ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਭੜਕੀ ਭਾਜਪਾ ਨੇਤਾ ਈਸ਼ਾ ਮਹਾਜਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੀ ਘਟਨਾ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਲਚਲ ਮਚਾ ਦਿੱਤੀ ਹੈ।ਇਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀ-ਵਿਦਿਆਰਥਣਾਂ ਸੜਕਾਂ ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਹੈਰੀਟੇਜ ਸਿਟੀ ਕਪੂਰਥਲਾ ਦੀ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ ਨੇ ਲੋਕਾਂ ਨੂੰ ਵੀਡੀਓ ਆਨਲਾਈਨ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ ਹੈ। ਪੁਲਿਸ ਨੂੰ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ।ਈਸ਼ਾ ਮਹਾਜਨ ਨੇ ਕਿਹਾ ਕਿ ਇਹ ਇਕ ਭਿਆਨਕ ਘਟਨਾ ਹੈ।ਇਹ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਹੀ ਬੇਟੀ ਬਚਾਓ ਦੀ ਅਸਫਲਤਾ ਨਹੀਂ ਦਾ ਅਕੇਲਾ ਪ੍ਰਮਾਣ ਨਹੀਂ ਹੈ।

Advertisements

ਬਲਕਿ ਇਹ ਦਿਖਾਉਂਦਾ ਹੈ,ਕਿ ਸਾਡੇ ਸਿੱਖਿਆ ਸੰਸਥਾਨ ਵੀ ਕੀਨੇ ਅਸੁਰੱਖਿਅਤ ਹਨ।ਈਸ਼ਾ ਮਹਾਜਨ ਨੇ ਪੀੜਤਾਵਾਂ ਦੇ ਲਈ ਇਨਸਾਫ਼ ਦੀ ਮੰਗ ਕੀਤੀ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਅਜਿਹੀ ਵੀਡੀਓ ਸਾਹਮਣੇ ਆਈ ਹੈ ਤਾਂ ਇਸ ਨੂੰ ਸਰਕੂਲੇਟ ਨਾ ਕਰਕੇ ਡਿਲੀਟ ਕਰ ਦੇਣ। ਈਸ਼ਾ ਮਹਾਜਨ ਨੇ ਕਿਹਾ ਕਿ ਸਾਨੂੰ ਔਰਤਾਂ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਹੁਣ ਔਰਤਾਂ ਔਰਤਾਂ ਦੇ ਨਾਲ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ 7 ਵਜੇ ਤੋਂ ਬਾਅਦ ਔਰਤਾਂ ਬਾਹਰ ਸੁਰੱਖਿਅਤ ਨਹੀਂ ਹਨ ਪਰ ਅਹਾਤੇ ਦੇ ਅੰਦਰ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਸਾਨੂੰ ਪੀੜਿਤ ਲੋਕ ਦੇ ਲਈ ਇਨਸਾਫ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਕਹਿੰਦਾ ਹੈ ਕਿ ਸੱਤ ਵਾਜੇ ਦੇ ਬਾਅਦ ਮਹਿਲਾਵਾਂ ਬਾਹਰ ਸੁਰੱਖਿਅਤ ਨਹੀਂ ਹਨ,ਪਰ ਮਹਿਲਾਵਾਂ ਤਾਂ ਯੂਨੀਵਰਸਟੀ ਦੇ ਅੰਦਰ ਵੀ ਸੁਰੱਖਿਅਤ ਨਹੀਂ ਹਨ।ਈਸ਼ਾ ਮਹਾਜਨ ਨੇ ਕਿਹਾ ਕਿ ਇਹ ਸਮਾਂ ਆਪਣੀਆਂ ਭੈਣਾਂ ਦੇ ਨਾਲ ਖੜ੍ਹਨ ਦਾ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜੋ ਕੁਛ ਹੋਇਆ ਹੈ ਉਹ ਬਹੁਤ ਹੀ ਮੰਦਭਾਗਾ ਹੈ। ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਭੈਣਾਂ ਦੇ ਨਾਲ ਖੜ੍ਹੇ ਹੋ ਕੇ ਇਕ ਜ਼ਿੰਮੇਵਾਰ ਸਮਾਜ ਦੀ ਮਿਸਾਲ ਕਾਇਮ ਕਰੀਏ। ਇਹ ਸਾਡੇ ਲਈ ਇਮਤਿਹਾਨ ਦਾ ਸਮਾਂ ਹੈ, ਜ਼ਿੰਮੇਵਾਰ ਬਣੋ। ਈਸ਼ਾ ਮਹਾਜਨ ਨੇ ਕਿਹਾ ਮਾਮਲੇ ਦੇ ਸਾਰੇ ਤੱਥ ਜਨਤਕ ਕੀਤੇ ਜਾਣ ਅਤੇ ਜਾਂਚ ਏਜੰਸੀਆਂ ਨੂੰ ਬਿਨਾਂ ਕਿਸੇ ਦਬਾਅ ਦੇ ਮਾਮਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਮੰਦਭਾਗੀ ਅਤੇ ਦੁਖਦਾਈ ਹੈ।ਇਸ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ।ਇਹ ਸ਼ਮਾ ਪੀੜਤ ਭੈਣਾਂ ਦੇ ਨਾਲ ਖੜਾ ਹੋਣ ਦਾ ਹੈ।

LEAVE A REPLY

Please enter your comment!
Please enter your name here