ਮੁਹੱਲਾ ਸ਼ੇਖਾਂ ਵਿਖੇ ਕੋਆਰਿਨਟਾਈਨ ਕੀਤੇ ਘਰਾਂ ਦੀ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਜਾਂਚ

ਪਠਾਨਕੋਟ (ਦ ਸਟੈਲਰ ਨਿਊਜ਼)। ਸੁਜਾਨਪੁਰ ਵਿਖੇ ਕਰੋਨਾ ਵਾਈਰਸ ਦੇ ਪਾਜੀਟਿਵ ਕੇਸ ਮਿਲਣ ਤੋਂ ਬਾਅਦ ਜਿਲਾ ਪ੍ਰਸਾਸਨ ਵੱਲੋਂ ਪੂਰੀ ਤਰਾਂ ਨਾਲ ਕਰਫਿਓ ਲਾਗੂ ਕਰ ਦਿੱਤਾ ਹੋਇਆ ਹੈ। ਇਸ ਕਰਫਿਓ ਦੋਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੂਰੇ ਸੁਜਾਨਪੁਰ ਵਿੱਚ ਸਰਵੇ ਕਰਵਾਇਆ ਗਿਆ ਅਤੇ ਇਹ ਡਾਟਾ ਇਕੱਠਾ ਕੀਤਾ ਗਿਆ ਕਿ ਕੋਈ ਵਿਅਕਤੀ ਕਿਸੇ ਗੰਭੀਰ ਬੀਮਾਰੀ ਨਾਲ ਪੀੜਿਤ ਤਾਂ ਨਹੀਂ ਇਸ ਤੋਂ ਇਲਾਵਾ ਲੋਕਾਂ ਵਿੱਚ ਕਰੋਨਾ ਦੇ ਲੱਛਣ ਤਾਂ ਨਹੀਂ ਪਾਏ ਜਾ ਰਹੇ।

Advertisements

ਜਿਕਰਯੋਗ ਹੈ ਕਿ ਅੱਜ ਬੁੱਧਵਾਰ ਨੂੰ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੁਹੱਲਾ ਸੇਖਾ ਵਿਖੇ ਏਕਾਂਤਵਾਸ ਕੀਤੇ ਖੇਤਰ ਅੰਦਰ ਵਿਸ਼ੇਸ ਤੋਰ ਤੇ ਜਾਂਚ ਕੀਤੀ ਗਈ। ਦੋ ਵੱਖ ਵੱਖ ਟੀਮਾਂ ਵੱਲੋਂ ਮੁਹੱਲਾ ਸੇਖਾਂ ਦੇ ਜਿਨਾਂ ਘਰਾਂ ਨੂੰ ਕੋਆਰਿਨਟਾਈਨ ਕੀਤਾ ਗਿਆ ਹੈ ਉਹਨਾਂ ਘਰਾਂ ਦੇ ਹਰੇਕ ਮੇਂਬਰ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਘਰ ਦੇ ਬਾਹਰ ਏਕਾਂਤਵਾਸ ਦੇ ਸਟੀਕਰ ਲਗਾਏ ਗਏ। ਟੀਮ ਮੈਂਬਰਾਂ ਨੇ ਦੱਸਿਆ ਕਿ ਜਿਨਾਂ ਘਰਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ। ਉਹਨਾਂ ਘਰਾਂ ਦੇ ਮੈਂਬਰਾਂ ਦੇ ਬਾਹਰ ਨਿਕਲਣ ਦੀ ਪੂਰੀ ਤਰਾਂ ਨਾਲ ਮਨਾਹੀ ਹੈ।

ਜਿਕਰਯੋਗ ਹੈ ਕਿ ਇਨਾਂ ਘਰਾਂ ਵਿੱਚ ਜਰੂਰੀ ਸਮਾਨ ਨੂੰ ਜਿਲਾ ਪ੍ਰਸਾਸਨ ਉਹਨਾਂ ਦੇ ਘਰ ਹੀ ਪਹੁੰਚਾ ਰਿਹਾ ਹੈ। ਜਿਲਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਕੀਤੇ ਹੁਕਮਾਂ ਅਨੁਸਾਰ ਸੁਜਾਨਪੁਰ ਖੇਤਰ ਵਿੱਚ ਮੈਡੀਕਲ ਸਬੰਧੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਸੁਜਾਨਪੁਰ ਦੇ ਸਾਹਮਣੇ ਸਥਿਤ ਸਾਗਰ ਮੈਡੀਕੋਜ ਅਤੇ ਦੁਸ਼ਅੰਤ ਮੈਡੀਕੋਜ ਨੂੰ ਕਰਫਿਓ ਦੋਰਾਨ ਅਗਲੇ ਹੁਕਮਾਂ ਤੱਕ ਖੋਲਣ ਦੀ ਛੋਟ ਦਿੱਤੀ ਗਈ ਹੈ।

LEAVE A REPLY

Please enter your comment!
Please enter your name here