ਸੇਵਾ ਪਖਵਾੜਾ ਤਹਿਤ ਭਾਜਪਾ ਮੰਡਲ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਮੰਡਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ‘ਤੇ ਚੱਲ ਰਹੇ ਸੇਵਾ ਪਖਵਾੜਾ ਦੇ ਤਹਿਤ ਮੁਫ਼ਤ ਮੈਡੀਕਲ ਕੈਂਪ ਕੌਸ਼ਲ ਨਰਸਿੰਗ ਹੋਮ ਵਿਖੇ ਭਾਜਪਾ ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ:ਰਣਵੀਰ ਕੌਸ਼ਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਹ ਮੈਡੀਕਲ ਚੈਕਅਪ ਕੈਂਪ ਭਾਜਪਾ ਮੰਡਲ ਮਹਾਂਮੰਤਰੀ ਵਿਸ਼ਾਲ ਸੋਂਧੀ ਦੀ ਅਗਵਾਈ ਹੇਠ ਲਗਾਇਆ ਗਿਆ।ਜਿਸ ਚ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈਕਅਪ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ, ਭਾਜਪਾ ਐਸ.ਸੀ ਮੋਰਚਾ ਦੇ ਸੂਬਾਈ ਆਗੂ ਨਿਰਮਲ ਸਿੰਘ ਨਾਹਰ,ਸੀਨੀਅਰ ਆਗੂ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਕਿਹਾ ਕਿ ਭਾਜਪਾ ਵਰਕਰ ਸੇਵਾ ਦੇ ਲਈ ਰਾਜਨੀਤੀ ਕਰਦੇ ਹਨ। ਵਰਕਰਾਂ ਕਮਰ ਕੱਸ ਲੈਣ ਅਤੇ ਲੋਕਾਂ ਦੀ ਸੇਵਾ ਵਿੱਚ ਜੁੱਟ ਜਾਣ ਕਿਉਂਕਿ ਭਾਜਪਾ ਦਾ ਨਾਅਰਾ ਸੇਵਾ ਹੀ ਸੰਗਠਨ ਹੈ। ਪਾਸੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੇਵਾ ਵਿੱਚ ਵਿਸ਼ਵਾਸ ਰੱਖਦੇ ਹਨ।ਪਾਸੀ ਨੇ ਕਿਹਾ ਕਿ ਇਹ ਪਾਰਟੀ ਰਾਜਨੀਤੀ ਇਸ ਲਈ ਨਹੀਂ ਕਰਦੀ ਹੈ ਕਿ ਕੁਰਸੀ ਮਿਲੇ। ਮਨੁੱਖੀ ਕਦਰਾਂ-ਕੀਮਤਾਂ ਨੂੰ ਜੀਉਂਦਾ ਕਰਨ,ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਰਾਸ਼ਟਰੀ ਸਵੈਮਾਣ ਅਤੇ ਸੱਭਿਆਚਾਰ ਨੂੰ ਵੀ ਬਚਾਏ ਰੱਖਣ ਦੇ ਲਈ ਵਚਨਬੰਧ ਹੈ। ਸੁਸ਼ਾਸਨ ਅਤੇ ਪਾਰਦਰਸ਼ਤਾ ਸਾਡੇ ਸਾਰਿਆਂ ਦੇ ਟੀਚਾ ਹੈ।ਇਸ ਵਿੱਚ ਨਾ ਤਾਂ ਪਰਵਾਰਵਾਦ ਹੈ ਨਾ ਕੋਈ ਹੋਰ ਮਸਲਾ।ਜੇਕਰ ਹੈ ਤਾਂ ਰਾਸ਼ਟਰਵਾਦ ਹੈ।ਛੋਟੇ ਤੋਂ ਛੋਟੇ ਵਰਕਰ ਨੂੰ ਵੀ ਭਾਜਪਾ ਵਿੱਚ ਪੂਰਾ ਮਾਣ-ਸਨਮਾਨ ਮਿਲਦਾ ਹੈ।

