ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਪਹਿਲੇ ਦਿਨ ਖਿਡਾਰੀਆਂ ਨੇ ਖ਼ੂਬ ਵਹਾਇਆ ਪਸੀਨਾ

ਪਟਿਆਲਾ(ਦ ਸਟੈਲਰ ਨਿਊਜ਼)। ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਖੇਡ ਟੂਰਨਾਮੈਂਟ ਦੇ ਪਹਿਲੇ ਦਿਨ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿਸਾ ਲੈਕੇ ਮੁਕਾਬਲਿਆਂ ਨੂੰ ਦਿਲਚਸਪ ਬਣਾਇਆ। ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਅੱਜ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਬਾਸਕਟਬਾਲ ਅੰਡਰ-17 ਲੜਕੀਆਂ ਵਿੱਚ ਸੈਂਟ ਮੈਰੀ ਸਕੂਲ ਨੇ ਊਸ਼ਾ ਮਾਤਾ ਸਕੂਲ  ਨੂੰ 16-5 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਦ ਮਿਲੇਨੀਅਮ ਸਕੂਲ ਨੇ ਮਾਉਂਟ ਲਿਟਰਾ ਸੀਨੀਅਰ ਸੈਕੰਡਰੀ ਸਕੂਲ ਨੂੰ 14-7 ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ। ਬਾਸਕਟਬਾਲ ਅੰਡਰ-14 ਲੜਕਿਆਂ ਵਿੱਚ ਮਲਟੀ ਹਾਈ ਸਕੂਲ ਨੇ 10-8 ਦੇ ਫਰਕ ਨਾਲ ਸਮਾਣਾ ਦੀ ਟੀਮ ਨੂੰ ਹਰਾਇਆ, ਇਸੇ ਤਰ੍ਹਾਂ ਬੁੱਢਾ ਦਲ ਪਬਲਿਕ ਸਕੂਲ ਦੀ ਟੀਮ 10-4 ਦੇ ਫਰਕ ਨਾਲ ਅਪੋਲੋ ਪਬਲਿਕ ਸਕੂਲ ਨੂੰ ਹਰਾਕੇ ਜੇਤੂ ਰਹੀ।

Advertisements


ਖੋਹ-ਖੋਹ ਖੇਡ ਅੰਡਰ-14 ਲੜਕੀਆਂ ਵਿੱਚ ਸਨੌਰ ਦੀ ਟੀਮ ਨੇ ਰਾਜਪੁਰਾ ਨੂੰ 15-7 ਨਾਲ ਹਰਾਇਆ। ਸਮਾਣਾ ਨੇ ਪਾਤੜਾਂ ਦੀ ਟੀਮ ਨੂੰ 7-6 ਦੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਗੇਮ ਅੰਡਰ 14 ਲੜਕਿਆਂ ਵਿੱਚ ਮੁਹਮੰਦ ਉਮਰ (ਨਾਭਾ) ਨੇ ਪ੍ਰਿਤਪਾਲ ਸਿੰਘ, ਖੁਸ਼ਮਨ (ਡੀ.ਐਮ.ਡਬਲਯੂ) ਨੇ ਗਰਵ ਪ੍ਰਸ਼ਾਰ, ਰਿਸ਼ੀ ਵਰਮਾ ਨੇ ਚਿਰਾਂਸ਼ ਨੂੰ, ਸੱਤਪ੍ਰੀਤ ਨੇ ਅਕਸ਼ਜ ਅਤੇ ਅਭਿਜੀਤ ਨੇ ਪ੍ਰਭਵੀਰ (ਡੀ ਐਮ ਡਬਲਯੂ) ਨੂੰ 3-0 ਨਾਲ ਹਰਾਕੇ ਜਿੱਤ ਪ੍ਰਾਪਤ ਕੀਤੀ।


