‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸ਼ਾਮਚੁਰਾਸੀ ਨੂੰ ਖੁੱਲੇ ‘ਚ ਪਖਾਨਾ ਮੁਕਤ ਕਰਨ ਲਈ ਵਿੱਢੀ ਮੁਹਿੰਮ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼) ਰਿਪੋਰਟ-ਗੁਰਜੀਤ ਸੋਨੂੰ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨਗਰ ਕੌਂਸਲ ਸ਼ਾਮਚੌਰਾਸੀ ਵਲੋਂ ਇਕ ਵਿਸ਼ੇਸ਼ ਮੁਹਿੰਮ ਤਹਿਤ ਖੁੱਲੇ ਵਿੱਚ ਪਖਾਨਾ ਨਾ ਕਰਨ ਲਈ ਜਨਤਾ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਸਬੰਧੀ ਰਿਜ਼ਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਡਾ. ਸੰਜੀਵ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸਾਡਾ ਆਲਾ-ਦੁਆਲਾ ਖੁੱਲੇ ਵਿਚ ਪਖਾਨਾ ਮੁਕਤ ਹੋਵੇਗਾ, ਤਾਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਆਪਣੇ ਆਲੇ-ਦੁਆਲੇ  ਨੂੰ ਸਾਫ-ਸੁਥਰਾ ਰੱਖਣਾ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਕਾਮਯਾਬ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ। ਉਨਾਂ ਕਿਹਾ ਕਿ ਵਿੱਢੀ ਗਈ ਇਹ ਮੁਹਿੰਮ ਜਨਤਾ ਨੂੰ ਜਾਗਰੂਕ ਕਰਕੇ ਖੁੱਲੇ ਵਿੱਚ ਪਖਾਨਾ ਨਾ ਜਾਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਪਰਮਜੀਤ ਸਿੰਘ, ਸੁਪਰਡੇਟੇਂਟ ਮਨਜੀਤ ਕੌਰ, ਕਾਰਜਸਾਧਕ ਅਫ਼ਸਰ ਸਿਮਰਨ ਢੀਂਡਸਾ, ਪ੍ਰਿੰਕਾ ਅਗਰਵਾਲ, ਰਾਖੀ ਰਾਣੀ, ਓਂਕਾਰ ਸਿੰਘ, ਅਮਨ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
– ਦਸੂਹਾ ‘ਚ 80 ਤੋਂ ਵੱਧ ਹਟਵਾਏ ਬੈਨਰਜ਼ ਅਤੇ ਹੋਰਡਿੰਗਜ਼ 
ਇਸ ਤੋਂ ਇਲਾਵਾ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਨਗਰ ਕੌਂਸਲ ਦਸੂਹਾ ਨੇ ਵਿਸ਼ੇਸ਼ ਕਾਰਵਾਈ ਕਰਦੇ ਹੋਏ ਮਿਆਣੀ ਰੋਡ ਨੇੜਲੇ ਫਲਾਈਓਵਰ ਦੇ ਦੋਨਾਂ ਪਾਸਿਓਂ ਨਜਾਇਜ਼ ਤੌਰ ‘ਤੇ ਲਗਾਏ ਗਏ 80 ਤੋਂ ਵੱਧ ਬੈਨਰਜ਼, ਫਲੈਕਸ ਬੋਰਡ ਅਤੇ ਹੋਰਡਿੰਗਜ਼ ਹਟਵਾਏ। ਇਸੇ ਤਰਾਂ ਨਗਰ ਪੰਚਾਇਤ ਮਾਹਿਲਪੁਰ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ 8 ਚਲਾਨ ਕਰਕੇ ਕਰੀਬ 2200 ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਨੇ ਅਪੀਲ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਨਾ ਕੀਤੀ ਜਾਵੇ, ਕਿਉਂਕਿ ਇਹ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ। ਉਨਾਂ ਕਿਹਾ ਕਿ ਕੇਵਲ ਵਾਤਾਵਰਣ ਅਨੁਕੂਲ ਮੱਕੀ ਤੇ ਆਟੇ ਤੋਂ ਬਣੇ ਬਨਸਪਤੀ ਲਿਫਾਫਿਆਂ ਦੀ ਹੀ ਵਿਕਰੀ ਕੀਤੀ ਜਾਵੇ।

Advertisements

LEAVE A REPLY

Please enter your comment!
Please enter your name here