ਮਾਨ ਸਰਕਾਰ ਦਾ ਫੈਂਸਲਾ ਸ਼ਲਾਂਘਾਯੋਗ ਹੁਣ ਘਰ ਬੈਠੇ ਹੀ ਮਿਲਣਗੀਆਂ ਸੇਵਾ ਕੇਂਦਰਾਂ ਦੀਆ 283 ਸੇਵਾਵਾਂ: ਇੰਡੀਅਨ,ਕਪੂਰ/ਇਕਬਾਲ/ਢੋਟ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਘਰ ਬੈਠਿਆਂ ਬਿਨਾਂ ਕਿਸੇ ਖੱਜਲ ਖੁਆਰੀ ਦੇ ਸੁਖਾਲੀਆਂ ਤੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਉਤੇ ਚੱਲਦਿਆਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ 283 ਸੇਵਾਵਾਂ ਦੇ ਸਰਟੀਫਿਕੇਟ ਡਿਜੀਟਲ ਦਸਤਖਤਾਂ ਨਾਲ ਬਿਨੈਕਾਰ ਨੂੰ ਘਰ ਬੈਠਿਆਂ ਹੀ ਵੱਟਸਐਪ ਜਾਂ ਈਮੇਲ ਰਾਹੀਂ ਸਰਟੀਫਿਕੇਟ ਮਿਲ ਜਾਵੇਗਾ। ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ,ਸੂਬਾ ਜੁਆਇੰਟ ਸਕੱਤਰ ਗੁਰਸ਼ਰਨ ਸਿੰਘ ਕਪੂਰ,ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ,ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਇਕੋ ਸਰਟੀਫਿਕੇਟ ਦੀ ਦੁਬਾਰਾ ਲੋੜ ਪੈਣ ਉਤੇ ਵਾਰ-ਵਾਰ ਗੇੜੇ ਲਗਾਉਣੇ ਪੈਂਦੇ ਸਨ ਜਿਵੇਂ ਕਿ ਕਿਸੇ ਵਿਦਿਆਰਥੀ ਨੂੰ ਦਾਖਲੇ ਲਈ ਜਨਮ ਜਾਂ ਜਾਤੀ ਸਰਟੀਫਿਕੇਟ ਹਾਸਲ ਕਰਨਾ। ਹਰ ਵਾਰ ਸੇਵਾ ਕੇਂਦਰ ਜਾ ਕੇ ਹੌਲੋਗਰਾਮ ਨਾਲ ਦਸਤਖਤ ਕਰਵਾ ਕੇ ਸਰਟੀਫਿਕੇਟ ਹਾਸਲ ਕਰਨਾ ਪੈਂਦਾ ਸੀ।

Advertisements

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਖੱਜਲ ਖੁਆਰੀ ਖਤਮ ਕਰਨ ਲਈ ਦਿੱਤੇ ਨਿਰਦੇਸ਼ਾਂ ਤਹਿਤ ਹੁਣ ਇਨਾਂ 283 ਸੇਵਾਵਾਂ ਵਾਲੇ ਸਰਟੀਫਿਕੇਟ ਲਈ ਇਕ ਵਾਰ ਅਪਲਾਈ ਕਰਨ ਤੋਂ ਬਾਅਦ ਬਿਨੈਕਾਰ ਨੂੰ ਵੱਟਸਐਪ ਜਾਂ ਈਮੇਲ ਰਾਹੀਂ ਘਰ ਬੈਠਿਆਂ ਡਿਜੀਟਲ ਦਸਤਖਤਾਂ ਵਾਲਾ ਸਰਟੀਫਿਕੇਟ ਮਿਲ ਜਾਵੇਗਾ ਅਤੇ ਉਹ ਇਸ ਦੀਆਂ ਆਪਣੀ ਲੋੜ ਅਨੁਸਾਰ ਕਾਪੀਆਂ ਪ੍ਰਿੰਟ ਕਰਵਾ ਸਕਦਾ।ਇਸ ਸਰਟੀਫਿਕੇਟ ਦੀ ਵੈਧ ਹੋਣ ਬਾਰੇ ਪ੍ਰਸ਼ਾਸਕੀ ਸੁਧਾਰ ਵੱਲੋਂ ਬਾਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 93 ਸੇਵਾਵਾਂ ਘਰ ਬੈਠਿਆ ਹੀ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ ਜਿਸ ਲਈ ਸੇਵਾ ਕੇਂਦਰ ਆਉਣ ਦੀ ਵੀ ਲੋੜ ਨਹੀਂ।ਉਪਰੋਕਤ ਆਗੂਆਂ ਨੇ ਕਿਹਾ ਕਿ ਇਨਾਂ ਸੇਵਾਵਾਂ ਵਿੱਚ ਜਾਤੀ ਸਰਟੀਫਿਕੇਟ,ਜਨਮ ਤੇ ਮੌਤ ਸਰਟੀਫਿਕੇਟ,ਰਿਹਾਇਸ਼ੀ ਸਰਟੀਫਿਕੇਟ,ਬੁਢਾਪਾ ਪੈਨਸ਼ਨ,ਵਿਆਹ ਸਰਟੀਫਿਕੇਟ,ਅਸਲਾ ਰੀਨਿਊ ਕਰਨਾ,ਜਨਰਲ ਜਾਤੀ ਸਰਟੀਫਿਕੇਟ,ਭਾਰ ਮੁਕਤ ਸਰਟੀਫਿਕੇਟ,ਪਿਛੜਾ ਖੇਤਰ ਸਰਟੀਫਿਕੇਟ ਆਦਿ ਪ੍ਰਮੁੱਖ ਹਨ ਜਿਨਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਲੋੜ ਪੈਂਦੀ ਹੈ।

ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਸ਼ਲਾਂਘਾਯੋਗ ਫੈਸਲੇ ਲੈਦੇ ਹੋਏ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਚਹੁੰ ਤਰਫੋ ਸ਼ਲਾਘਾ ਹੋ ਰਹੀ ਹੈ। ਪੰਜਾਬ ਵਿੱਚ ਲੋਕਾਂ ਨੂੰ ਸਹੂਲਤਾਂ ਦੇ ਗੱਫੇ ਮਿਲ ਰਹੇ ਹਨ।ਸੂਬੇ ਵਿੱਚ ਵਿਕਾਸ ਦੀ ਰਫਤਾਰ ਨੂੰ ਵੀ ਹੋਰ ਗਤੀ ਦਿੱਤੀ ਗਈ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਜਿੱਥੇ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਕ੍ਰਾਂਤੀ ਲਿਆਂਦੀ ਜਾ ਰਹੀ ਹੈ, ਉਥੇ ਹੀ ਬੇਰੁਜ਼ਗਾਰੀ ਅਤੇ ਪੰਜਾਬ ਦੇ ਲੋਕਾਂ ਲਈ ਵੱਖ-ਵੱਖ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਯੋਗ ਲੋਕਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਠੋਸ ਕਦਮ ਚੁੱਕ ਰਹੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਆਗੂ ਹਲਕੇ ਦੇ ਲੋਕਾਂ ਦੇ ਸੇਵਾਦਾਰ ਵੱਜੋਂ ਹਰ ਵੇਲੇ ਲੋਕਾਂ ਦੇ ਮੌਢੇ ਨਾਲ ਮੌਢਾ ਲਾ ਕੇ ਕੰਮ ਕਰੇਗਾ। ਉਨਾਂ ਕਿਹਾ ਕਿ ਸ਼ਹਿਰ ਅੰਦਰ ਸਿਹਤ ਸੇਵਾਵਾਂ ਲਈ ਆਉਣ ਵਾਲੇ ਸਮੇਂ ਅੰਦਰ ਅਜਿਹੇ ਪ੍ਰਬੰਧ ਕੀਤੇ ਜਾਣਗੇ,ਕਿ ਸ਼ਹਿਰ ਵਾਸੀਆਂ ਨੂੰ ਇਲਾਜ ਲਈ ਦੂਜੇ ਸ਼ਹਿਰਾਂ ਅੰਦਰ ਜਾਣ ਦੀ ਬਿਲਕੁੱਲ ਲੋੜ ਮਹਿਸੂਸ ਨਹੀ ਹੋਵੇਗੀ। ਉਨਾਂ ਕਿਹਾ ਕਿ ਆਪ ਦੀ ਸਰਕਾਰ ਚ ਹਰੇਕ ਵਿਅਕਤੀ ਵਿਸ਼ੇਸ਼ ਆਪਣੇ ਆਪ ਚ ਸਰਕਾਰ ਦਾ ਨੁਮਾਇੰਦਾ ਹੈ,ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ।

LEAVE A REPLY

Please enter your comment!
Please enter your name here