Monday, October 19, 2026
Home Latest ਕਿਸਾਨਾਂ ਨਾਲ ਝੜਪ ਮਗਰੋਂ ਵਪਾਰੀਆਂ ‘ਚ ਰੋਸ, ਮੁਕੰਮਲ ਬੰਦ ਕਰਵਾਇਆ ਬਰਨਾਲਾ

ਕਿਸਾਨਾਂ ਨਾਲ ਝੜਪ ਮਗਰੋਂ ਵਪਾਰੀਆਂ ‘ਚ ਰੋਸ, ਮੁਕੰਮਲ ਬੰਦ ਕਰਵਾਇਆ ਬਰਨਾਲਾ

ਬਰਨਾਲਾ (ਦ ਸਟੈਲਰ ਨਿਊਜ਼)। ਅੱਜ ਬਰਨਾਲਾ ਮੁਕੰਮਲ ਤੌਰ ਤੇ ਬੰਦ ਹੈ। ਪਿਛਲੇ ਦਿਨੀਂ ਬਰਨਾਲਾ ਦੇ ਵਪਾਰੀਆਂ ਤੇ ਕਿਸਾਨਾਂ ਦੇ ਐਨਕਾਉਂਟਰ ਤੇ ਕਿਸਾਨਾਂ ਵੱਲੋਂ ਕੀਤੇ ਲਾਠੀਚਾਰਜ ਵਿੱਚ ਗੁੱਸੇ ਵਿੱਚ ਬਰਨਾਲਾ ਵਪਾਰ ਮੰਡਲ ਨੇ ਬਰਨਾਲਾ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਸਿਰਫ਼ ਅਮਰਜੈਂਸੀ ਸੇਵਾਵਾਂ ਖੁਲ੍ਹੀਆਂ ਹਨ। ਗੱਲਬਾਤ ਕਰਦੇ ਧਰਨਾਕਾਰੀ ਟਰੇਡ ਯੂਨੀਅਨ ਦੇ ਪ੍ਰਧਾਨ ਅਨਿਲ ਬਾਂਸਲ ਨਾਨਾ, ਵਿਕਾਸ ਗੋਇਲ ਅਤੇ ਰਾਜ ਕੁਮਾਰ ਨੇ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਪਰਵਾਸੀ ਵਪਾਰੀ ਨੂੰ ਤੰਗ ਕੀਤਾ ਜਾ ਰਿਹਾ ਹੈ।

Advertisements

ਜਿਸ ਦੇ ਹੱਕ ਵਿੱਚ ਸਮੁੱਚੀਆਂ ਵਪਾਰਕ ਜਥੇਬੰਦੀਆਂ ਅਤੇ ਦੁਕਾਨਦਾਰ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦਾ ਕੰਮ ਕੁਝ ਮੁੱਦਿਆਂ ਤੇ ਲੜਨਾ ਹੈ। ਪਰ ਇਹ ਫਰਜ਼ੀ ਕਿਸਮ ਦੀ ਕਿਸਾਨ ਯੂਨੀਅਨ ਬਲੈਕਮੇਲ ਕਰਕੇ ਪੈਸੇ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹੁਣ ਵਪਾਰੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਆਏ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਬਲੈਕਮੇਲ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਨ ਦੀ ਲੋੜ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਪੁਲਿਸ ਦੇ ਸਾਹਮਣੇ ਗੁੰਡਾਗਰਦੀ ਕਰਨ ਵਾਲੇ ਅਤੇ ਵਪਾਰੀਆਂ ਤੇ ਹਮਲਾ ਕਰਨ ਵਾਲੇ ਕਿਸਾਨਾਂ ਤੇ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਵਪਾਰੀ ਸੰਘਰਸ਼ ਹੋਰ ਤੇਜ਼ ਕਰਨਗੇ।

LEAVE A REPLY

Please enter your comment!
Please enter your name here