9 ਅਕਤੂਬਰ ਨੂੰ ਪਿੰਡ ਟਿੱਬਾ ਵਿਖੇ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਜੀ ਦਾ ਪਰਗਟ ਦਿਵਸ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹੋਏ ਸੁਖਦੇਵ ਸਿੰਘ ਟਿੱਬਾ ਨੇ ਕਿਹਾ ਕਿ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦਾ ਪਰਗਟ ਦਿਵਸ 9 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਟਿੱਬਾ ਤਹਿਸੀਲ ਸੁਲਤਾਨਪੁਰ ਲੋਧੀ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸਰਧਾ ਨਾਲ ਮਨਾਇਆ ਜਾਵੇਗਾ

Advertisements

9 ਅਕਤੂਬਰ 2022 ਦਿਨ ਐਤਵਾਰ ਨੂੰ ਭਗਵਾਨ ਵਾਲਮੀਕਿ ਮੰਦਿਰ ਟਿੱਬਾ ਤੋਂ ਸ਼ੋਭਾ ਯਾਤਰਾ ਦੁਪਹਿਰ ਇਕ ਵਜੇ ਅਰੰਭ ਹੋਵੇਗੀ ਜੋ ਬਸਤੀ ਸੈਦਪੁਰ, ਪੀਰ ਬਾਬਾ ਅਹਿਮਦ ਸ਼ਾਹ ਤੋ ਹੁੰਦੀ ਹੋਈ ਪਿੰਡ ਟਿੱਬਾ ਦੇ ਬੱਸ ਸਟੈਂਡ,ਤੋ ਮੇਨ ਬਜ਼ਾਰ ਟਿੱਬਾ ਤੋ ਵਾਪਸ ਭਗਵਾਨ ਵਾਲਮੀਕਿ ਮੰਦਿਰ ਟਿੱਬਾ ਵਿਚ ਸਮਾਪਤੀ ਹੋਵੇਗੀ,10 ਅਕਤੂਬਰ 2022 ਦਿਨ ਸੋਮਵਾਰ ਨੂੰ ਰਮਾਇਣ ਸਾਹਿਬ ਦੇ ਪਾਠ 10 ਵਜੇ ਅਰੰਭ ਹੋਣਗੇ ਤੇ 12 ਅਕਤੂਬਰ 2022 ਦਿਨ ਬੁੱਧਵਾਰ 11ਵਜੇ ਸ਼੍ਰੀ ਰਮਾਇਣ ਸਾਹਿਬ ਦੇ ਜਾਪ ਦੇ ਭੋਗ ਪਾਏ ਜਾਣਗੇ ਉਪਰੰਤ ਰਾਗੀ ਜੱਥੇ ਸੰਗਤਾਂ ਨੂੰ ਕੀਰਤਨ ਨਾਲ  ਨਿਹਾਲ ਕਰਨਗੇ ਗੁਰੁ ਕਾ ਲੰਗਰ ਪਿੰਡ ਟਿੱਬਾ ਦੇ ਪੰਚਾਇਤ ਘਰ ਵਿਖੇ ਚੱਲੇਗਾ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 

Attachments area

LEAVE A REPLY

Please enter your comment!
Please enter your name here