ਦਿਲਚਸਪ ਰਹੇ ਕਿੱਕ ਬਾਕਸਿੰਗ, ਦੌੜ, ਕਬੱਡੀ ਨੈਸ਼ਨਲ ਸਟਾਈਲ, ਹੈਂਡਬਾਲ ਅਤੇ ਫੁੱਟਬਾਲ ਦੇ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਕਿੱਕ ਬਾਕਸਿੰਗ, ਦੌੜ, ਕਬੱਡੀ ਨੈਸ਼ਨਲ ਸਟਾਈਲ, ਹੈਂਡਬਾਲ, ਫੁੱਟਬਾਲ ਦੇ ਮੁਕਾਬਲੇ ਕਾਫ਼ੀ ਦਿਲਚਸਪ ਰਹੇ। ਇਸ ਦੌਰਾਨ ਵਿਦਿਆਰਥੀ ਪੂਰੇ ਜੋਸ਼ ਨਾਲ ਮੈਦਾਨ ਵਿਚ ਉੱਤਰੇ ਅਤੇ ਉਨ੍ਹਾਂ ਨੇ ਆਪਣਾ 100 ਫੀਸਦੀ ਦਿੱਤਾ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿੱਕ ਬਾਕਸਿੰਗ ਅੰਡਰ-17 ਲੜਕੀਆਂ ਦੇ 50 ਕਿਲੋ ਭਾਰ ਵਰਗ ਵਿਚ ਰਾਜ ਕੁਮਾਰੀ ਪਹਿਲੇ, ਕਰਿਤਿਕਾ ਦੂਜੇ, ਅੰਕਿਤਾ ਅਤੇ ਸਮਰਿਤੀ ਤੀਜੇ ਸਥਾਨ ’ਤੇ ਰਹੀਆਂ। 55 ਕਿਲੋ ਭਾਰ ਵਰਗ ਵਿਚ ਪ੍ਰਾਚੀ ਪਹਿਲੇ, ਹਰਪ੍ਰੀਤ ਦੂਜੇ, ਖੁਸ਼ੀ ਤੇ ਮਹਿਕ ਤੀਜੇੇ ਸਥਾਨ ’ਤੇ ਰਹੀਆਂ। 60 ਕਿਲੋ ਭਾਰ ਵਰਗ ਵਿਚ ਕੁਲਬੀਰ ਕੌਰ ਪਹਿਲੇ, ਮਾਨਵੀ ਦੂਜੇ ਸਥਾਨ ’ਤੇ ਰਹੀ। 65 ਕਿਲੋ ਭਾਰ ਵਰਗ ਵਿਚ ਹਰਮਨ ਕੁਮਾਰੀ ਜੇਤੂ ਰਹੀ। 65 ਤੋਂ ਵੱਧ ਭਾਰ ਵਰਗ ਵਿਚ ਗੁਰਲੀਨ ਸ਼ਾਹੀ ਜੇਤੂ ਰਹੀ। 37 ਕਿਲੋ ਭਾਰ ਵਰਗ ਵਿਚ ਅੱਕੀ ਪਹਿਲੇ, ਪੂਜਾ ਦੂਜੇ, ਮਨੂ ਰਾਣੀ ਤੇ ਰਾਜਬੀਰ ਤੀਜੇ ਸਥਾਨ ’ਤੇ ਰਹੀ। 42 ਕਿਲੋ ਭਾਰ ਵਰਗ ਵਿਚ ਯਾਸ਼ਿਕਾ ਪਹਿਲੇ, ਅਪੇਕਸ਼ਾ ਦੂਜੇ ਅਤੇ ਫੂਲਵਤੀ ਅਤੇ ਨੇਹਾ ਤੀਜੇ ਸਥਾਨ ’ਤੇ ਰਹੀ। 46 ਕਿਲੋ ਭਾਰ ਵਰਗ ਵਿਚ ਅਨੁਰਾਧਾ ਪਹਿਲੇ, ਮਹੋਦਰੀ ਦੂਜੇ ਅਤੇ ਦੀਕਸ਼ਾ ਤੀਜੇ ਸਥਾਨ ’ਤੇ ਰਹੀ।