Advertisements

ਜੇਕਰ ਉਹ ਯੋਗ ਹੋਵੇ ਤਾਂ ਉਸ ਨੂੰ ਸਭ ਤੋਂ ਵੱਡਾ ਅਹੁਦਾ ਮਿਲਦਾ ਹੈ।ਇਸਦੀ ਮਿਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਹਨ।ਇਸ ਮੌਕੇ ਭਾਜਪਾ ਮੈਡੀਕਲ ਸੈੱਲ ਦੇ ਸੂਬਾ ਕਨਵੀਨਰ ਡਾ.ਰਣਵੀਰ ਕੌਸ਼ਲ ਨੇ ਕਿਹਾ ਕਿ ਭਾਜਪਾ ਦੇਸ਼ ਦੀ ਹੀ ਨਹੀਂ ਸਗੋਂ ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ।ਇਹ ਹਰ ਕਿਸੇ ਲਈ ਪ੍ਰੇਰਨਾ ਸਰੋਤ ਹੈ।ਭਾਰਤੀ ਸੰਦਰਭ ਵਿੱਚ ਗੱਲ ਕਰੀਏ ਤਾਂ ਇਸ ਪਾਰਟੀ ਨੇ ਰਾਸ਼ਟਰਵਾਦ ਅਤੇ ਜਮਹੂਰੀਅਤ ਦੋਵਾਂ ਨੂੰ ਬਚਾਇਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਕੁਰਸੀ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਇਹ ਲੋਕ ਸੇਵਾ,ਰਾਸ਼ਟਰ ਸੇਵਾ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਵਾਲੀ ਪਾਰਟੀ ਹੈ।ਇਹ ਪਾਰਟੀ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਸਭ ਤੋਂ ਅੱਗੇ ਖੜ੍ਹੀ ਰਹਿੰਦੀ ਹੈ।ਇਸ ਦਾ ਜ਼ਿੱਮਾ ਹਰ ਵਰਕਰ ਆਪ ਉਠਾਉਂਦਾ ਹੈ।ਇਸ ਪਾਰਟੀ ਨਾਲ ਜੁੜੇ ਲੋਕ ਆਮ ਆਦਮੀ ਦੀ ਜਿੰਦਗੀ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਸਾਡੀ ਸਰਕਾਰ ਵੀ ਇਸ ਲਈ ਵਚਨਬੱਧ ਹੈ।

ਕੇਂਦਰ ਸਰਕਾਰ ਨੇ ਹੁਣ ਤੱਕ ਮਜਦੂਰਾਂ ਅਤੇ ਕਿਸਾਨਾਂ ਦੇ ਲਈ ਜਿੰਨੀਆਂ ਵੀ ਯੋਜਨਾਵਾਂ ਬਣਾਇਆ ਹਨ ਉਹ ਪਿਹਲਾ ਕਦੇ ਨਹੀਂ ਬਣਿਆ।ਕਿਸਾਨਾਂ ਅਤੇ ਮਜ਼ਦੂਰਾਂ ਨੇ ਵੀ ਇਸ ਪਾਰਟੀ ਨੂੰ ਸਿਰ ਅੱਖਾਂ ਤੇ ਬਿਠਾਇਆ ਹੈ।ਇਸ ਦੇ ਚਲਦੇ ਦੇਸ਼ ਭਰ ਵਿੱਚ ਭਾਜਪਾ ਦੀਆ ਸਰਕਾਰਾਂ ਬਣ ਰਹੀਆਂ ਹਨਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਸ਼ਰਮਾ,ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਯੂਸ਼ ਮਨਚੰਦਾ, ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ,ਜ਼ਿਲ੍ਹਾ ਸਕੱਤਰ ਅਸ਼ਵਨੀ ਤੁਲੀ,ਸੀਨੀਅਰ ਆਗੂ ਇੰਦਰਜੀਤ ਪਸਰੀਚਾ,ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ,ਮੰਡਲ ਉਪ ਪ੍ਰਧਾਨ ਗੌਰਵ ਮਹਾਜਨ,ਸਾਬਕਾ ਮਹਿਲਾ ਮੋਰਚਾ ਮੰਡਲ ਪ੍ਰਧਾਨ ਆਭਾ ਆਨੰਦ,ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ,ਮੈਡੀਕਲ ਸੈੱਲ ਦੇ ਮੰਡਲ ਪ੍ਰਧਾਨ ਕਪਿਲ ਧੀਰ,ਡਾ.ਤੇਜੀ,ਸ਼ਾਮ ਭੂਟਾਨੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here