‘ਖੇਡਾਂ ਵਤਨ ਪੰਜਾਬ ਦੀਆਂ ‘ ਪਟਿਆਲਾ ਦੇ ਛੇ ਬਲਾਕਾਂ ‘ਚ ਹੋਈ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ

ਪਟਿਆਲਾ(ਦ ਸਟੈਲਰ ਨਿਊਜ਼)। ‘ਖੇਡਾਂ ਵਤਨ ਪੰਜਾਬ ਦੀਆਂ 2022’ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਛੇ ਬਲਾਕਾਂ ਵਿੱਚ ਸ਼ੁਰੂ ਹੋਈਆਂ ਪਹਿਲੇ ਦਿਨ ਦੀਆਂ ਖੇਡਾਂ ਵਿੱਚ ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਤੇ ਫੁੱਟਬਾਲ ਗੇਮਾਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ। ਅੱਜ ਸ਼ੁਰੂ ਹੋਈਆਂ ਛੇ ਬਲਾਕਾਂ ਦੀਆਂ ਖੇਡਾਂ ਵਿੱਚ ਵਿਸ਼ੇਸ਼ ਤੌਰ ਉਤੇ ਪੁੱਜੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਐਮ.ਐਲ.ਏ. ਘਨੌਰ ਗੁਰਲਾਲ ਘਨੌਰ, ਐਮ.ਐਲ.ਏ. ਰਾਜਪੁਰਾ ਨੀਨਾ ਮਿੱਤਲ ਤੇ ਐਮ.ਐਲ.ਏ. ਸ਼ੁਤਰਾਣਾ ਕੁਲਵੰਤ ਸਿੰਘ ਨੇ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਖੇਡ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
  ਅੱਜ ਦੇ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਬਲਾਕ ਸ਼ੰਭੂ ਕਲਾਂ ਵਿੱਚ ਅੰਡਰ 14 ਲੜਕਿਆਂ ਦੀ ਖੋਹ ਖੋਹ ਟੀਮ ਲੋਹ ਸਿਬੰਲੀ ਨੇ ਹਾਸ਼ਮਪੁਰ ਨੂੰ 9-0 ਨਾਲ ਹਰਾਇਆ। ਅੰਡਰ 14 ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਲਾਕ ਪਾਤੜਾਂ ਵਿੱਚ ਅੰਡਰ 21 ਵਾਲੀਬਾਲ ਲੜਕਿਆਂ ਪਾਤੜਾਂ ਦੀ ਟੀਮ ਪੈਰਾਡਾਈਜ਼ ਟੀਮ ਨੂੰ 2-0 ਨਾਲ ਹਰਾ ਕੇ ਜੇਤੂ ਰਹੀ ਅਤੇ ਮਦਰ ਇੰਡੀਆ ਟੀਮ ਨੇ ਹੇਲਿਕਸ ਟੀਮ ਨੂੰ 2-0 ਨਾਲ ਹਰਾਇਆ। ਇਸੇ ਤਰ੍ਹਾਂ ਅੰਡਰ 21 ਤੋਂ 40 ਸਾਲ ਵਿੱਚ ਕੀਰਤੀ ਕਾਲਜ ਨਿਆਲ ਦੀ ਟੀਮ ਨੇ ਘੱਗਾ ਟੀਮ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਗੋਲਡਨ ਸਟਾਰ ਟੀਮ ਨੇ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-14 ਖੋ-ਖੋ ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਭੂਤਗੜ੍ਹ ਅਤੇ ਗੰਗਾਇੰਟਰਨੈਸ਼ਨਲ ਸਕੂਲ ਢਾਬੀਂ ਗੁੱਜਰਾਂ ਵਿਚਕਾਰ ਸੈਮੀਫਾਈਨਲ ਮੈਚ ਹੋਇਆ ਜਿਸ ਵਿੱਚ ਸਰਕਾਰੀ ਹਾਈ ਸਕੂਲ ਭੂਤਗੜ੍ਹ ਨੇ ਗੰਗਾ ਇੰਟਰਨੈਸ਼ਨਲ ਸਕੂਲ ਨੂੰ 12-0 ਨਾਲ ਹਰਾ ਕੇ ਫਾਈਨਲ ਮੈਚ ਵਿੱਚ ਪ੍ਰਵੇਸ਼ ਕੀਤਾ।