ਲਾਅਨ ਟੈਨਿਸ ਖੇਡ ਅੰਡਰ 14 ਲੜਕਿਆਂ ਵਿੱਚ ਸਾਕੇਤ ਨੇ ਸਹਿਬਾਗ ਸਿੰਘ, ਗੁਰਦਿਤ ਨੇ ਮਾਧਵ, ਕ੍ਰਿਸ਼ਨਾ ਮਿੱਤਲ ਨੇ ਜਸ਼ਨਪ੍ਰੀਤ ਨੂੰ, ਹਰਜਸ ਨੇ ਗੋਪਾਲ ਨੂੰ ਹਕਾਕੇ ਜਿੱਤ ਪ੍ਰਾਪਤ ਕੀਤੀ। ਐਥਲੈਟਿਕਸ ਅੰਡਰ 21-40 ਲੜਕੀਆਂ 1500 ਮੀਟਰ ਵਿੱਚ ਨੀਭਾ ਕੁਮਾਰੀ ਨੇ ਪਹਿਲਾ ਸਥਾਨ, ਨਵਜੋਤ ਕੌਰ ਨੇ ਦੂਜਾ ਅਤੇ ਪ੍ਰੀਤੀ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 14 ਲੰਬੀ ਛਾਲ ਵਿੱਚ ਅੰਕਿਤ ਨੇ ਪਹਿਲਾ, ਸਨੀ ਗੁਪਤਾ ਨੇ ਦੂਜਾ ਅਤੇ ਪੰਕਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਜਿਤ ਹਾਸਿਲ ਕੀਤਾ। ਬਾਕਸਿੰਗ ਖੇਡ ਅੰਡਰ 17 ਲੜਕੀਆਂ ਵਿੱਚ 44-46 ਭਾਰ ਕੈਟਾਗਰੀ ਵਿੱਚ ਹਰਮੀਤ ਕੌਰ ਨੇ ਦੀਕਸ਼ਾ ਨੂੰ ਹਰਾਇਆ, 46-48 ਵੇਟ ਵਿੱਚ ਰਮਨਜੋਤ ਨੇ ਭਾਰਤੀ ਨੂੰ ਹਰਾਇਆ, 48-50 ਵਿੱਚ ਅਰਸ਼ਪ੍ਰੀਤ ਕੌਰ ਨੇ ਰਾਣੀ ਦੇਵੀ ਨੂੰ ਹਰਾਇਆ,50-52 ਵਿੱਚ ਸਿਮਰਨ ਠਾਕੁਰ ਨੇ ਅੰਕਿਤਾ ਕੌਰ ਨੂੰ, 57-60 ਵਿੱਚ ਸਿਦਕਪ੍ਰੀਤ ਕੌਰ ਨੇ ਜੋਗੀ ਮਕਾਲਿਅਨ ਨੂੰ ਅਤੇ 60-63 ਵਿੱਚ ਜਸਕਰਨ ਕੌਰ ਨੇ ਵਸ਼ਿਕਾ ਨੂੰ ਹਰਾਕੇ ਜਿੱਤ ਹਾਸਿਲ ਕੀਤੀ।


