ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਦੀ ਸਿਹਤ ਮੰਤਰੀ  ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਪੰਜਾਬ ਦੀ ਮੀਟਿੰਗ ਚੇਤਨ ਸਿੰਘ ਜੋੜਾਮਾਜਰਾ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ,ਮੈਡੀਕਲ ਸਿੱਖਿਆ ਤੇ ਖੋਜ ਅਤੇ ਚੌਣਾਂ ਵਿਭਾਗ ਜੀ ਨਾਲ ਪੰਜਾਬ ਭਵਨ ਸੈਕਟਰ-3 ਚੰਡੀਗੜ੍ਹ ਵਿਖੇ ਅਯੋਏ ਸ਼ਰਮਾ ਪ੍ਰਮੁੱਖ ਸਕੱਤਰ ਸਿਹਤ , ਡਾ. ਰਣਜੀਤ ਸਿੰਘ ਘੋਤੜਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਤੇ ਹੋਰ ਸਿਹਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਵਾਇਸ ਪ੍ਰਧਾਨ ਕਰਮਵੀਰ ਸਿੰਘ, ਸੂਬਾ ਜਨਰਲ ਸਕੱਤਰ ਪ੍ਰਸ਼ਾਂਤ ਆਦੀਆਂ, ਰਾਜਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ, ਗੁਰਸਾਹਿਬ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ ਹਾਜ਼ਿਰ ਸਨ।

Advertisements

ਇਸ ਮੀਟਿੰਗ ਵਿੱਚ ਯੂਨੀਅਨ  ਅਜੰਡੇ ਅਨੁਸਾਰ ਮੁਲਾਜਮਾਂ ਨੂੰ ਰੈਗੂਲਰ ਕਰਨ, ਆਈ.ਐਚ.ਐਮ.ਐਸ.ਪੋਟਲ ਤੇ ਰਜਿਸਟਰ ਕਰਨਾ,ਮੁਲਾਜ਼ਮਾਂ ਨੂੰ ਕੋਵਿਡ ਇੰਨਕਰੀਮੈਂਟ 12% ਅਤੇ ਕੋਵਿਡ ਸਪੈਸ਼ਲ ਇੰਕਰੀਮੈਂਟ 9%, ਲਾਇਲਟੀ ਬੋਨਸ 15% ਅਤੇ ਹੋਰ ਵਿੱਤੀ ਲਾਭ ਦੇਣਾ, ਅਤੇ ਮੁਲਾਜ਼ਮਾਂ ਨੂੰ ਹੋਰ ਬੁਨਿਆਦੀ ਸਹੂਲਤਾਵਾਂ ਮੈਡੀਕਲ ਸਹੁਲਤ, ਮੋਬਾਇਲ ਭਤਾ ਅਤੇ ਹੋਰ ਸਹੁਲਤਾਵਾਂ ਲਈ ਵਿਚਾਰ ਹੋਈ ਅਤੇ  ਇਸ ਸਾਰੀ ਮੀਟਿੰਗ ਵਿੱਚ ਮੰਤਰੀ ਸਾਹਿਬ ਅਤੇ ਹੋਰ ਅਹੁਦੇਦਾਰਾਂ ਨੇ ਮੰਗਾਂ ਹੱਲ ਕਰਨ ਲਈ ਸਹਿਮਤੀ ਪ੍ਰਗਟਾਈ ਅਤੇ ਜਲਦੀ ਮੁਲਾਜ਼ਮਾਂ ਪੱਖੀ ਫੈਸਲਾ ਲੈਣ ਲਈ ਉੱਚ ਅਧਿਕਾਰੀਆਂ ਨੂੰ ਕਿਹਾ।

LEAVE A REPLY

Please enter your comment!
Please enter your name here