ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਦਾ ਕੀਤਾ ਗਿਆ ਆਯੋਜਨ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆਂ ਸਾਧਵੀ ਗੁਰਪ੍ਰੀਤ ਭਾਰਤੀ ਜੀ ਨੇ ਕਿਹਾ ਕਿ ਧਰਮ ਅਤੇ ਭੌਤਿਕ ਵਿਗਿਆਨ ਦੋਵੇਂ ਸਾਡੇ ਜੀਵਨ ਨਾਲ ਨੇੜਿਓਂ ਜੁੜੇ ਹੋਏ ਹਨ।ਸਾਡੇ ਜੀਵਨ ਦੀ ਸੁੰਦਰਤਾ ਦੋਵਾਂ ਨਾਲ ਹੀ ਹੁੰਦੀ ਹੈ। ਭੌਤਿਕ ਵਿਗਿਆਨ ਦੀ ਵਰਤੋਂ ਸਮਾਜ ਨੂੰ ਬਾਹਰੀ ਸੁੰਦਰਤਾ ਦਿੰਦੀ ਹੈ ਤਾਂ ਧਰਮ ਅੰਦਰੂਨੀ ਸੁੰਦਰਤਾ। ਅਜਿਹਾ ਕਿਉਂ? ਕਿਉਂਕਿ ਧਰਮ ਦਾ ਸਬੰਧ ਉਸ ਚੇਤੰਨ ਬ੍ਰਹਮ ਸ਼ਕਤੀ ਨਾਲ ਹੈ, ਜੋ ਹਰ ਥਾਂ ਵਿਆਪਕ ਹੈ। ਜਿਸ ਰਾਹੀਂ ਮਨੁੱਖ ਦੀਆਂ ਇੰਦਰੀਆਂ ਦਾ ਸਮੂਹ ਕੰਮ ਕਰਦਾ ਹੈ। ਇਸ ਚੇਤਨਾ ਦਾ ਪ੍ਰਤੱਖ ਅਨੁਭਵ ਆਪਣੇ ਅੰਦਰ ਕਰਕੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ। ਸਾਡੇ ਦਿਲ ਨੂੰ ਰੱਬੀ ਸੁੰਦਰਤਾ ਦੇ ਸਾਰੇ ਗੁਣਾਂ ਨੂੰ ਪ੍ਰਫੁਲਤ ਕਰਦਾ ਹੈ ਅਤੇ ਇਹ ਪ੍ਰਕਿਰਿਆ ਮਨੁੱਖੀ ਸਮਾਜ ਨੂੰ ਜੀਵਨ ਸ਼ਕਤੀ ਨਾਲ ਭਰ ਦਿੰਦੀ ਹੈ।

Advertisements

ਅਧਿਆਤਮਿਕਤਾ ਹੀ ਜੀਵਨ ਦੀਆਂ ਜੜਾਂ ਫੜਦੀ ਹੈ।ਸੰਸਾਰ ਦਾ ਮੂਲ ਬ੍ਰਹਮ ਹੈ ਜਿਸ ਦੀ ਪ੍ਰਾਪਤੀ ਪੂਰਨ ਸਤਿਗੁਰੂ ਦੁਆਰਾ ਕੀਤੀ ਜਾਂਦੀ ਹੈ।ਬ੍ਰਹਮ ਗਿਆਨ ਹੀ ਇਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਬ੍ਰਹਮ ਨੂੰ ਜਾਣ ਕੇ ਸੱਚਮੁੱਚ ਅਧਿਆਤਮਿਕ ਬਣ ਸਕਦਾ ਹੈ।ਇਸ ਮਾਰਗ ਉੱਤੇ ਚੱਲ ਕੇ ਕਰਮਅਤੇ ਦੁੱਖ ਕੱਟੇ ਜਾ ਸਕਦੇ ਹਨ। ਹੋਰ ਕੋਈ ਰਸਤਾ ਨਹੀਂ ਹੈ। ਕਿਉਂਕਿ ਭੌਤਿਕਵਾਦ ਦੀ ਅੰਨ੍ਹੀ ਦੌੜ ਨੇ ਮਨੋਖ ਨੂੰ ਉਸਦੇ ਮੂਲ ਪਰਮਾਤਮਾ ਤੋਂ ਦੂਰ ਕਰਕੇ ਕਾਮ ਕ੍ਰੋਧ ਲੋਭ ਜਿਹੇ ਅਨੇਕਾਂ ਵਿਕਾਰਾਂ ਦਾ ਧਾਰਨੀ ਬਣਾ ਦਿੱਤਾ। ਇਸ ਦੌਰਾਨ ਸਾਧਵੀ ਹਰੀਪ੍ਰੀਤ ਭਾਰਤੀ ਜੀ ਨੇ ਸੁਰੀਲੇ ਭਜਨ ਕੀਰਤਨ ਦਾ ਗਾਇਨ ਕੀਤਾ ਅਤੇ  ਪਹੁੰਚੀਆਂ ਸੰਗਤਾਂ ਨੇ ਜੀਵਨ ਵਿੱਚ ਆਤਮਿਕ ਲਾਭ ਪ੍ਰਾਪਤ ਕੀਤਾ।

LEAVE A REPLY

Please enter your comment!
Please enter your name here