ਪਿੰਡਾਂ ਵਿੱਚ ਸਾਂਝੀਆਂ ਪਾਰਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ: ਵਿਧਾਇਕ ਤੇ ਡਿਪਟੀ ਸਪੀਕਰ ਰੋੜੀ

ਮਾਹਿਲਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜਸਵਿੰਦਰ ਸਿੰਘ ਹੀਰ। ਹਸਦਾ ਖੇਡਦਾ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ੁਰੂਆਤ ਕਰਦਿਆਂ ਗੜ੍ਹਸ਼ੰਕਰ ਚ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਹਲਕੇ ਦੇ ਪਿੰਡ ਮਾਲਕੋਵਾਲ (ਬੀਤ) ਚ ਇਕ ਪਾਰਕ ਦਾ ਉਦਘਾਟਨ ਕਰਕੇ ਕੀਤਾ।

Advertisements

ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਪਿੰਡਾਂ ਦੇ ਲੋਕਾਂ ਦੀ ਸਿਹਤ ਤੰਦਰੁਸਤ ਰਹੇ, ਲੋਕ ਹੱਸਣ ਖੇਡਣ , ਇਕੱਠੇ ਹੋ ਕੇ ਬੈਠਣ ਪਿੰਡਾਂ ਚ ਸਾਂਝੀਆਂ ਪਾਰਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਓਹਨਾ ਕਿਹਾ ਕਿ ਅੱਜ ਪੰਜਾਬ ਚ ਭ੍ਰਿਸ਼ਟਾਚਾਰ ਪੂਰੀ ਤਰਾਂ ਖਤਮ ਹੋ ਚੁੱਕਾ ਹੈ ਬਿਨਾਂ ਸਿਫ਼ਾਰਿਸ਼ਾਂ ਤੋਂ ਸਰਕਾਰੀ ਦਫਤਰਾਂ ਚ ਲੋਕਾਂ ਦੇ ਕੰਮ ਕਾਰ ਹੋ ਰਹੇ ਹਨ ਇਸ ਮੌਕੇ ਓਹਨਾ ਨਾਲ ਬਲਾਕ ਵਿਕਾਸ ਅਫਸਰ ਮੈਡਮ ਮਨਜਿੰਦਰ ਕੌਰ, ਸੰਜੇ ਕੁਮਾਰ ਪੀਪੀਲੀਵਾਲ, ਪ੍ਰਕਾਸ਼ ਪ੍ਰੇਮੀ, ਤੋਂ ਇਲਾਵਾ ਮਾਲਕੋਵਾਲ ਦੀ ਪੰਚਾਇਤ ਮੈਂਬਰ ਤੇ ਸਰਪੰਚ ਹਾਜਿਰ ਸਨ।

LEAVE A REPLY

Please enter your comment!
Please enter your name here