ਅਜ਼ਾਦ ਕਿਸਾਨ ਕਮੇਟੀ ਦੋਆਬਾ ਦੀ ਹੋਈ ਮੀਟਿੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਦੇ ਵਰਕਰਾਂ ਦੀ ਮੀਟਿੰਗ ਭਾਮ (ਮਹਿਲਪੁਰ) ਵਿਖੇ ਹੋਈ। ਇਸ ਮੀਟਿੰਗ ਦਾ ਸਾਰਾ ਪ੍ਰਬੰਧ ਰਾਜੂ ਚੋਪੜਾ ਨੇ ਕੀਤਾ। ਮੀਟਿੰਗ ਦੀ ਪ੍ਰਧਾਨਗੀ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਨੇ ਕੀਤੀ। ਇੱਥੇ ਇਕ ਤਾਲਮੇਲ ਕਮੇਟੀ ਬਣਾਈ ਗਈ ਜਿਹੜੀ ਕਮੇਟੀ ਦੇ ਸੂਬਾ ਪ੍ਰਧਾਨ ਦੇ ਨਾਲ ਜਥੇਬੰਦੀ ਦੀ ਉਸਾਰੀ ਸੰਬੰਧੀ ਗੱਲ ਕਰੇਗੀ,ਪਿਛਲੇ ਘੋਲਾ ਦਾ ਰੀਵਿਓ ਕਰੇਗੀ, ਪਿਛਲੇ ਸਮੇਂ ਦੇ ਖ਼ਰਚੇ ਦਾ ਹਿਸਾਬ ਵੀ ਪੁੱਛੇਗੀ ਅਤੇ ਅਗਲੇ ਸੰਘਰਸ਼ ਸੂਬਾ ਕਮੇਟੀ ਦੀ ਰਾਏ ਨਾਲ ਚਲਣਗੇ।

Advertisements

ਇਸ ਮੀਟਿੰਗ ਨੂੰ ਹਰਬੰਸ ਸਿੰਘ ਸੰਘਾ, ਸੁਖਪਾਲ ਕਾਹਰੀ, ਬਲਜੀਤ ਪਰਮਾਰ ਬਡੋ ਨੇ ਸੰਬੋਧਨ ਕੀਤਾ । ਸਟੇਜ ਸਕੱਤਰ ਦੀ ਕਾਰਵਾਈ ਦੁਖਭੰਜਨ ਸਿੰਘ ਹਾਰਟਾ ਨੇ ਨਭਾਈ। 

LEAVE A REPLY

Please enter your comment!
Please enter your name here