ਸੂਬਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤਾ ਗਿਆ ਅੰਨੇਵਾਹ ਲਾਠੀਚਾਰਜ ਅਤਿ ਨਿੰਦਣਯੋਗ: ਪ੍ਰਸ਼ੋਤਮ ਅਹੀਰ

ਮੇਹਟਿਆਣਾ (ਦ ਸਟੈਲਰ ਨਿਊਜ਼ ), ਰਿਪੋਰਟ- ਇੰਦਰਜੀਤ ਹੀਰਾ। ਪ੍ਰਸ਼ੋਤਮ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਜੀ ਦੀ ਸ਼ਹੀਦੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਆਪਣੇ ਹੱਕ ਹਕੂਕ ਬਹਾਲ ਕਰਵਾਉਣ ਲਈ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦਵਾਉਣ ਲਈ ਗਰੀਬ ਗੁਰਬੇ ਤੇ ਹੋ ਰਹੇ।

Advertisements

ਅੱਤਿਆਚਾਰਾਂ ਵਿਰੁੱਧ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਸ਼ਾਂਤਮਈ ਢੰਗ ਅਪਣਾਉਂਦੇ ਹੋਏ ਅਨੁਸ਼ਾਸਨੀ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਮਿਹਨਤਕਸ਼ ਕਿਸਾਨ ਵੀਰਾਂ ਉਪਰ ਹੋਏ ਲੋਂਗੋਵਾਲ ਵਿਖੇ ਲਾਠੀਚਾਰਜ ਦੀ ਘਟਨਾ ਘੋਰ ਨਿੰਦਣਯੋਗ ਹੈ। ਇਸ ਘਟਨਾ ਨੇ ਸੂਬਾ ਸਰਕਾਰ ਦਾ ਚਿਹਰਾ ਨੰਗਾ ਕੀਤਾ ਹੈ ਕਿ ਇਹ ਕਿਸਾਨ ਤੇ ਜਮਹੂਰੀਅਤ ਵਿਰੋਧੀ ਹੈ ਤਾਨਾਸ਼ਾਹੀ ਹੈ ਬਲਕਿ ਅਣਮਨੁੱਖੀ ਵੀ ਹੈ, ਜਬਰ ਜ਼ੁਲਮ ਦੀ ਅੱਤ ਹੈ।

ਇਸ ਘਟਨਾ ਲਈ ਉਨ੍ਹਾਂ ਸਰਕਾਰ ਪਾਸੋਂ ਲਾਠੀਚਾਰਜ ਕਰਨ ਵਾਲੇ ਜ਼ਿੰਮੇਵਾਰ ਅਫਸਰਾਂ ਉਪਰ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here