ਵਿਹਿਪ ਬਜਰੰਗ ਦਲ ਨੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਦੇ ਦੇਹਾਂਤ ‘ਤੇ ਪ੍ਰਗਟਾਇਆ ਸੋਗ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਨਾਤਨ ਧਰਮ ਦੇ ਵੱਡੇ ਪੈਰੋਕਾਰ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਦੇ ਅਕਾਲ ਚਲਾਣੇ ਤੇ ਅੱਜ ਪੂਰੇ ਦੇਸ਼ ਦੇ ਸਨਾਤਨ ਸੰਸਕ੍ਰਿਤੀ ਨਾਲ ਜੁੜੀ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਲੋਕਾਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਇੱਕ ਵੱਡਾ ਘਾਟਾ ਦੱਸਿਆ ਹੈ।ਉਥੇ ਹੀ ਇਸ ਦੀ ਸੂਚਨਾ ਮਿਲਦੇ ਹੀ ਹੈਰੀਟੇਜ ਸਿਟੀ ਕਪੂਰਥਲਾ ਵਿੱਚ ਸੋਗ ਦੀ ਲਹਿਰ ਦੌੜ ਗਈ।ਬਜਰੰਗ ਦਲ ਪੰਜਾਬ ਦੇ ਸਾਬਕਾ ਪ੍ਰਧਾਨ ਨਰੇਸ਼ ਪੰਡਿਤ ਅਤੇ ਬਜਰੰਗ ਦਲ ਦੇ ਸ਼ਹਿਰੀ ਮੀਤ ਪ੍ਰਧਾਨ ਇਸ਼ਾਂਤ ਮਹਿਰਾ ਨੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਦੁਖਦਾਈ ਖਬਰ ਮਿਲੀ ਕਿ ਦਵਾਰਕਾ ਪੀਠਾਧੀਸ਼ਵਰ ਜਗਤਗੁਰੂ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਮਹਾਰਾਜ ਦਾ ਸਰੀਰ ਸ਼ਾਂਤ ਹੋ ਗਿਆ।ਉਕਤ ਆਗੂਆਂ ਨੇ ਪ੍ਰਮਾਤਮਾ ਅੱਗੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਦੀ ਕਾਮਨਾ ਕੀਤੀ।ਨਰੇਸ਼ ਪੰਡਿਤ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਨਿਮਰਤਾ ਅਤੇ ਕੁਸ਼ਲਤਾ ਦੇ ਧਨੀ ਸਨ।ਉਨ੍ਹਾਂ ਨੇ ਆਜ਼ਾਦੀ ਅੰਦੋਲਨ ਵਿੱਚ ਵੀ ਲੜਾਈ ਲੜੀ ਅਤੇ ਜੇਲ੍ਹ ਵੀ ਗਏ।

Advertisements

ਉਨ੍ਹਾਂ ਦੇ ਦਿਹਾਂਤ ਤੇ ਡੂੰਘਾ ਦੁੱਖ ਹੋਇਆ ਉਨ੍ਹਾਂ ਵਰਗੀ ਸ਼ਖਸੀਅਤ ਕੋਈ ਹੋਣੀ  ਮੁਸ਼ਕਿਲ ਹੈ।ਪੰਡਿਤ ਨੇ ਦੱਸਿਆ ਕਿ ਸ਼ੰਕਰਾਚਾਰੀਆ ਨੇ ਰਾਮ ਮੰਦਰ ਦੇ ਨਿਰਮਾਣ ਲਈ ਲੰਬੀ ਕਾਨੂੰਨੀ ਲੜਾਈ ਲੜੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਨਾਤਨ ਧਰਮ ਦੀ ਰੱਖਿਆ ਅਤੇ ਇਸ ਨੂੰ ਨਵੀਆਂ ਉਚਾਈਆਂ ਤੇ ਲਿਜਾਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਰਾਮ ਮੰਦਰ ਅੰਦੋਲਨ ‘ਚ ਵੀ ਉਹ ਮੋਹਰੀ ਰਹੇ, ਉਨ੍ਹਾਂਦੇ ਦੇਹਾਂਤ ਨਾਲ ਜੋ ਘਾਟਾ ਪਿਆ ਹੈ ਉਸਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਪੰਡਿਤ ਨੇ ਕਿਹਾ ਕਿ ਸਨਾਤਨ ਧਰਮ ਅਤੇ ਸੰਸਕ੍ਰਿਤੀ ਦੀ ਸੰਭਾਲ ਲਈ ਬ੍ਰਹਮਲੀਨ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਰੂਪਰੂਪਾਨੰਦ ਸਰਸਵਤੀ ਨੇ ਬੇਮਿਸਾਲ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਵਿਚਾਰ ਅਤੇ ਸਿੱਖਿਆਵਾਂ ਹਮੇਸ਼ਾ ਸਮਾਜ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਬੁਢਾਪੇ ਵਿੱਚ ਵੀ ਸਮਾਜ ਦਾ ਮਾਰਗਦਰਸ਼ਨ ਕਰਨ ਵਾਲੇ ਬ੍ਰਹਮਲੀਨ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਰੂਪਾਨੰਦ ਸਰਸਵਤੀ ਯੁਗਪੁਰੁਸ਼ ਸਨ ।

ਉਨ੍ਹਾਂ ਕਿਹਾ ਕਿ ਭਗਵਾਨ ਤੋਂ ਬਾਅਦ ਸਨਾਤਨ ਧਰਮ ਵਿੱਚ ਜਗਦਗੁਰੂ ਸ਼ੰਕਰਾਚਾਰੀਆ ਜੀ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ। ਉਨ੍ਹਾਂਦੇ ਬ੍ਰਹਮਲੀਨ ਹੋਣ ਨਾਲ ਸਨਾਤਨ ਧਰਮ ਅਤੇ ਸੰਸਕ੍ਰਿਤੀ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ।ਪੰਡਿਤ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਨਾਤਨ ਧਰਮ ਦੇ ਝੰਡੇ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਿਚ ਲਗਾਕੇ ਸਨਾਤਨ ਧਰਮ ਦੀ ਰੱਖਿਆ ਲਈ ਪ੍ਰਚਾਰ ਕਰਨ ‘ਚ ਲਗਾ ਦਿੱਤਾ।ਉਹ ਹਮੇਸ਼ਾ ਹੀ ਸਨਾਤਨ ਪਰੰਪਰਾ ਨੂੰ ਵਧਾਉਂਦੇ ਹੋਏ,ਸ਼ਰਧਾਲੂਆਂ ਨੂੰ ਹਿੰਦੂ ਧਰਮ ਤੋਂ ਜਾਣੂ ਕਰਵਾਉਣ ਲਈ ਵੱਡੇ ਧਾਰਮਿਕ ਸਮਾਗਮ ਕਰਵਾਏ।

LEAVE A REPLY

Please enter your comment!
Please enter your name here