ਅੰਮ੍ਰਿਤਸਰ ਵਿਖੇ ਆਈਈਡੀ ਮਾਮਲੇ ਵਿੱਚ ਦੋ ਮੁਲਜ਼ਮ ਚਾਚਾ-ਭਤੀਜਾ ਗ੍ਰਿਫ਼ਤਾਰ, ਅੱਤਵਾਦੀ ਲੰਡਾ ਨੇ ਕੰਮ ਕਰਨ ਲਈ ਦਿੱਤੇ ਸਨ 4000 ਡਾਲਰ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਬੰਬ ਲਗਾਉਣ ਦਾ ਮਾਮਲਾ ਸਾਹਮਣੇ ਆਇਆਂ ਸੀ। ਜਿਸ ਵਿੱਚ ਪੁਲਿਸ ਨੇ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਮੁਲਾਜ਼ਮਾਂ ਨੇ ਆਈਈਡੀ ਲਗਾ ਕੇ ਇਸਦੀ ਵੀਡੀਓ ਅੱਤਵਾਦੀ ਲਖਬੀਰ ਸਿੰਘ ਲੰਡਾ ਨੂੰ ਭੇਜੀ ਸੀ ਪਰ ਦੱਸਿਆਂ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਰਿਸ਼ਤੇ ਵਿੱਚ ਚਾਚਾ -ਭਤੀਜਾ ਲੱਗਦੇ ਹਨ। ਜਿਹਨਾਂ ਨੂੰ ਅੱਤਵਾਦੀ ਲੰਡਾ ਨੇ ਇਹ ਕੰਮ ਕਰਨ ਦੇ ਲਈ 4000 ਡਾਲਰ ਦਿੱਤੇ ਸਨ।

Advertisements

ਦੱਸ ਦੇਈਏ ਕਿ ਕਾਰ ‘ਚ ਬੰਬ ਲਗਾਉਣ ਦੀ ਘਟਨਾ 15 ਅਗਸਤ ਦੀ ਰਾਤ ਨੂੰ ਵਾਪਰੀ ਸੀ, ਜਿਸ ਦੌਰਾਨ ਦੋ ਅਣਪਛਾਤਿਆਂ ਨੇ ਕਾਰ ‘ਚ ਬੰਬ ਲਗਾਇਆ ਸੀ। ਸੂਤਰਾਂ ਅਨੁਸਾਰ ਦੋਵੇਂ ਮੁਲਜ਼ਮ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ, ਜਿਨ੍ਹਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਹਰਪਾਲ ਅਤੇ ਫਤਿਹਦੀਪ ਦੋਵਾਂ ਕੋਲੋਂ ਮਾਲਦੀਵ ਦੀਆਂ ਟਿਕਟਾਂ ਬਰਾਮਦ ਕੀਤੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕੋਲੋਂ 4000 ਡਾਲਰ ਅਤੇ ਕਰੀਬ 2.50 ਲੱਖ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਉਸਨੂੰ ਇਹ ਪੈਸੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੋਂ ਹੀ ਮਿਲੇ ਹਨ।

LEAVE A REPLY

Please enter your comment!
Please enter your name here