ਭਾਰਤੀ ਅਰਥਵਿਵਸਥਾ ਮਜ਼ਬੂਤ,ਲੋਕਾਂ ਦੀ ਆਮਦਨ ਅਤੇ ਰੁਜ਼ਗਾਰ ਵਧਿਆ: ਈਸ਼ਾ ਮਹਾਜਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤ ਚੀਨ,ਜਾਪਾਨ ਅਤੇ ਜਰਮਨੀ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ।ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।ਪਿਛਲੇ 10 ਸਾਲਾਂ ਚ ਭਾਰਤੀ ਅਰਥਵਿਵਸਥਾ 11ਵੇਂ ਸਥਾਨ ਤੋਂ 5ਵੇਂ ਸਥਾਨ ਤੇ ਪਹੁੰਚ ਗਈ ਹੈ।ਭਾਰਤ ਦੁਨੀਆਂ ਦੀ 5 ਵੀਂ ਸਬ ਤੋਂ ਵੱਡੀ ਆਰਥਿਕਤਾ ਬਣ ਗਿਆ ਹੈ।ਬੀਤੇ 10 ਸਾਲਾਂ ਵਿੱਚ ਭਾਰਤੀ ਜੀਡੀਪੀ ਦੇ ਅੰਕੜਿਆਂ ‘ਚ ਭਾਰਤ ਦਾ ਇਹ ਵਾਧਾ ਵਿੱਤੀ ਸਾਲ 2022-23 ‘ਚ ਵੀ ਅਰਥਵਿਵਸਥਾ ਚ ਤੇਜ਼ੀ ਦੇਖਣ ਨੂੰ ਮਿਲੀ।ਭਾਰਤ ਦੀ ਅਰਥਵਿਵਸਥਾ 854.7 ਬਿਲੀਅਨ ਡਾਲਰ ਰਹੀ।ਅਰਥਵਿਵਸਥਾ ਦੇ ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਹੈ ਕਿ 2014 ਚ ਜਦੋਂ ਸਾਡੀ ਸਰਕਾਰ ਨਹੀਂ ਸੀ ਅਤੇ ਭਾਰਤ ਬਹੁਤ ਹੀ ਭਿਆਨਕ ਸਥਿਤੀ ‘ਚੋਂ ਲੰਘ ਰਿਹਾ ਸੀ।ਹਰ ਪਾਸੇ ਫਿਸ਼ਲੇ ਹੋਏ ਸੀ।ਉੱਥੇ ਹੀ ਚੋਟੀ ਦੇ 5 ਸਥਾਨ ਤੇ ਪਹੁੰਚਣਾ ਇੱਕ ਵੱਡਾ ਕਦਮ ਹੈ।ਇੱਥੇ ਤੱਕ ਸਖ਼ਤ ਮਿਹਨਤ ਕਰਕੇ ਪਹੁੰਚੇ ਹਾਂ।5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਅਤੇ ਇਸ ਸਥਿਤੀ ਨਾਲ ਬ੍ਰਿਟੇਨ ਵਰਗੀ ਅਰਥਵਿਵਸਥਾ ਨੂੰ ਪਿੱਛੇ ਛੱਡਣਾ ਇੱਕ ਵੱਡੀ ਪ੍ਰਾਪਤੀ ਹੈ।ਉਭਰਦੇ ਬਾਜ਼ਾਰਾਂ ਵਿੱਚ ਵੀ ਅਸੀਂ ਚੀਨ ਨੂੰ ਮਾਤ ਦੇ ਰਹੇ ਹਾਂ।