Advertisements

ਬਲਾਕ ਸਮਾਣਾ ਵਿੱਚ ਅੰਡਰ 14 ਖੋਹ ਖੋਹ ਲੜਕਿਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਨੇ ਸਰਕਾਰੀ ਹਾਈ ਸਕੂਲ ਸਹਿਜਪੁਰ ਦੀ ਟੀਮ ਨੂੰ ਹਰਾਇਆ। ਅੰਡਰ 17 ਲੜਕੀਆਂ ਖੋਹ ਖੋਹ ਸਰਕਾਰੀ ਹਾਈ ਸਕੂਲ ਮਰੋੜੀ ਨੇ ਬਾਬਾ ਬੰਦਾ ਬਹਾਦੁਰ ਸਕੂਲ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਅੰਡਰ 21-40 ਮੈਨ ਦੀ ਤਲਵੰਡੀ ਮੱਲੀ ਕਲੱਬ ਨੇ ਸਮਾਣਾ ਓਪਨ ਕਲੱਬ ਨੂੰ ਹਰਾਇਆ। ਅੰਡਰ 14 ਲੜਕਿਆ ਟੱਗ ਆਫ਼ ਵਾਰ ਗੇਮ ਵਿੱਚ ਸਰਕਾਰੀ ਮਿਡਲ ਸਕੂਲ ਭੇਡਪੁਰੀ ਦੀ ਟੀਮ ਜੇਤੂ ਰਹੀ ਅਤੇ ਸਰਕਾਰੀ ਮਿਡਲ ਸਕੂਲ ਮਰਦਾਹੇੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਗੇਮ ਅੰਡਰ-14 ਲੜਕਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕਰਹਾਲੀ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਕਰਹਾਲੀ ਨੇ ਦੂਜਾ ਸਥਾਨ ਅਤੇ ਮਾਡਲ ਪਬਲਿਕ ਸਕੂਲ ਸਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਸਨੌਰ ਖੋ-ਖੋ ਵਿੱਚ ਅੰਡਰ-14 ਲੜਕਿਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਫ਼ਤਿਹਪੁਰ ਰਾਜਪੂਤਾਂ ਨੂੰ 10-03 ਨਾਲ ਹਰਾਇਆ। ਗੁਰੂ ਤੇਗ ਬਹਾਦਰ ਸਟੇਡੀਅਮ ਬਹਾਦਰਗੜ੍ਹ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਕਲੱਬ ਸਨੌਰ ਨੇ 06-03 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕੀਆਂ ਵਿੱਚ ਬਹਾਦਰਗੜ੍ਹ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਣ ਖੁਰਦ ਨੂੰ 11-05 ਨਾਲ ਹਰਾਇਆ। ਇਸੇ ਤਰ੍ਹਾਂ ਕਬੱਡੀ ਅੰਡਰ-21 ਲੜਕਿਆਂ ਵਿੱਚ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਦੀ ਟੀਮ ਜੇਤੂ ਰਹੀ।
ਬਲਾਕ ਘਨੌਰ ਵਿੱਚ ਅੰਡਰ 14 ਲੜਕਿਆਂ ਕਬੱਡੀ ਨੇ ਲਾਛੜੂ ਕਲਾਂ ਦੀ ਟੀਮ ਨੇ ਯੂਨੀਵਰਸਿਟੀ ਕਾਲਜ ਨੂੰ ਹਰਾਇਆ। ਖੋਹ ਖੋਹ ਅੰਡਰ 17 ਲੜਕਿਆ ਘਨੌਰ ਦੀ ਟੀਮ ਨੇ ਜੈਸਪਰ ਨੂੰ ਹਰਾ ਕੇ ਬਾਜ਼ੀ ਮਾਰੀ। ਅੰਡਰ 14 ਲੜਕੀਆਂ ਕਾਮੀਕਲਾਂ ਨੇ ਘਨੌਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਬਲਾਕ ਰਾਜਪੁਰਾ ਵਿੱਚ ਅੰਡਰ-14 ਲੜਕਿਆ ਗੇਮ ਫੁੱਟਬਾਲ ਦੀ ਟੀਮ ਸਮਾਰਟ ਮਾਇੰਡ ਪਬਲਿਕ ਸਕੂਲ ਨੇ ਐਂਜੰਲ ਵੈਲੀ ਸਕੂਲ ਨੂੰ 1-0 ਨਾਲ ਹਰਾਇਆ। ਅੰਡਰ 17 ਵਾਲੀਬਾਲ ਗੇਮ ਵਿੱਚ ਲੜਕਿਆਂ ਦੀ ਸਰਕਾਰੀ ਸਕੂਲ ਧੂਮਾਂ ਨੇ ਸਰਕਾਰੀ ਹਾਈ ਸਕੂਲ ਥੂਹਾ ਨੂੰ ਹਰਾ ਕੇ ਪਹਿਲਾ ਸਥਾਨ ਕੀਤਾ। ਅੰਡਰ 21 ਲੜਕੀਆਂ ਐਥਲੈਟਿਕਸ 200 ਮੀਟਰ ਵਿੱਚ ਅਰਸ਼ਦੀਪ ਨੇ ਪਹਿਲਾ, ਗੀਤਾ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਤੇ ਜਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਐਥਲੈਟਿਕਸ ਲੜਕੀਆਂ ਨੇ ਲੋਂਗ ਜੰਪ ਵਿੱਚ ਗੁਰਲੀਨ ਕੌਰ ਨੇ ਪਹਿਲਾ, ਪ੍ਰਭਲੀਨ ਕੌਰ ਨੇ ਦੂਜਾ ਅਤੇ ਕਰਮਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

LEAVE A REPLY

Please enter your comment!
Please enter your name here