ਨੇਪਾਲ ਵਿੱਚ ਭੂਚਾਲ ਆਉਣ ਨਾਲ ਕਰੀਬ 6 ਲੋਕਾਂ ਦੀ ਮੌਤ, ਦਿੱਲੀ ਵਿੱਚ ਵੀ ਝਟਕੇ ਮਹਿਸੂਸ

ਕਾਠਮੰਡੂ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਨੇਪਾਲ ਦੇ ਡੋਤੀ ਜ਼ਿਲੇ ‘ਚ ਬੁੱਧਵਾਰ ਤੜਕੇ 6.3 ਤੀਬਰਤਾ ਦੇ ਭੂਚਾਲ ਆਉਣ ਨਾਲ ਕਰੀਬ 6 ਲੋਕਾਂ ਦੀ ਮੌਤ ਹੋ ਗਈ । ਬੁੱਧਵਾਰ ਰਾਤ ਕਰੀਬ 2 ਵਜੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।

Advertisements

ਨੇਪਾਲ ਵਿਚ ਆਏ ਭੂਚਾਲ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜ਼ਿਲ੍ਹੇ ਭਰ ਵਿੱਚ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਦਰਜਨਾਂ ਘਰ ਨੁਕਸਾਨੇ ਗਏ ਹਨ। ਨੇਪਾਲ ਦੀ ਫੌਜ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਖੋਜ ਅਤੇ ਬਚਾਅ ਕਾਰਜ ਲਈ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here