ਮਈਆ ਜੀ ਅਸੀ ਨੌਕਰ ਤੇਰੇ ਸੇਵਾ ਦਲ ਅਤੇ ਸ਼ਿਵ ਮੰਦਰ ਪ੍ਰੰਬਧਕ ਕਮੇਟੀ ਨਸਰਾਲਾ ਨੇ ਕਰਵਾਇਆ 29ਵਾਂ ਮਾਂ ਭਗਵਤੀ ਜਾਗਰਣ

ਮੇਹਟਿਆਣਾ (ਦ ਸਟੈਲਰ ਨਿਊਜ਼ ), ਰਿਪੋਰਟ- ਇੰਦਰਜੀਤ ਹੀਰਾ। ਨਸਰਾਲਾ ਵਿਖੇ ਮਈਆ ਜੀ ਅਸੀ ਨੌਕਰ ਤੇਰੇ ਸੇਵਾ ਦਲ ਅਤੇ ਸ਼ਿਵ ਮੰਦਰ ਪ੍ਰੰਬਧਕ ਕਮੇਟੀ ਰਜਿਸਟਰਡ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ 29 ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ 19 ਅਗਸਤ ਨੂੰ ਨਸਰਾਲਾ ਅੱਡੇ ਵਿਖੇ ਕਰਵਾਇਆ ਗਿਆ। ਕਮੇਟੀ ਮੈਂਬਰਾ ਨੇ ਦੱਸਿਆ ਕਿ ਜਾਗਰਣ ਤੋ ਇੱਕ ਦਿਨ ਪਹਿਲਾ 18 ਅਗਸਤ ਸ਼ਾਮ ਨੂੰ ਮਾਤਾ ਜਵਾਲਾ ਦੇਵੀ ਦੇ ਦਰਬਾਰ ਤੋ ਲਿਆਦੀ ਗਈ ਜੋਤ ਦੀ ਪਰਿਕਰਮਾ ਪੂਰੇ ਪਿੰਡ ਵਿੱੱਚ ਕੀਤੀ ਗਈ। ਜਾਗਰਣ ਵਾਲੇ ਦਿਨ 19 ਅਗਸਤ ਨੂੰ ਸਵੇਰੇ ਚਾਹ ਪਕੋੜੇ,ਫਰੂਟ ਚਾਟ,ਛੋਲੇ ਪੂਰੀ ਆਦਿ ਦੇ ਲੰਗਰ ਸ਼ਾਮ ਤੱਕ ਲਗਾਏ ਗਏ।

Advertisements

ਰਾਤ ਨੂੰ ਜਾਗਰਣ ਵਿੱੱਚ ਪੰਜਾਬ ਦੇ ਮਸ਼ਹੂਰ ਗਾਇਕ ਰਾਜੇਸ਼ ਰਾਜੂ ਅੰਮ੍ਰਿਤਸਰ ਵਾਲੇ ਤੇ ਗਾਇਕ ਸੂਫੀ ਸਿੰਕਦਰ ਨੇ ਮਾਂ ਦੀਆ ਭੇਟਾਂ ਦਾ ਗੁਨਗਾਣ ਸਾਰੀ ਰਾਤ ਕੀਤਾ। ਇਸ ਮੌਕੇ ਕਮੇਟੀ ਮੈਂਬਰ ਸੰਜੀਵ ਕੁਮਾਰ,ਜੋਗਿੰਦਰਪਾਲ ਪੱਪੀ,ਅਜੇ ਪਾਲ,ਦੀਪਕ ਸ਼ਰਮਾਂ,ਸਰਬਜੀਤ ਸਿੰਘ,ਹਰਜਿੰਦਰ ਸਿੰਘ ਸਾਬੀ, ਵਿਕਾਸ ਸ਼ਰਮਾਂ, ਰਾਜ ਕੋਸ਼ਲ, ਦਯਾਸ਼ੰਕਰ, ਨਵੀਨ ਕੁਮਾਰ ਰਿੰਕੂ, ਗੁਰਸ਼ਰਨਜੀਤ ਸਿੰਘ, ਅੰਮਿਤ ਕੁਮਾਰ, ਨੀਰਜ ਕੁਮਾਰ, ਮਹੇਸ਼ਵਰ ਕੁਮਾਰ, ਸੁਨੀਲ ਕੁਮਾਰ, ਰਾਹੁਲ, ਮੁਨੀਸ਼ ਕੁਮਾਰ, ਸੰਜੂ, ਰਿਤਿਕ ਸ਼ਰਮਾਂ, ਰਜੇਸ਼ ਕੁਮਾਰ ਬਿੰਟੂ, ਵਿਪਨ ਕੁਮਾਰ, ਸੁਖਜਿੰਦਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here