Advertisements


ਅੰਡਰ-21 ਲੜਕੀਆਂ ਦੀ 200 ਮੀਟਰ ਦੌੜ ਵਿਚ ਸ਼ਰਨਦੀਪ ਕੌਰ ਪਹਿਲੇ, ਸੰਦੀਪ ਕੌਰ ਦੂਜੇ ਤੇ ਸ਼ੁਭਨੀਤ ਥਿਆੜਾ ਤੀਜੇ ਸਥਾਨ ’ਤੇ ਰਹੀ। ਮਹਿਲਾਵਾਂ ਦੇ 21 ਤੋਂ 40 ਉਮਰ ਵਰਗ ਵਿਚ ਸੁਨੰਦਾ ਪਹਿਲੇ, ਪ੍ਰਿਆ ਦੂਜੇ, ਰੰਜਨਾ ਕੁਮਾਰੀ ਚੌਧਰੀ ਤੀਜੇ ਸਥਾਨ ’ਤੇ ਰਹੀ। ਅੰਡਰ-14 ਮਾਧਵੀ ਪਹਿਲੇ, ਅਮਨਦੀਪ ਕੌਰ ਦੂਜੇ ਅਤੇ ਵਰਸ਼ਾ ਤੀਜੇ ਸਥਾਨ ’ਤੇ ਰਹੀ।। ਅੰਡਰ-14 ਲੜਕਿਆਂ ਵਿਚ ਮੋਹਿਤ ਭਟੋਆ ਅਤੇ ਅੰਡਰ-17 ਲੜਕਿਆਂ ਵਿਚ ਮਨਦੀਪ ਸਿੰਘ ਜੇਤੂ ਰਿਹਾ। ਅੰਡਰ-21 ਵਿਚ ਹਰਸ਼ਾਨ ਸਿੰਘ ਪਹਿਲੇ, ਅਭਿਸ਼ੇਕ ਰਾਣਾ ਦੂਜੇ ਅਤੇ ਸਰਤਾਜ ਸਿੰਘ ਤੀਜੇ ਸਥਾਨ ’ਤੇ ਰਿਹਾ।


ਪੁਰਸ਼ਾਂ ਦੀ 21-40 ਉਮਰ ਵਰਗ ਦੀ 400 ਮੀਟਰ ਬਾਧਾ ਵਿਚ ਦੀਪਕ ਪਹਿਲੇ, ਆਕਾਸ਼ ਮਹਿਰਾ ਦੂਜੇ ਅਤੇ ਪਰਮਜੀਤ ਸਿੰਘ ਤੀਜੇ ਸਥਾਨ ’ਤੇ ਰਿਹਾ। 21-40 ਉਮਰ ਵਰਗ ਦੀ 200 ਮੀਟਰ ਅੜਿੱਕਾ ਦੌੜ ਵਿਚ ਮਿਥੁਨ ਪਹਿਲੇ, ਰਵਿੰਦਰ ਸਿੰਘ ਦੂਜੇ ਅਤੇ ਵਿਜੇ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਦੀ 200 ਮੀਟਰ ਵਿਚ ਮਹਿਕਪ੍ਰੀਤ ਸੈਣੀ ਪਹਿਲੇ, ਨਵਜੋਤ ਦੂਜੇ ਅਤੇ ਰਵਦੀਪ ਕੌਰ ਤੀਜੇ ਸਥਾਨ ’ਤੇ ਰਹੀ। ਅੰਡਰ-14 ਲੜਕਿਆਂ ਦੀ 200 ਮੀਟਰ ਦੌੜ ਵਿਚ ਸੁਧਾਂਸ਼ੂ ਯਾਦਵ ਪਹਿਲੇ, ਸ਼ਿਵਮ ਦੂਜੇ ਅਤੇ ਸ਼ਮਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-17 200 ਮੀਟਰ ਲੜਕਿਆਂ ਵਿਚ ਹਰਜੋਤ ਸਿੰਘ ਪਹਿਲੇ, ਅਰਸ਼ਦੀਪ ਸਿੰਘ ਦੂਜੇ ਅਤੇ ਸੰਦਲ ਤੀਜੇ ਸਥਾਨ ’ਤੇ ਰਿਹਾ।


ਹੈਂਡਬਾਲ ਲੜਕੇ ਅੰਡਰ-17 ਵਿਚ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜਿਆਂ ਪਹਿਲੇ, ਸਰਕਾਰੀ ਸਕੂਲ ਪਥਿਆਲ ਦੂਜੇ ਅਤੇ ਸਰਕਾਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੀਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਚੌਥੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਵਿਚ ਸਰਕਾਰੀ ਸਕੂਲ ਰੇਲਵੇ ਮੰਡੀ ਪਹਿਲੇ, ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜਿਆਂ ਦੂਜੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀਕਰੀ ਤੀਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨਵਾਂ ਚੌਥੇ ਸਥਾਨ ’ਤੇ ਰਿਹਾ। ਫੁੱਟਬਾਲ ਅੰਡਰ-17 ਲੜਕੀਆਂ ਵਿਚ ਸਰਕਾਰੀ ਸੀਨੀ: ਸੈਕੰਡਰੀ ਸਕੂਲ ਮੇਘੋਵਾਲ ਪਹਿਲੇ, ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੋਟ ਫਤੂਹੀ ਦੂਜੇ ਅਤੇ ਡੀ.ਪੀ.ਐਸ. ਪਾਰੋਵਾਲ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਵਿਚ ਸਰਕਾਰੀ ਸੀਨੀ: ਸੈਕੰਡਰੀ ਸਕੂਲ ਚੱਬੇਵਾਲ ਜੇਤੂ ਰਿਹਾ। ਕਬੱਡੀ ਨੈਸ਼ਨਲ ਸਟਾਈਲ ਅੰਡਰ-17 ਵਿਚ ਲੜਕਿਆਂ ਵਿਚ ਗੜ੍ਹਸ਼ੰਕਰ ਅਤੇ ਲੜਕੀਆਂ ਵਿਚ ਟਾਂਡਾ ਜੇਤੂ ਰਿਹਾ।

LEAVE A REPLY

Please enter your comment!
Please enter your name here