ਸਿਵਲ ਹਸਪਤਾਲ ਵਿੱਚ ਰੋਜ਼ਾਨਾਂ 40 ਤੋਂ 50 ਮਰੀਜਾਂ ਦੀ ਅਲਟ੍ਰਾਸਾਊਂਡ ਸਕੈਨ ਕੀਤੇ ਜਾਂਦੇ ਹਨ: ਸਿਵਲ ਸਰਜਨ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਸਿਵਲ ਸਰਜਨ ਹੁਸ਼ਿਆਰਪੁਰ ਡਾ ਅਮਰਜੀਤ ਸਿੰਘ  ਜੀ  ਨੇ  ਦੱਸਿਆ ਕਿ ਜਿਲਾ  ਸਿਵਲ ਹਸਪਤਾਲ ਵਿੱਚ  ਰੋਜ਼ਾਨਾ 1000 ਤੋਂ  ਵੱਧ  ਦੀ  ਓ ਪੀ  ਡੀ  ਹੈ  ਅਤੇ 40 ਤੋਂ  50 ਮਰੀਜਾਂ ਦੀ ਅਲਟਰਾ ਸਾਊਂਡ  ਸਕੈਨ ਕੀਤੀ ਜਾਂਦੀ ਹੈ।ਹਸਪਤਾਲ ਵਿੱਚ ਦੋ ਅਲਟਰਾਸਾਊਂਡ  ਸਕੈਨਿੰਗ  ਮਸ਼ੀਨਾ  ਹਨ  ਪਰ ਇਕ  ਹੀ  ਰੇਡੀਉਲੋਜਿਸਟ ਹੋਣ  ਕਰਕੇ  ਇਕ  ਹੀ  ਮਸ਼ੀਨ  ਤੇ ਅਲਟਰਾ ਸਾਊਂਡ ਕੀਤੀਆਂ ਜਾਂਦੀਆਂ ਹਨ। ਗਰਭਵਤੀ ਔਰਤਾਂ,  ਮੈਡੀਕੋਲੀਗਲ ਅਤੇ ਐਮਰਜੇਂਸੀ   ਵਾਲੇ  ਮਰੀਜਾਂ  ਦੀ ਤਰਜੀਹ  ਦੇ  ਆਧਾਰ ਤੇ  ਅਲਟਰਾਸਾਊਂਡ ਸਕੈਨ ਕੀਤੀ  ਜਾਂਦੀ ਹੈ ਜਦ  ਕਿ  ਸਾਧਾਰਣ  ਕੇਸਾਂ  ਵਿੱਚ  ਮਰੀਜ਼  ਨੂੰ  ਵੇਟਿੰਗ  ਲਿਸਟ ਅਨੁਸਾਰ  ਬੁਲਾਇਆ ਜਾਂਦਾ ਹੈ ।

Advertisements

ਹੋਰ  ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ  ਸਿਵਲ ਹਸਪਤਾਲ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਫਿਲਹਾਲ ਇੱਕ  ਸੀ  ਟੀ  ਸਕੈਨ ਮਸ਼ੀਨ  ਹੈ, ਜਿੱਥੇ  ਰੋਜ਼ਾਨਾ  20 ਸੀ  ਟੀ  ਸਕੈਨ ਕੀਤੀਆਂ  ਜਾਂਦੀਆਂ ਹਨ। ਪ੍ਰਾਪਤ  ਸੋਮਿਆਂ  ਦੀ  ਵਰਤੋਂ  ਕਰਦੇ ਹੋਏ, ਲੋਕਾਂ ਨੂੰ  ਬਿਹਤਰ ਸਿਹਤ ਸਹੂਲਤਾਂ ਦੇਣ ਲਈ  ਵਿਭਾਗ  ਵਚਨਵੱਧ  ਹੈ ਤਾਂ ਕਿ  ਮਰੀਜਾਂ  ਨੂੰ  ਕਿਸੇ ਵੀ ਤਰ੍ਹਾਂ ਦੀ  ਪਰੇਸ਼ਾਨੀ ਦਾ  ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here