ਅਕਾਸ਼ ਆਦੀਆ ਨੂੰ ਬਣਾਇਆ ਗਿਆ ਸਿਵਲ ਹਸਪਤਾਲ ਦਾ ਪ੍ਰਧਾਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਵਲ ਹਸਪਤਾਲ  ਹੁਸ਼ਿਆਰਪੁਰ ਵਿਖੇ ਦੀ ਕਲਾਸ ਫੋਰ ਇੰਪਲਾਈਜ ਯੂਨੀਅਨ ਵੱਲੋ  ਜਿਲਾਂ ਜਨਰਲ ਸਕੱਤਰ ਦੀ ਜੀਵਨ ਰਾਮ ਦੀ ਪ੍ਰਧਾਨਗੀ ਹੇਠ  ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਸਫਾਈ ਮਜਦੂਰ ਯੂਨੀਅਨ (ਠੇਕੇ)ਦੀ ਚੋਣ ਕੀਤੀ ਗਈ ।ਇਸ ਮੋਕੇ ਪੰਜਾਬ ਦੇ ਮੀਤ ਪ੍ਰਧਾਨ ਵੇਦ ਪ੍ਰਕਾਸ ਵੱਲੋ ਅਹੁਦੇਦਾਰਾ ਦੇ ਐਲਾਨ ਕੀਤਾ ਗਿਆ ,ਇਸ ਮੋਕੇ ਅਕਾਸ਼ ਆਦੀਆ ਪ੍ਰਧਾਨ , ਸੀਨੀਅਰ ਮੀਤ ਪ੍ਰਧਾਨ ਕਰਨ ਭੱਟੀ , ਮੀਤ ਪ੍ਰਧਾਨ ਰੈਨੂੰ ਕੁਮਾਰੀ ,  ਜਨਰਲ ਸਕੱਤਰ ਨਰੇਸ਼ ਕੁਮਾਰ , ਸਕੱਤਰ ਬੁੱਧ ਰਾਮ , ਕੈਸ਼ੀਅਰ ਰਾਜ ਕੁਮਾਰ , ਮੁੱਖ ਸਲਾਹਕਾਰ ਮੈਡਮ ਜਸਵੀਰ ਕੋਰ ਦੀ ਚੋਣ ਕੀਤੀ ਗਈ ।

Advertisements

ਇਸ ਮੋਕੇ ਜਿਲਾਂ ਪ੍ਰਧਾਨ ਅਕਾਸ਼ ਆਦੀਆ ਨੇ ਸਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚੋਣਾ ਵਿੱਚ ਪੰਜਾਬ ਦੇ ਮੁਲਾਜਮਾ ਨਾਲ ਵਾਧਾ ਕੀਤਾ ਸੀ ਕਿ ਜਿਨੇ ਵੀ  ਸਿਹਤ ਵਿਭਾਗ ਵਿੱਚ ਕੱਚੇ ਮੁਲਾਜਮ ਲੱਗੇ ਹਨ ਬੇਸੱਕ ਉਹ ਠੇਕੇ ਤੇ ਹੋਣ ਜਾ ਐਨ. ਆਰ. ਐਚ. ਐਮ. ਹੋਣ ਉਹਨਾਂ ਨੂੰ ਬਿਨਾ ਸ਼ੱਰਤ ਰੈਗੂਲਰ ਕੀਤਾ ਜਾਵੇਗਾ । ਪਰ ਹੁਣ ਪੰਜਾਬ ਸਰਕਾਰ ਆਪਣੇ ਵਆਦੇ ਤੋ ਮੁੱਕਰ ਦੀ ਨਜਰ ਆ ਰਹੀ ਹੈ । ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਨੇ ਜੋ ਮੁਲਾਜਮਾ ਨਾਲ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰੇ । ਇਸ ਮੌਕੇ ਡਿੰਪਲ ਰਹੇਲਾ , ਸੁਖਦੇਵ ਸਿੰਘ ਬਸਰਾ , ਸਕੱਤਰ ਮਕੇਸ਼ ਸਿੰਘ , ਸ਼ਨੀ ਵਿਨੇ ਤੇ ਹੋਰ ਵੀ ਬਹੁਤ ਸਾਰੇ ਸਿਵਲ ਹਸਪਤਾਲ ਦੇ ਮੁਲਾਜਮ ਹਾਜਰ ਸਨ । 

LEAVE A REPLY

Please enter your comment!
Please enter your name here