ਸਰਕਾਰ ਵੱਲੋਂ ਅਧਿਆਪਕਾਂ ਦੀ ਨੌਕਰੀ ਨੂੰ ਪੱਕਾ ਕਰਨ ਦੇ ਐਲਾਨ ਨੂੰ ਲੈ ਕੇ ਅਧਿਆਪਕਾ ਨੇ ਮਨਾਈ ਖੁਸ਼ੀ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਟੀਚਰ ਦਿਵਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋ ਲੋਕ ਹਿਤੈਸ਼ੀ ਫੈਸਲੇ ਲੈਣ ਦੀ ਲੜੀ ਤਹਿਤ 15-16 ਸਾਲਾਂ ਤੋ ਨਾਮਾਤਰ ਤਨਖਾਹਾਂ ਤੇ ਕੰਮ ਕਰਦੇ 5442 ਸਿੱਖਿਆ ਪੋ੍ਵਾਈਡਰ ਅਧਿਆਪਕਾਂ ਦੀ ਨੌਕਰੀ ਨੂੰ ਪੱਕਾ ਕਰਨ ਅਤੇ 29400/- ਮਹੀਨਾਵਾਰ ਤਨਖਾਹ ਦੇਣ ਦੇ ਐਲਾਨ ਨੇ ਅਧਿਆਪਕ ਵਰਗ ਨੂੰ ਖੁਸ਼ੀ ਵਿੱਚ ਝੂਮਣ ਲਾ ਦਿੱਤਾ । ਅਧਿਆਪਕਾਂ ਨੇ ਆਪਣੇ ਸਮਰਥਕਾਂ ਸਹਿਤ ਭੰਗੜੇ ਪਾਕੇ, ਮੂੰਹ ਮਿੱਠਾ ਕਰਵਾਕੇ ਪੰਜਾਬ ਸਰਕਾਰ ਦੀ ਸਮੁੱਚੀ ਲੀਡਰਸ਼ਿਪ ਦਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਸਾਹਿਬ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ , ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਜੀ, ਖਜਾਨਾਂ ਮੰਤਰੀ ਹਰਪਾਲ ਸਿੰਘ ਚੀਮਾਂ ਜੀ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ, ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਜੀ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਅਤੇ ਹਲਕਾ ਦਸੂਹਾ ਦੇ ਐਮ ਐਲ ਏ ਸਰਦਾਰ ਕਰਮਵੀਰ ਸਿੰਘ ਘੁੰਮਣ ਜੀ ਦਾ ਧੰਨਵਾਦ ਕੀਤਾ।

