ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਮੱਖੂ ਦੇ ਖੇਡ ਮੁਕਾਬਲੇ ਪਿੰਡ ਕਾਮਲ ਵਾਲਾ ਦੇ ਖੇਡ ਗਰਾਊਂਡ ਵਿੱਚ ਕਰਵਾਏ ਗਏ

ਫਿਰੋਜ਼ਪੁਰ/ਜ਼ੀਰਾ/ਮੱਖੂ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ,ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ-14, 17, 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ, 50 ਸਾਲ ਤੋਂ ਵੱਧ ਓਪਨ ਵਰਗ) ਖੇਡ ਗਰਾਊਂਡ ਪਿੰਡ ਕਾਮਲ ਵਾਲਾ ਬਲਾਕ ਮਖੂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ 2 ਸਤੰਬਰ, 2022, ਨੂੰ ਅਥਲੈਟਿਕਸ, ਕਬੱਡੀ (ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਿਧਾਇਕ ਜ਼ੀਰਾ ਸ਼੍ਰੀ ਨਾਰੇਸ਼ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

Advertisements

ਵਿਧਾਇਕ ਨਾਰੇਸ਼ ਕਟਾਰੀਆਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖੋ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਇਥੇ ਇਹ ਵੀ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2022 ਪੰਜਾਬ ਸਰਕਾਰ ਦਾ ਇਕ ਵਿਸ਼ੇਸ਼ ਉਪਰਾਲਾ ਹੈ। ਐਸ.ਡੀ.ਐਮ. ਜ਼ੀਰਾ ਸ਼੍ਰੀ ਇੰਦਰਪਾਲ ਨੇ ਉਚੇਚੇ ਤੌਰ ਤੇ ਹਾਜ਼ਰ ਹੋ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਗੁਰਪ੍ਰੀਤ ਕੌਰ ਨੈਸ਼ਨਲ ਗੋਲਡ ਮੈਡਲਿਸਟ ਗੇਮ ਖੋਹ-ਖੋਹ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।

ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅਥਲੈਟਿਕਸ ਇਵੈਂਟ ਅੰਡਰ 14 ਲੜਕਿਆਂ ਵਿੱਚ 100 ਮੀਟਰ ਵਿੱਚ ਸਲਜਿੰਦਰ ਸਿੰਘ ਪਿੰਡ ਕਾਮਲ ਵਾਲਾ ਪਹਿਲਾ, ਵਿਕਰਮ ਨੇ ਦੂਜਾ ਅਤੇ ਅਜੇਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ 100 ਮੀਟਰ ਵਿੱਚ ਮਨਜੀਤ ਸਿੰਘ ਅਕਾਲ ਅਕੈਡਮੀ ਬਹਿਕ ਫੱਤੂ ਨੇ ਪਹਿਲਾ, ਜੋਰਾ ਸਿੰਘ ਪਿੰਡ ਕਾਮਲ ਸਿੰਘ ਦੂਜਾ ਅਤੇ ਅਕਾਸ਼ਦੀਪ ਸਿੰਘ ਪਿੰਡ ਫਤਿਹਗੜ੍ਹ ਸਭਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ 400 ਮੀਟਰ ਵਿੱਚ ਹਸਨਪ੍ਰੀਤ ਕੌਰ ਨੇ ਪਹਿਲਾ, ਜਸਮੀਨ ਕੌਰ ਨੇ ਦੂਜਾ ਅਤੇ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 400 ਮੀਟਰ ਲੜਕਿਆਂ ਵਿੱਚ ਰਮਜਾਨ ਅਲੀ ਨੇ ਪਹਿਲਾ, ਨਵਪ੍ਰੀਤ ਸਿੰਘ ਨੇ ਦੂਜਾ ਅਤੇ ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

ਅੰਡਰ 17 ਲੜਕੀਆਂ ਵਿੱਚ 400 ਮੀਟਰ ਵਿੱਚ ਸੁਖਪ੍ਰੀਤ ਕੌਰ ਸਰਹਾਲੀ ਨੇ ਪਹਿਲਾ, ਲਖਬੀਰ ਕੌਰ ਨੇ ਦੂਜਾ ਅਤੇ ਮੁਸਕਾਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਦੇ 100 ਮੀਟਰ ਮੁਕਾਬਲੇ ਵਿੱਚ ਜਰਮਲ ਸਿੰਘ ਪਿੰਡ ਬਹਿਕ ਫੱਤੂ ਨੇ ਪਹਿਲਾ, ਗੁਰਪ੍ਰੀਤ ਸਿੰਘ ਪਿੰਡ ਫੱਤੂ ਵਾਲਾ ਨੇ ਦੂਜਾ ਅਤੇ ਰਣਜੀਤ ਸਿੰਘ ਪਿੰਡ ਕੀਮੇ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21-40 ਵਿਚ ਮੈਨ ਨੇ 400 ਮੀਟਰ ਵਿਚ ਧਰਮਿੰਦਰ ਸਿੰਘ ਕਾਮਲਵਾਲਾ ਨੇ ਪਹਿਲਾ, ਯੋਧਵੀਰ ਸਿੰਘ ਮੱਲਾਂਵਾਲਾ ਨੇ ਦੂਜਾ ਅਤੇ ਕਰਮਵੀਰ ਸਿੰਘ ਕਾਮਲਵਾਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 50 ਦੇ ਸ਼ਾਟਪੁਟ ਵਿੱਚ ਸ੍ਰ: ਮੇਜਰ ਸਿੰਘ ਹਸਮਤਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਵਾਲੀਬਾਲ ਖੇਡ ਅੰਡਰ 17 ਲੜਕਿਆਂ ਵਿੱਚ ਸਹਸ ਤਲਵੰਡੀ ਨਿਪਾਲਾ ਨੇ ਪਹਿਲਾ ਅਤੇ ਹੀਰੋ ਪਬਲਿਕ ਸਕੂਲ ਮਖੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਲੜਕਿਆਂ ਵਿਚ ਸਸਸਸ ਸਰਹਾਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ(ਨਸ) ਵਿਚ ਅੰਡਰ 14 ਲੜਕਿਆਂ ਵਿੱਚ ਸਸਸਸ ਫੱਤੇ ਵਾਲਾ ਨੇ ਪਹਿਲਾ ਅਤੇ ਸਹਸ ਮੱਲੂਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਵਿਚ ਸਸਸਸ ਫੱਤੇ ਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਵਿੱਚ ਸਸਸਸ ਫੱਤੇ ਵਾਲਾ ਨੇ ਪਹਿਲਾ ਅਤੇ ਸਹਸ ਮੱਲੂਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਲੜਕੀਆਂ ਵਿੱਚ ਸਸਸਸ ਫੱਤੇ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21-40 ਲੜਕਿਆਂ ਵਿਚ ਬਾਬਾ ਬੁੱਢਾ ਸਾਹਿਬ ਕਲੱਬ ਮੌਜਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ।

