Sunday, October 25, 2026
Home Punjab ਆਂਗਣਵਾੜੀ ਸੈਂਟਰ ਹੀਰਾ ਬਾਗ ਵਿਖੇ ਕਰਵਾਇਆ ‘ਤੰਦਰੁਸਤ ਬੇਬੀ’ ਮੁਕਾਬਲਾ

ਆਂਗਣਵਾੜੀ ਸੈਂਟਰ ਹੀਰਾ ਬਾਗ ਵਿਖੇ ਕਰਵਾਇਆ ‘ਤੰਦਰੁਸਤ ਬੇਬੀ’ ਮੁਕਾਬਲਾ

ਪਟਿਆਲਾ, (ਦ ਸਟੈਲਰ ਨਿਊਜ਼)। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓ) ਮਿਸ ਕੋਮਲਪ੍ਰੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਸੈਂਟਰ ਹੀਰਾ ਬਾਗ਼ (ਸੈਂਟਰ ਨੰਬਰ 100 ਤੇ 112) ਵਿਖੇ ਪੋਸ਼ਣ ਮਾਹ ਅਧੀਨ ‘ਤੰਦੁਰੁਸਤ ਬੇਬੀ’ ਦਾ ਮੁਕਾਬਲਾ ਕਰਵਾਇਆ। ਇਸ ਮੌਕੇ ਬੱਚਿਆਂ ਦੇ ਕੱਦ ਅਤੇ ਭਾਰ ਨੂੰ ਮਾਪ ਕੇ ਤੰਦਰੁਸਤ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਦਕਿ ਘੱਟ ਭਾਰ ਜਾਂ ਘੱਟ ਕੱਦ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਇਸ ਪ੍ਰਤੀ ਜਾਣਕਾਰੀ ਦਿੰਦਿਆਂ ਪੋਸ਼ਣ ਸਬੰਧੀ ਜਾਗਰੂਕ ਕੀਤਾ ਗਿਆ।

Advertisements

ਸੀ.ਡੀ.ਪੀ.ਓ. ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਬਲਾਕ ਪਟਿਆਲਾ ਅਰਬਨ ਦੇ ਸਮੂਹ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਯੋਗਾ ਕਰਵਾਉਣ ਸਮੇਤ ਪੋਸ਼ਟਿਕ ਭੋਜਨ ਲੈਣ ਲਈ ਪ੍ਰੇਰਿਤ ਕੀਤਾ ਗਿਆ। ਪੋਸ਼ਣ ਅਭਿਆਨ ਸਬੰਧੀ ਅੱਲਗ ਅਲੱਗ ਗਤੀਵਿਧੀਆਂ ਕਰਵਾ ਕੇ ਪੌਸ਼ਟਿਕ ਖੁਰਾਕ ਬਾਰੇ ਦੱਸਿਆ ਗਿਆ। ਇਸ ਮੌਕੇ ਸੁਪਰਵਾਈਜ਼ਰ ਅਭਿਜੀਤ ਕੌਰ ਅਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here