Advertisements

ਪਿਛਲੀਆਂ ਸਰਕਾਰਾਂ ਨੇ ਜਿੱਥੇ ਇਹਨਾਂ ਕੱਚੇ ਅਧਿਆਪਕ ਵਰਗ ਤੇ ਬੇਹੱਦ ਤਸ਼ੱਦਦ ਕੀਤਾ ਸੀ ਅਤੇ ਕਈ ਸਾਲ ਬੰਧੂਆਂ ਮਜਦੂਰਾਂ ਵਾਂਗ ਕੰਮ ਲਿਆ ਉੱਥੇ ਆਮ ਆਦਮੀ ਪਾਰਟੀ ਵਲੋ ਵੋਟਾਂ ਤੋ ਪਹਿਲਾਂ ਮੋਹਾਲੀ ਧਰਨੇ ਵਿਚ ਪਹੁੰਚ ਕੇ ਪੱਕੀ ਨੌਕਰੀ ਸਮੇਤ ਤਨਖਾਹ ਵਾਧਾ ਕਰਨ ਦਾ ਵਾਅਦਾ ਬਾਖੂਬੀ ਨਿਭਾਇਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਧਾਨ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਸਾਹਿਬ ਨੇ ਕੱਚੇ ਅਧਿਆਪਕਾਂ ਦੇ ਮੋਹਾਲੀ ਧਰਨੇ ਵਿਚ ਬੇਸ਼ੱਕ 13000 ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ 6 ਮਹੀਨੇ ਦੇ ਪਹਿਲੇ ਦੌਰ ਵਿਚ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਐਲਾਨ ਨੇ ਅਧਿਆਪਕ ਵਰਗ ਵਿਚ ਖੁਸ਼ੀ ਅਤੇ ਪੰਜਾਬ ਦੀ ਸਿਆਸਤ ਵਿਚ ਭੁਚਾਲ ਲੈ ਆਂਦਾ ਹੈ। ਸਰਕਾਰ ਨੇ ਹਾਈ ਪਾਵਰ ਕੈਬਨਿਟ ਸਬ ਕਮੇਟੀ ਬਣਾ ਕੇ 10 ਸਾਲਾਂ ਪਾਲਿਸੀ ਅਧੀਨ ਇਹਨਾਂ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਅਤੇ ਸਾਰੇ ਅਧਿਆਪਕਾਂ ਨੂੰ ਪੂਰਨ ਯਕੀਨ ਹੋ ਗਿਆ ਹੈ ਕਿ ਸਰਕਾਰ ਇਹਨਾਂ 8736 ਮੁਲਾਜ਼ਮਾਂ ਨੂੰ ਦਿਵਾਲੀ ਤੱਕ ਨਿਯੁਕਤੀ ਪੱਤਰ ਵੰਡ ਕੇ ਦੂਸਰੇ ਦੌਰ ਤਹਿਤ ਬਾਕੀ ਰਹਿੰਦੇ ਅਧਿਆਪਕਾਂ ਨੂੰ ਵੀ ਬਹੁਤ ਜਲਦੀ ਕੋਈ ਹੋਰ ਨਵੀ ਪਾਲਿਸੀ ਲਿਆ ਕੇ ਪੱਕੇ ਕਰੇਗੀ। ਪੰਜਾਬ ਸਰਕਾਰ ਦਾ ਸਿੱਖਿਆ ਪੋ੍ਵਾਈਡਰ ਯੂਨੀਅਨ ਹੁਸ਼ਿਆਰਪੁਰ ਦੇ ਜਿਲਾਂ ਪ੍ਧਾਨ ਜਗਤਾਰ ਲਾਲ ਰਹੀਮਪੁਰੀ ਦੀ ਅਗਵਾਈ ਹੇਠ ਤੀਰਥ ਸ਼ਰਮਾਂ ਅੱਤਰੀ, ਸੁਖਵਿੰਦਰ ਸਿੰਘ ਖਾਲਸਾ, ਹਰਜਿੰਦਰ ਕੁਮਾਰ ਅਲਫਾਜ਼ ਬਲਾਕ ਪ੍ਰਧਾਨ ਗੜਸ਼ੰਕਰ, ਰਾਜਾ ਗੜਸ਼ੰਕਰ, ਰਾਹੁਲ ਠਾਕੁਰ ਬਲਾਕ ਪ੍ਰਧਾਨ ਦਸੂਹਾ- ਮੁਕੇਰੀਆ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਬੁਲੋਵਾਲ, ਰਣਜੀਤ ਲਾਲ, ਕੇਵਲ ਰਾਮ, ਭੁਪਿੰਦਰ ਸਿੰਘ, ਪ੍ਰਦੀਪ ਕੁਮਾਰ, ਕੁਲਦੀਪ ਕੁਮਾਰ, ਮੈਡਮ ਸੋਨੀਆ, ਮੈਡਮ ਰਾਜਵਿੰਦਰ ਕੌਰ, ਮੈਡਮ ਮਮਤਾ ਸ਼ਰਮਾਂ ਨੇ ਵਿਸ਼ੇਸ਼ ਧੰਨਵਾਦ ਕੀਤਾ।

LEAVE A REPLY

Please enter your comment!
Please enter your name here