ਖੋਹ-ਖੋਹ ਖੇਡ ਅੰਡਰ 14 ਅਤੇ 17 ਲੜਕਿਆਂ ਅਤੇ ਲੜਕੀਆਂ ਵਿੱਚ ਸ਼ਹੀਦ ਸ੍ਰ: ਸ਼ਾਮ ਸਿੰਘ ਸੀ.ਸੈ. ਸਕੂਲ ਫਤਿਰਗੜ੍ਹ ਸਭਰਾ ਨੇ ਪਹਿਲਾ ਅਤੇ ਸਸਸਸ ਮੱਲਾਂਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21 ਵਿੱਚ ਸਹਸ ਤਲਵੰਡੀ ਨਿਪਾਲਾ ਨੇ ਪਹਿਲਾ ਅਤੇ ਹੀਰੋ ਪਬਲਿਕ ਸਕੂਲ ਮਖੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਲੜਕਿਆਂ ਵਿਚ ਸ਼ਹੀਦ ਸ੍ਰ: ਸ਼ਾਮ ਸਿੰਘ ਸੀ.ਸੈ. ਸਕੂਲ ਫਤਿਰਗੜ੍ਹ ਸਭਰਾ ਨੇ ਪਹਿਲਾ ਅਤੇ ਸਸਸਸ ਮਖੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਫੁੱਟਬਾਲ ਖੇਡ ਅੰਡਰ 14 ਅਤੇ 17 ਲੜਕਿਆਂ ਵਿੱਚ ਅਕਾਲ ਅਕੈਡਮੀ ਬਹਿਕ ਫੱਤੂ ਨੇ ਪਹਿਲਾ ਸਥਾਨ ਅਤੇ ਅੰਡਰ 14 ਲੜਕਿਆਂ ਵਿੱਚ ਬਾਬਾ ਜੱਸਾ ਸਿੰਘ ਸਕੂਲ ਵਰਪਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਹੀਰੋ ਪਬਲਿਕ ਸਕੂਲ ਮਖੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਵਿੱਚ ਬਾਬਾ ਜੱਸਾ ਸਿੰਘ ਸਕੂਲ ਵਰਪਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।

ਰੱਸਾ ਕੱਸੀ ਗੇਮ ਅੰਡਰ 14 ਲੜਕਿਆਂ ਵਿੱਚ ਸ਼ਹੀਦ ਸ੍ਰ: ਸ਼ਾਮ ਸਿੰਘ ਸੀ.ਸੈ. ਸਕੂਲ ਫਤਿਰਗੜ੍ਹ ਸਭਰਾ ਨੇ ਪਹਿਲਾ ਅਤੇ ਸਸਸਸ ਸਰਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਨੇ ਸ਼ਹੀਦ ਸ੍ਰ: ਸ਼ਾਮ ਸਿੰਘ ਸੀ.ਸੈ. ਸਕੂਲ ਫਤਿਰਗੜ੍ਹ ਸਭਰਾ ਨੇ ਪਹਿਲਾ ਅਤੇ ਸਸਸਸ ਸਰਹਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਵਿੱਚ ਸਸਸਸ ਮੱਲਾਂਵਾਲਾ ਖਾਸ ਨੇ ਪਹਿਲਾ ਅਤੇ ਸਸਸਸ ਸਰਹਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ ਵਿੱਚ ਸ਼ਹੀਦ ਸ੍ਰ: ਸ਼ਾਮ ਸਿੰਘ ਸੀ.ਸੈ. ਸਕੂਲ ਫਤਿਰਗੜ੍ਹ ਸਭਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਵਿੱਚ ਸ਼ਹੀਦ ਸ੍ਰ: ਸ਼ਾਮ ਸਿੰਘ ਸੀ.ਸੈ. ਸਕੂਲ ਫਤਿਰਗੜ੍ਹ ਸਭਰਾ ਦੇ ਲੜਕਿਆਂ ਨੇ ਪਹਿਲਾ ਅਤੇ ਸਸਸਸ ਸਰਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿੱਚ ਸ਼ਹੀਦ ਸ੍ਰ: ਸ਼ਾਮ ਸਿੰਘ ਸੀ.ਸੈ. ਸਕੂਲ ਫਤਿਰਗੜ੍ਹ ਸਭਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਮੂਹ ਸਟਾਫ ਜ਼ਿਲ੍ਹਾ ਖੇਡ ਦਫਤਰ, ਫਿਰੋਜ਼ਪੁਰ ਅਤੇ ਵੱਖ-ਵੱਖ ਸਕੂਲਾਂ ਦੇ ਟੀਚਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here