Advertisements

ਈਸ਼ਾ ਮਹਾਜਨ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨਾ ਸਿਰਫ ਪਟੜੀ ਤੇ ਹੈ, ਬਲਕਿ ਇਹ ਬੁਲੇਟ ਟਰੇਨ ਦੀ ਤਰ੍ਹਾਂ ਅੱਗੇ ਵਧ ਰਹੀ ਹੈ।ਈਸ਼ਾ ਮਹਾਜਨ ਨੇ ਘਰੇਲੂ ਨਿੱਜੀ ਮੰਗ ਦੇ ਮਜ਼ਬੂਤ ​​ਹੋਣ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ ਲੋਕਾਂ ਦੀ ਆਮਦਨ ਅਤੇ ਰੁਜ਼ਗਾਰ ਵਧ ਰਿਹਾ ਹੈ।ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਨੂੰ ਲੈਕੇ ਨਿਯਮਿਤ ਟੋਏ ਤੇ ਟਵੀਟਾਂ ਰਾਹੀਂ ਨਕਾਰਾਤਮਕਤਾ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਹੁਣ ਜਦੋਕਿ ਆਰਥਿਕ ਸੂਚਕਾਂਕ ਆਪਣੀ ਮਜਬੂਤੀ ਦਿਖਾਉਣ ਲੱਗੇ ਹਨ,ਉਨ੍ਹਾਂ ਨੇ ਚੁੱਪ ਧਾਰ ਰੱਖੀ ਹੈ।ਬੇਰੋਜ਼ਗਾਰੀ ਦਰ ਵਧਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਉਨ੍ਹਾਂ ਕਿਹਾ ਕਿ ਇਹ ਅਸਲ ਵਿੱਚ ਘੱਟ ਰਹੀ ਹੈ।

ਉਨ੍ਹਾਂ ਕਿਹਾ ਕਿ ਧਿਆਨ ਨਾਲ ਦੇਖੋ ਰੋਜ਼ਗਾਰ ਦੀ ਦਰ ਵਧ ਰਹੀ ਹੈ।ਘਰੇਲੂ ਮੰਗ ਖਰਚੇ ਵਧਣ ਦੇ ਆਰੋਪਾਂ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਾਸਤਵ ਵਿੱਚ ਇਹ ਘੱਟ ਰਹੀ ਹੈ ਨਿੱਜੀ ਮੰਗ ਖਰਚ ਵਿੱਚ 26 ਫੀਸਦੀ ਦਾ ਵਾਧਾ ਹੋਇਆ ਹੈ।ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਚੰਗੀ ਸਥਿਤੀ ਵਿੱਚ ਹੈ।ਇਸ ਲਈ ਖਰਚੇ ਵਧੇ ਹਨ।ਘਰੇਲੂ ਮੰਗ ਦਰਸਾਉਂਦੀ ਹੈ ਕਿ ਲੋਕਾਂ ਦੀ ਆਮਦਨ ਅਤੇ ਰੁਜ਼ਗਾਰ ਵਧਿਆ ਹੈ।ਉਨ੍ਹਾਂ ਕਿਹਾ ਕਿ ਸਾਲ 201-13 ਵਿੱਚ ਭਾਰਤ ਨੂੰ ਇੱਕ ਕਮਜ਼ੋਰ ਅਰਥਵਿਵਸਥਾ ਵਜੋਂ ਦੇਖਿਆ ਗਿਆ ਸੀ ਪਰ ਯੂਕਰੇਨ-ਰੂਸ ਸੰਘਰਸ਼ ਅਤੇ ਵਿਸ਼ਵ ਆਰਥਿਕ ਮੰਦੀ ਕਾਰਨ ਵਿਸ਼ਵ ਅਰਥਵਿਵਸਥਾ ਅਜੇ ਵੀ ਸੰਘਰਸ਼ ਕਰ ਰਹੀ ਹੈ ਜਦਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਮੋਦੀ ਨੇ ਵੱਡੇ ਅਤੇ ਚੰਗੇ ਫੈਸਲੇ ਲਏ,ਜਿਸ ਕਾਰਨ ਅਰਥਵਿਵਸਥਾ ਮਜ਼ਬੂਤ ​​ਸਥਿਤੀ ‘ਚ ਹੈ।

LEAVE A REPLY

Please enter your comment!
Please enter your name here