ਡਰੱਗ ਕੰਟਰੋਲ ਅਫਸਰ ਅਤੇ ਪੁਲਿਸ ਟੀਮ ਵਲੌਂ ਮੈਡੀਕਲ ਸਟੋਰਾਂ  ਦੀ  ਚੈਕਿੰਗ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਪੰਜਾਬ ਸਰਕਾਰ  ਦੀਆਂ  ਹਦਾਇਤਾਂ  ਅਤੇ  ਸਿਵਲ ਸਰਜਨ  ਹੁਸ਼ਿਆਰਪੁਰ  ਡਾ.ਅਮਰਜੀਤ ਸਿੰਘ  ਦੇ  ਦਿਸ਼ਾ  ਨਿਰਦੇਸ਼ਾਂ ਅਨੁਸਾਰ ਡਰੱਗ  ਕੰਟਰੋਲ ਅਫਸਰ ਮਨਪ੍ਰੀਤ ਸਿੰਘ  ਵੱਲੋਂ  ਪੁਲਿਸ ਦੀ  ਟੀਮ ਦੇ ਸਹਿਯੋਗ ਨਾਲ  ਕਸਬਾ  ਸਤਨੌਰ  ਅਤੇ  ਬਡੇਸਰੋਂ ਵਿਖੇ ਮੈਡੀਕਲ  ਸਟੋਰਾਂ  ਦੀ ਇੰਸਪੈਕਸ਼ਨ  ਕੀਤੀ  ਗਈ । ਇਸ  ਦੌਰਾਨ  ਕੁੱਝ  ਮੈਡੀਕਲ  ਸਟੋਰਾਂ  ਦੇ  ਮਾਲਕ  ਆਪਣੀਆਂ ਦੁਕਾਨਾਂ ਦੇ  ਸ਼ਟਰ  ਬੰਦ  ਕਰਕੇ  ਉਥੋਂ  ਰਫੂਚੱਕਰ  ਹੋ  ਗਏ। ਚੈਕਿੰਗ  ਦੌਰਾਨ  ਦੋ  ਮੈਡੀਕਲ  ਸਟੋਰਾਂ  ਵਿੱਚ ਡਰੱਗ  ਐਂਡ  ਕਾਸਮੈਟਿਕ ਐਕਟ 1940 ਦੀ  ਉਲੰਘਣਾ ਪਾਈ  ਗਈ ।  ਇਸ ਮੌਕੇ  ਦੋ  ਤਰ੍ਹਾਂ ਦੀਆਂ  ਸ਼ੱਕੀ  ਦਵਾਈਆਂ ਦੇ  ਸੈਂਪਲ  ਵੀ  ਲਏ ਗਏ ਹਨ । 

Advertisements

ਡਰੱਗ ਕੰਟਰੋਲ  ਅਫਸਰ   ਸ੍ਰੀ  ਮਨਪ੍ਰੀਤ ਸਿੰਘ  ਨੇ  ਦੱਸਿਆ  ਕਿ ਇਸ  ਇੰਸਪੈਕਸ਼ਨ ਵਿਚ  ਕੀਤੀ  ਗਈ  ਕਾਰਵਾਈ ਉੱਚ  ਅਧਿਕਾਰੀਆਂ ਨੂੰ  ਅਗਲੇਰੀ  ਕਾਰਵਾਈ  ਲਈ  ਭੇਜ  ਦਿੱਤੀ  ਗਈ ਹੈ। ਉਨਾਂ ਸਮੂਹ  ਕੈਮਿਸਟਾਂ  ਨੂੰ  ਇਹ  ਹਿਦਾਇਤ ਕੀਤੀ ਗਈ ਹੈ ਕਿ  ਕੋਈ  ਵੀ  ਕੈਮਿਸਟ ਡਾਕਟਰ ਦੁਆਰਾ  ਲਿਖੀ  ਪਰਚੀ  ਤੋਂ ਬਿਨਾਂ ਦਵਾਈ ਨਾ ਵੇਚੇ  ਅਤੇ ਦਵਾਈਆਂ ਦੀ ਸੇਲ  ਅਤੇ  ਪਰਚੇਜ  ਦੇ ਰਿਕਾਰਡ ਨੂੰ ਮੇਨਟੇਨ  ਕਰ  ਕੇ  ਰੱਖਿਆ  ਜਾਵੇ,  ਹਰ  ਕੈਮਿਸਟ  ਸ਼ਾਪ  ਤੇ  ਸੀ ਸੀ  ਟੀ  ਵੀ  ਕੈਮਰੇ ਲਗਾਉਣੇ  ਯਕੀਨੀ  ਬਣਾਏ  ਜਾਣ। ਅਗਰ  ਕੋਈ ਵੀ  ਕੈਮਿਸਟ ਡਰੱਗ  ਐਂਡ  ਕਾਸਮੈਟਿਕ  ਐਕਟ  ਦੀ  ਉਲੰਘਣਾ  ਕਰਦਾ  ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ  ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here