ਸੇਵਾਮੁਕਤ ਇੰਸਪੈਕਟਰ ਗੁਰਬਚਨ ਦੀ ਆਤਮਿਕ ਸ਼ਾਤੀ ਲਈ ਪਾਠ ਦਾ ਭੋਗ 17 ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇੰਸਪੈਕਟਰ ਪੰਜਾਬ ਪੁਲਿਸ (ਸੇਵਾਮੁਕਤ) ਗੁਰਬਚਨ ਸਿੰਘ ਚੀਮਾ 9 ਜਨਵਰੀ 2020 ਦਿਨ ਵੀਰਵਾਰ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਗੁਰਬਚਨ ਸਿੰਘ ਚੀਮਾ ਦਾ ਜਨਮ 17 ਮਾਰਚ 1945 ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਕਰਤਾਰ ਕੌਰ ਦੇ ਉਦਰ ਤੋਂ ਪਾਕਿਸਤਾਨ ਦੇ ਗੁੱਜਰਾਂਵਾਲਾ ਵਿਖੇ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਜ਼ਿਲਾ ਕਪੂਰਥਲਾ ਦੇ ਪਿੰਡ ਬਘਾਣਾ ਆ ਵੱਸਿਆ।

Advertisements

ਉਹਨਾਂ ਸਰਵਿਸ ‘ਚ ਰਹਿੰਦਿਆਂ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਮਜੀਠਾ ਆਦਿ ਇਲਾਕਿਆਂ ਵਿੱਚ ਆਪਣੀ ਤਾਇਨਾਤੀ ਦੌਰਾਨ ਆਪਣੀ ਇਮਾਨਦਾਰੀ ਤੇ ਮਿਲਾਪੜੇ ਸੁਭਾਓ ਨਾਲ ਆਪਣੀ ਵਿਲੱਖਣ ਪਛਾਣ ਬਣਾਈ।  ਗੁਰਬਚਨ ਸਿੰਘ ਚੀਮਾ ਨੇ ਨੌਕਰੀ ਦੌਰਾਨ ਅਤੇ 2003 ਵਿੱਚ ਸੇਵਾਮੁਕਤੀ ਤੋਂ ਬਾਅਦ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ, ਟਿੱਬਾ ਸਾਹਿਬ ਸੇਵਾ ਸਿਮਰਨ ਸਭਾ ਅਤੇ ਹੋਰ ਵੱਖ-ਵੱਖ ਸਵੈ ਸੇਵੀ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਪ੍ਰਤੀ ਆਪਣੀਆਂ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖਿਆ।

ਜਿਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਉਹਨਾਂ ਦੇ ਗ੍ਰਹਿ ਮਕਾਨ ਨੰਬਰ 870 ਗਲੀ ਨੰਬਰ 6, ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ 17 ਜਨਵਰੀ ਦਿਨ ਸ਼ੁਕਰਵਾਰ ਨੂੰ ਦੁਪਿਹਰ 12 ਵਜੇ ਪਾਏ ਜਾਣਗੇ। ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ 12:30 ਵਜੇ ਤੋਂ 1:30 ਵਜੇ ਤੱਕ ਹੋਣਗੇ।

LEAVE A REPLY

Please enter your comment!
Please enter your name here