਖਣ ਲਈ ਹਮੇਸ਼ਾ ਤਿਆਰ ਰਹਾਂਗੇ।ਉਨ੍ਹਾਂ ਸਮੂਹ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਰਾਸ਼ਟਰ ਨਿਰਮਾਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਬਹੁਤ ਸਾਰੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਵੱਡੇ ਬਜ਼ੁਰਗ ਦੀ ਜ਼ਿੰਮੇਵਾਰੀ ਹੈ ਕਿ ਆਪਣੀ ਨੌਜਵਾਨ ਪੀੜ੍ਹੀ  ਨੂੰ ਆਜ਼ਾਦੀ ਦੀ ਮਹੱਤਤਾ ਦੱਸੀਏ। ਇਹ ਸ਼ੁਰੂਆਤ ਬਚਪਨ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ।ਤਾਂ ਜੋ ਉਹ ਜਵਾਨ ਹੋਣ ਤੱਕ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਨੂੰ ਚੰਗੀ ਤਰ੍ਹਾਂ ਸਮਝ ਸਕਣ। ਜੇਕਰ ਦੇਖਿਆ ਜਾਵੇ ਤਾਂ ਅੱਜ ਦਾ ਨੌਜਵਾਨ ਬੁੱਧੀਮਾਨ ਹੈ।ਬਸ ਲੋੜ ਹੈ ਉਸ ਨੂੰ ਦੱਸਣ ਦੀ। ਇਸ ਮੌਕੇ ਰੋਟਰੀ ਕਲੱਬ ਕਪੂਰਥਲਾ ਡਾਊਨ ਟਾਊਨ ਦੇ ਪ੍ਰਧਾਨ ਹਰਮਿੰਦਰ ਮਰਵਾਹਾ ਤੋਂ ਇਲਾਵਾ ਸੁਕੇਸ਼ ਜੋਸ਼ੀ, ਓਮਕਾਰ ਕਾਲੀਆ, ਵਿਨੋਦ ਆਨੰਦ, ਅਵਿਨਾਸ਼ ਸ਼ਰਮਾ, ਵਿਕਾਸ ਮਲਹੋਤਰਾ, ਅਸ਼ੋਕ ਸ਼ਰਮਾ, ਕੁਲਜੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਯੋਗੇਸ਼ ਤਲਵਾੜ, ਮਾਨਸ ਸ਼ਰਮਾ, ਮਾਨਵ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here