ਪਾਵਰਕੌਮ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਨੇ ਹੁਸ਼ਿਆਰਪੁਰ ਦੇ ਉਪ ਮੁੱਖ ਇੰਜਨੀਅਰ ਨੂੰ ਅਪਣੀਆ ਮੰਗਾਂ ਨੂੰ ਲੈ ਦਿੱਤਾ ਮੰਗ-ਪੱਤਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ  ਸਰਕਲ ਹੁਸ਼ਿਆਰਪੁਰ ਵਲੋਂ ਡਿਊਟੀ ਦੇ ਦੌਰਾਨ ਕਰੰਟ ਲੱਗਣ ਕਾਰਨ ਲਗਾਤਾਰ ਹਾਦਸੇ  ਵਾਪਰ ਰਹੇ ਹਨ। ਆਏ ਦਿਨ ਕੋਈ ਨਾ ਕੋਈ  ਸੀ ਐਚ ਬੀ ਤੇ ਡਬਲਿਊ ਠੇਕਾ ਕਾਮਾ ਕਰੰਟ ਲੱਗਣ ਕਾਰਨ ਜਾਂ ਤਾਂ ਮੌਤ ਦੇ ਮੂੰਹ ਚ ਪੈ ਜਾਦੇ ਹਨ ਜਾ ਅਪੰਗ ਹੋ ਜਾਂਦੇ ਹਨ ਕਿਉਂ ਕਿ ਕਾਮਿਆਂ ਕੋਲੋਂ ਬਿਨਾਂ ਕਿਸੇ ਟ੍ਰੇਨਿੰਗ ਤੇ ਬਿਨਾਂ ਕਿਸੇ ਸੇਫਟੀ ਕਿੱਟਾਂ ਤੋਂ ਬਗੈਰ  ਗਿਆਰਾਂ ਹਜ਼ਾਰ ਵੋਲਟੇਜ ਦਾ ਕੰਮ ਲਿਆ ਜਾ ਰਿਹਾ ਹੈ । ਪਰ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵੱਲੋਂ  ਜੋ ਵਰਕ ਆਰਡਰ  ਦੀਆਂ ਸ਼ਰਤਾਂ ਮੁਤਾਬਕ ਮੁਆਵਜਾ ਗਰੈਜਟੀ ਲੇਬਰ ਵੈੱਲਫ਼ੇਅਰ ਤੋਂ ਮਿਲਣਯੋਗ  ਮੁਆਵਜਾ ਵੀ ਨਹੀਂ ਦਿੱਤਾ ਜਾ ਰਿਹਾ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਕੇ ਸਰਕਾਰ ਨੇ  ਸਰਕਾਰੀ ਨੌਕਰੀਆਂ ਦਾ ਖਾਤਮਾ ਕਰਕੇ ਠੇਕੇਦਾਰਾਂ ਕੰਪਨੀਆਂ ਰਾਹੀਂ ਆਊਟ ਸੋਰਸਿੰਗ ਤੇ ਭਰਤੀ ਕਰਕੇ  ਸੀ  ਐਚ ਬੀ ਤੇ ਡਬਲਿਊ ਠੇਕਾ ਕਾਮਿਆਂ ਦੀ ਅੰਨ੍ਹੀ ਲੁੱਟ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਹੈ ।

