Monday, October 26, 2026
Home Punjab ਨਾਭਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ...

ਨਾਭਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ

ਨਾਭਾ, (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਇੰਡਸਟ੍ਰੀਅਲ ਫੋਕਲ ਪੁਆਇੰਟ ਨਾਭਾ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ । ਵਧੇਰੇ ਜਾਣਕਾਰੀ ਦਿੰਦੇ ਹੋਏ ਇੰਡਸਟ੍ਰੀਅਲ ਫੋਕਲ ਪੁਆਇੰਟ ਨਾਭਾ ਦੇ ਪ੍ਰਧਾਨ ਅਮਰੀਕ ਗਿੱਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਹੀ ਨਹੀ ਬਲਕਿ ਸਭ ਧਰਮਾਂ ਦੇ ਸਾਝੇ ਗੁਰੂ ਹਨ । ਜਿਸ ਤਹਿਤ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੇ ਇੰਡਸਟ੍ਰੀਅਲ ਫੋਕਲ ਪੁਆਇੰਟ ਨਾਭਾ ਸਮੂਹ ਭਾਈਚਾਰੇ ਨੇ ਸ਼ਰਧਾ ਨਾਲ ਮਨਾਇਆ ਗਿਆ ਅਤੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ ਜਿਥੇ ਕਿ ਸਿੱਖ ਭਾਈਚਾਰੇ ਦੇ ਨਾਲ-ਨਾਲ ਹਿੰਦੂ ਭਾਈਚਾਰੇ ਨੇ ਵੀ ਬਹੁਤ ਹੀ ਸ਼ਰਧਾ ਨਾਲ ਗੁਰੂਪੁਰਬ ਮਨਾਇਆ ।

Advertisements

ਇਸ ਮੋਕੇ ਤੇ ਪ੍ਰਧਾਨ ਅਮਰੀਕ ਸਿੰਘ ਗਿੱਲ ਤੋ ਇਲਾਵਾ ਚੇਅਰਮੈਨ ਰਜੇਸ਼ ਕੁਮਾਰ ਬੱਬੂ , ਦੀਪਕ ਕੁਮਾਰ , ਸਰਬਜੀਤ ਅਸ਼ੀਸ ਸਿੰਗਲਾ, ਗੁਰਪ੍ਰੀਤ ਨੰਨੜ੍ਹੇ ਮੁਕੇਸ਼ ਸ਼ਰਮਾ, ਹਰੀਸ਼ ਗੋਇਲ, ਪਰਮਿੰਦਰ ਸਿੰਘ, ਰਜੇਸ਼ ਅਗਰਵਾਲ, ਸਤੋਸ਼ ਬਾਂਸਲ, ਸੰਦੀਪ ਗੋਇਲ, ਨਵਦੀਪ ਸਿੰਗਲਾ, ਗੁਰਦੀਪ ਸਿੰਘ,ਕੋਸ਼ਿਕ ਬਰਾਦਰ, ਰਾਜ ਕੁਮਾਰ, ਅਨਿਲ ਬਾਂਸਲ, ਸੁਖਦੇਵ ਸਿੰਘ ਸੁੱਖੀ, ਰਕੇਸ਼ ਸਿੰਗਲਾ, ਟੋਨੀ ਸ਼ਰਮਾ, ਸੰਦੀਪ ਜਿੰਦਲ, ਵਿਸ਼ੇਸ਼ ਮਹਿਮਾਨ -ਰਮਨ ਜਿੰਦਲ (ਭੋਲਾ) ਪ੍ਰਧਾਨ ਵਪਾਰ ਮੰਡਲ ਨਾਲ ਰਿਸ਼ਭ ਜਿੰਦਲ ਤੇ ਸੰਜੀਵ ਸਿੰਗਲਾਂ ਚਰਨ ਸਿੰਘ ਮਲਕੀਤ ਕੰਬਾਇਨ ,ਦਵਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਦਿਆਲ ਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਘਮਰੋਦਾ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here