ਕੁਸ਼ਤੀ ਖੇਡ ਅੰਡਰ 14 ਲੜਕੀਆਂ 30 ਕਿਲੋ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 33 ਕਿਲੋ ਵਿੱਚ ਮਨਦੀਪ ਕੌਰ ਨੇ ਪਹਿਲਾ, ਆਂਚਲ ਕੁਮਾਰੀ ਨੇ ਦੂਜਾ ਅਤੇ ਕਮਲਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 36 ਕਿਲੋ ਵਿੱਚ ਕੋਮਲ ਕੌਰ ਨੇ ਪਹਿਲਾ ਅਤੇ ਪ੍ਰਿਅੰਕਾ ਨੇ ਦੂਜਾ ਸਥਾਨ ਹਾਸਿਲ ਕੀਤਾ। 58 ਕਿਲੋ ਦੇ ਵਰਗ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਅਤੇ ਖੁਸ਼ਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਜੇਤੂ ਰਹੀ। ਫੁੱਟਬਾਲ ਖੇਡ ਅੰਡਰ 21 ਲੜਕਿਆਂ ਵਿੱਚ ਆਰਮੀ ਪਬਲਿਕ ਸਕੂਲ ਦੀ ਟੀਮ ਨੇ ਗੁਰਾਇਆ ਫੁੱਟਬਾਲ ਕਲੱਬ ਨੂੰ 3-2 ਨਾਲ ਹਰਾਇਆ। ਨੈਸ਼ਨਲ ਕਲੱਬ ਬਨਵਾਲਾ ਪਾਤੜਾ ਨੇ ਘਨੌਰ ਦੀ ਟੀਮ ਨੂੰ 4-0 ਨਾਲ ਹਰਾਕੇ ਜੇਤੂ ਰਹੀ। 21-40 ਦੇ ਉਮਰ ਵਰਗ ਵਿੱਚ ਮਸੀਂਗਣ ਪਿੰਡ ਦੀ ਟੀਮ ਨੂੰ ਸਮਾਣਾ ਓਪਨ ਕੱਲਬ ਨੇ 4-3 ਨਾਲ ਹਰਾਕੇ ਜਿੱਤ ਹਾਸਿਲ ਕੀਤੀ।


ਹਾਕੀ ਖੇਡ ਅੰਡਰ 14 ਲੜਕੀਆਂ ਵਿੱਚ ਪੋਲੋ ਗਰਾਉਂਡ ਪਟਿਆਲਾ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਨੂੰ 2-1 ਨਾਲ ਅਤੇ ਲੜਕਿਆਂ ਦੀ ਟੀਮ ਨੇ ਪੋਲੋ ਗਰਾਉਂਡ ਪਟਿਆਲਾ ਦੀ ਟੀਮ ਨੇ ਸ.ਸ.ਸ.ਸ ਗਾਜੀਪੁਰ ਨੂੰ 2-0 ਨਾਲ ਹਰਾਇਆ। ਕੁੱਥਾ ਖੇੜੀ ਰਾਜਪੁਰਾ ਲੜਕਿਆਂ ਨੇ ਸਪਾਰਕਲਿੰਗ ਕਿੱਡਜ ਪਾਤੜਾ ਨੂੰ 1-0 ਨਾਲ ਹਰਾਇਆ। ਪੋਲੋ ਗਰਾਉਂਡ ਬੀ ਟੀਮ ਨੂੰ ਗੰਗਾ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ 0-3 ਨਾਲ ਹਰਾਇਆ। ਪੋਲੋ ਗਰਾਉਂਡ ਏ ਟੀਮ ਨੇ ਅਕਾਲ ਅਕੈਡਮੀ ਛੰਨਾ ਨੂੰ 3-0 ਨਾਲ ਹਰਾਇਆ। ਕਬੱਡੀ ਖੇਡ ਅੰਡਰ 14 ਲੜਕੀਆਂ ਘਨੌਰ ਬੀ ਟੀਮ ਨੇ ਭੁਨਰਹੇੜੀ ਟੀਮ ਬੀ ਨੂੰ 29-19 ਦੇ ਫਰਕ ਨਾਲ ਹਰਾਇਆ। ਨਾਭਾ ਟੀਮ ਬੀ ਨੇ ਰਾਜਪੁਰਾ ਬੀ ਟੀਮ ਨੂੰ 21-3 ਨਾਲ ਹਰਾਕੇ ਜਿੱਤ ਹਾਸਿਲ ਕੀਤੀ। ਪਟਿਆਲਾ ਰੂਰਲ ਟੀਮ ਨੇ ਭੁਨਰਹੇੜੀ ਏ ਟੀਮ ਨੂੰ 21 ਦੌੜਾਂ ਨਾਲ ਹਰਾਇਆ।

LEAVE A REPLY

Please enter your comment!
Please enter your name here