Advertisements

ਜਥੇਬੰਦੀ ਵੱਲੋਂ ਸਰਕਾਰ ਤੇ ਮੈਨੇਜਮੈਂਟ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਹਾਇਕ ਲਾਈਨਮੈਨਾਂ ਦੀ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਠੇਕਾ ਕਾਮਿਆਂ ਨੂੰ ਵਿਭਾਗ ਚ ਲਿਆ ਕੇ ਰੈਗੂਲਰ ਕਰਨ ਜਾ ਠੇਕੇਦਾਰ ਕੰਪਨੀਆਂ ਨੂੰ ਬਾਹਰ ਕੱਢ ਸਿੱਧਾ ਕਾਮਿਆਂ ਨੂੰ ਵਿਭਾਗ ਚ ਸ਼ਾਮਲ ਕਰਨ, ਲੋਕਾਂ ਦੀ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਸਰਕਾਰ ਦਾ ਕੰਮ ਕਰਦਿਆਂ ਦੌਰਾਨ ਲਗਾਤਾਰ ਕਰੰਟ ਦੌਰਾਨ ਹਾਦਸੇ ਵਾਪਰ ਰਹੇ ਹਨ ਤੇ ਕਈ ਕਾਮੇ ਮੌਤ ਦੇ ਮੂੰਹ ਚ ਪੈ ਕੇ ਤੇ ਕਈ ਕਾਮੇ ਅਪੰਗ ਹੋ ਗਏ ਜਿਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਵੀ ਮੁਆਵਜ਼ਾ ਤੇ ਵਧੀਆ ਇਲਾਜ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਠੇਕਾ ਕਾਮਿਆਂ ਨੇ ਮੰਗ ਕੀਤੀ ਕਿ ਸੈਂਕੜੇ ਕਾਮੇ ਮੌਤ ਦੇ ਮੂੰਹ ਚ ਪਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਪੱਕੀ ਨੌਕਰੀ ਅਤੇ  ਹਾਦਸਾ ਹੋਣ ਤੇ ਵਧੀਆ ਇਲਾਜ ਦਾ ਪ੍ਰਬੰਧ ਕੀਤਾ ਜਾਵੇ ।

ਕੇਦਾਰ ਕੰਪਨੀਆਂ ਨੇ ਪਿਛਲੇ ਸਮਿਆਂ ਚ ਅਰਬਾਂ ਰੁਪਏ ਦਾ ਘਪਲਾ ਅਫ਼ਸਰਸ਼ਾਹੀ ਦੀ ਸ਼ਹਿ ਤੇ ਕੀਤਾ  ਜੋ ਕਿ  ਅਰਬਾਂ ਰੁਪਏ ਏਰੀਅਲ ਬੋਨਸ ਈਪੀਐਫ ਲੇਬਰ ਵੈੱਲਫ਼ੇਅਰ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ  ਅਤੇ ਪਿਛਲੇ ਸਮਿਆਂ ਦੌਰਾਨ ਛਾਂਟੀ ਕੀਤੇ ਕਿ ਕਾਮਿਆਂ ਨੂੰ  ਕਈ ਥਾਵੀਂ ਹਾਲੇ ਤੱਕ ਬਹਾਲ ਨਹੀਂ ਕੀਤਾ ਜਿਨ੍ਹਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ  ਅਤੇ ਹੋਰ ਮੰਗ ਪੱਤਰ ਵਿਚ ਦਰਜ ਮੰਗਾਂ ਨੂੰ ਲੈ ਕੇ ਅੱਜ ਸਰਕਾਰ ਤੋਂ ਤੇ ਮੈਨੇਜਮੈਂਟ ਅਤੇ ਕਿਰਤ ਵਿਭਾਗ ਅਧਿਕਾਰੀਆਂ ਪਾਸੋਂ ਪਿਛਲੀਆਂ ਹੋਈਆਂ ਹਜ਼ਾਰਾਂ ਮੀਟਿੰਗਾਂ ਚ’ ਮੰਗਾਂ ਨੂੰ ਲਾਗੂ ਕਰਨ  ਦੀ ਮੰਗ ਕੀਤੀ । ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਅਤੇ ਕਿਰਤ ਵਿਭਾਗ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਫਿਰ  ਕਿਰਤ ਮੰਤਰੀ ਦੇ ਦਫਤਰ ਖਰਡ਼ ਵਿਖੇ ਨੈਸ਼ਨਲ ਹਾਈਵੇ ਤੇ ਵੱਡੀ ਗਿਣਤੀ ਚ ਪਰਿਵਾਰਾਂ ਅਤੇ ਬੱਚਿਆਂ ਸਮੇਤ  27 ਸਤੰਬਰ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ 28 ਸਤੰਬਰ  ਨੂੰ ਮਹਾਨ ਜੋਧੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ  ਜਨਮ ਦਿਹਾੜਾ ਵੀ ਮਨਾਇਆ ਜਾਵੇਗਾ।

LEAVE A REPLY

Please enter your comment!
Please enter your name here