Saturday, October 31, 2026
Home Crime ਦਰਬਾਰ ਸਾਹਿਬ ਦੇ ਨੇੜੇ ਨਿਹੰਗ ਸਿੰਘਾਂ ਨੇ ਇੱਕ ਨੌਜ਼ਵਾਨ ਵੱਲੋਂ ਸਿਗਰਟ ਪੀਣ...

ਦਰਬਾਰ ਸਾਹਿਬ ਦੇ ਨੇੜੇ ਨਿਹੰਗ ਸਿੰਘਾਂ ਨੇ ਇੱਕ ਨੌਜ਼ਵਾਨ ਵੱਲੋਂ ਸਿਗਰਟ ਪੀਣ ਤੇ ਕੀਤਾ ਕਤਲ

ਅੰਮ੍ਰਿਤਸਰ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਨੇੜੇ ਨਿੰਹਗ ਸਿੰਘਾਂ ਵੱਲੋਂ ਇੱਕ ਨੌਜ਼ਵਾਨ ਵੱਲੋਂ ਸਿਗਰਟ ਪੀਣ ਤੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ, ਸਿੰਘਾਂ ਨੇ ਨੌਜ਼ਵਾਨ ਤੇ ਤਲਵਾਰਾਂ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆਂ ਜਾ ਰਿਹਾ ਹੈ ਨਿਹੰਗ ਸਿੰਘਾਂ ਦੀ ਪਹਿਲਾਂ ਇਸ ਨਾਲ ਸਿਗਰਿਟ ਪੀਣ ਨੂੰ ਲੈ ਕੇ ਬਹਿਸਬਾਜ਼ੀ ਹੋਈ ਅਤੇ ਹੌਲੀ-ਹੌਲੀ ਇਹ ਬਹਿਸਬਾਜ਼ੀ ਖੂਨੀ ਲੜਾਈ ਵਿੱਚ ਬਦਲ ਗਈ।

Advertisements

ਮਿ੍ਰਤਕ ਨੌਜ਼ਵਾਨ ਦੀ ਪਹਿਚਾਣ ਹਰਮਨਜੀਤ ਸਿੰਘ ਉਮਰ 35 ਸਾਲ ਅਤੇ ਅੰਮ੍ਰਿਤਸਰ ਦੇ ਚਾਟੀ ਵਿੰਡ ਵਜੋਂ ਹੋਈ ਹੈ ਅਤੇ ਪਲਸ ਮਸ਼ੀਨ ਚਲਾਉਦਾ ਸੀ। ਪੁਲਿਸ ਵੱਲੋਂ ਸੀਸੀਟੀਵੀ ਫੂਟੀਜ਼ ਦੇਖਣ ਤੇ ਦੋ ਨਿਹੰਗਾ ਦੀ ਪਛਾਣ ਹੋ ਗਈ ਹੈ। ਜਦਕਿ ਤੀਸਰੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਹਰਮਨਜੀਤ ਨੂੰ ਨਿਹੰਗਾਂ ਨੇ ਕਿਰਪਾਨਾਂ ਨਾਲ ਕਤਲ ਕੀਤਾ ਹੈ। ਘਟਨਾ ਨੂੰ ਲੈ ਕੇ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ ਅਤੇ ਸੀਸੀਟੀਵੀ ਰਾਹੀਂ ਮੁਲਜ਼ਮਾਂ ਦੀ ਪਛਾਣ ਕਰੇ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here