ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰ ਟੂਰਨਾਮੈਂਟ 30 ਅਗਸਤ ਤੋਂ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ-14, 17, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ, 50 ਸਾਲ ਤੋਂ ਵੱਧ ਓਪਨ ਵਰਗ  ਜ਼ਿਲ੍ਹਾ ਫਿਰੋਜਪੁਰ ਦੇ ਸ਼੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ, ਬਲਾਕ ਗੁਰੂਹਰਸਹਾਏ ਮਿਤੀ 30 ਅਗਸਤ, 2022, ਬੀ.ਐਸ.ਐਫ. ਗਰਾਊਂਡ ਬਲਾਕ ਮਮਦੋਟ ਮਿਤੀ 31 ਅਗਸਤ, 2022, ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਲਾਕ ਫ਼ਿਰੋਜਪੁਰ ਮਿਤੀ 01 ਸਤੰਬਰ, 2022, ਖੇਡ ਗਰਾਊਂਡ ਪਿੰਡ ਕਾਮਲ ਵਾਲਾ, ਬਲਾਕ ਮੱਖੂ ਮਿਤੀ 02 ਸਤੰਬਰ, 2022, ਖੇਡ ਗਰਾਊਂਡ ਪਿੰਡ ਫਿਰੋਜਸ਼ਾਹ, ਬਲਾਕ ਘੱਲ ਖੁਰਦ ਮਿਤੀ 03 ਸਤੰਬਰ, 2022, ਜਵਾਹਰ ਨਵੋਦਿਆ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਹੀਆਂ ਵਾਲਾ, ਬਲਾਕ ਜ਼ੀਰਾ ਮਿਤੀ 05 ਸਤੰਬਰ, 2022 ਨੂੰ ਐਥਲੈਟਿਕਸ, ਕਬੱਡੀ (ਨਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਵੱਲੋਂ ਸਾਂਝੀ ਕੀਤੀ ਗਈ।

Advertisements

ਜ਼ਿਲ੍ਹੇ ਦੇ ਸਾਰੇ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਇਸ ਟੂਰਨਾਮੈਂਟ ਵਿਚ ਭਾਗ ਲੈ ਸਕਦੀਆਂ ਹਨ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਅਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਪੰਜਾਬ ਖੇਡ ਮੇਲਾ 2022, ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਟੂਰਨਾਮੈਟਾਂ ਵਿੱਚ ਹਿੱਸਾ ਲੈਣ ਲਈ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਸਬੰਧੀ www.punjabkhedmela2022.in ਤੇ ਆਨ-ਲਾਇਨ ਰਜਿਸਟ੍ਰੇਸ਼ਨ ਕੀਤੀ ਜਾਣੀ ਹੈ। ਆਫ ਲਾਈਨ ਰਜਿਸਟ੍ਰੇਸ਼ਨ ਲਈ ਖਿਡਾਰੀ ਪ੍ਰੋਫਾਰਮਾਂ ਜ਼ਿਲ੍ਹਾ ਖੇਡ ਦਫਤਰ ਫ਼ਿਰੋਜ਼ਪੁਰ ਤੋਂ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਖੇਡਾਂ ਵਿੱਚ ਜਿਸ ਪਿੰਡ ਦੀ, ਸਕੂਲ ਦੀ ਜਾਂ ਕਲੱਬ ਦੀ ਟੀਮ ਭਾਗ ਲਵੇਗੀ ਉਹ ਉਸ ਪਿੰਡ ਦੇ ਸਰਪੰਚ, ਸਕੂਲ ਮੁਖੀ ਵੱਲੋਂ ਤਸਦੀਕ ਕੀਤੀ ਹੋਣੀ ਲਾਜ਼ਮੀ ਹੋਵੇਗੀ। ਇਸ ਸਬੰਧੀ ਹੈਲਪ ਲੈਣ ਲਈ ਸ਼੍ਰੀ ਰਮਨਦੀਪ ਸਿੰਘ (99147-89290), ਨੋਡਲ ਅਫਸਰ ਸ਼੍ਰੀ ਗਗਨ ਮਾਟਾ (75084-46001), ਸ਼੍ਰੀ ਗੁਰਜੀਤ ਸਿੰਘ (99158-37373) ਤੇ ਸੰਪਰਕ ਕੀਤਾ ਜਾ ਸਕਦਾ ਹੈ। ਬਲਾਕ ਅਤੇ ਜ਼ਿਲ੍ਹਾ ਪੱਧਰ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਨੂੰ ਕੋਈ ਸਫਰੀ ਭੱਤਾ ਨਹੀਂ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here