ਡਾ. ਰਾਜ ਨੇ ਵਿਧਾਨਸਭਾ ਵਿੱਚ ਆਪਣੇ ਹਲਕੇ ਦੀ ਸੇਵਾ ਵਿੱਚ ਤੱਤਪਰ ਰਹਿਣ ਦੀ ਚੁੱਕੀ ਸਹੁੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਧਾਨਸਭਾ ਵਿੱਚ ਰਸਮੀ ਸਹੁੰ ਚੁੱਕ ਸਮਾਗਮ ਦੌਰਾਨ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਜਿੱਥੇ ਰਸਮੀ ਸਹੂੰ ਚੁੱਕੀ ਉੱਥੇ ਹੀ ਆਪਣੇ ਹਲਕਾ ਵਾਸੀਆਂ ਦੀ ਇਸੇ ਤਰਾਂ ਸੇਵਾ ਵਿੱਚ ਤੱਤਪਰ ਰਹਿਣ ਦੀ ਵੀ ਸਹੁੰ ਚੁੱਕੀ। ਡਾ. ਰਾਜ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੀ ਜਨਤਾ ਨੇ ਉਹਨਾਂ ਨੂੰ ਮੁੱੜ ਤੋਂ ਹਲਕੇ ਦੀ ਸੇਵਾ ਦਾ ਜੋ ਮਾਨ ਬਖਸ਼ਿਆ ਹੈ ਉਹ ਉਸ ਤੇ ਖਰਾ ਉਤਰਨ ਲਈ ਪੂਰੀ ਮਿਹਨਤ ਕਰਨਗੇ।

Advertisements

ਉਹਨਾਂ ਨੇ ਕਿਹਾ ਕਿ ਆਪਣੇ ਪਿਛਲੇ ਕਾਰਜਕਾਲ ਵਿੱਚ ਹਲਕੇ ਦੀ ਬਿਹਤਰੀ ਅਤੇ ਤੱਰਕੀ ਲਈ ਉਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਅਤੇ ਭੱਵਿਖ ਵਿੱਚ ਵੀ ਹਲਕਾ ਅਤੇ ਹਲਕਾ ਵਾਸੀਆਂ ਦੀ ਬਿਹਤਰੀ ਲਈ ਜੀ ਜਾਨ ਨਾਲ ਕੰਮ ਕਰਦਾ ਰਹਾਂਗਾ। ਡਾ. ਰਾਜ ਕੁਮਾਰ ਨੇ ਕਿਹਾ ਕਿ ਹਲਕਾ ਉਹਨਾਂ ਦਾ ਘਰ ਹੈ ਅਤੇ ਹਲਕਾ ਵਾਸੀ ਪਾਰਿਵਾਰਕ ਮੈਂਬਰ ਅਤੇ ਇਹਨਾਂ ਦੀ ਤੱਰਕੀ ਹੀ ਉਹਨਾਂ ਦਾ ਇਸ ਮਾੱਤਰ ਟੀਚਾ ਹੈ। ਜਿਸਨੂੰ ਪੂਰਾ ਕਰਨ ਲਈ ਉਹ ਹਲਕਾ ਵਾਸੀਆਂ ਦੇ ਸਹਿਯੋਗ ਅਤੇ ਅਸ਼ੀਰਵਾਦ ਨਾਲ ਕਾਰਜਸ਼ੀਲ ਰਹਿਣਗੇ। 

LEAVE A REPLY

Please enter your comment!
Please enter your name here