‘ਉਡਾਰੀਆਂ‘ ਬਾਲ ਵਿਕਾਸ ਮੇਲੇ ਤਹਿਤ ਬਲਾਕ  ਗੜ੍ਹਸ਼ੰਕਰ ਅਧੀਨ ਆਉਂਦੇ ਆਂਗਣਵਾੜੀ ਸੈਂਟਰਾਂ ਵਿੱਚ  ਤਿਆਰੀਆਂ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ,ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਅਮਰਜੀਤ ਭੁੱਲਰ ਦੀ ਅਗਵਾਈ  ਹੇਠ ਰਾਸ਼ਟਰੀ ਬਾਲ ਦਿਵਸ ਮੌਕੇ ਬਲਾਕ ਗੜ੍ਹਸ਼ੰਕਰ ਦੇ ਸਮੂਹ ਆਗਣਵਾੜੀ ਸੈਂਟਰਾਂ ਵਿੱਚ ਰਾਸ਼ਟਰੀ ਬਾਲ ਦਿਵਸ ਮੌਕੇ 20 ਨਵੰਬਰ 2022 ਤੱਕ ‘ਉਡਾਰੀਆਂ ‘ਬਾਲ ਵਿਕਾਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ।ਇਹ ਜਾਣਕਾਰੀ ਸ਼੍ਰੀ ਪੂਰਨ ਪੰਕਜ ਸ਼ਰਮਾਂ ,ਬਾਲ ਵਿਕਾਸ ਪ੍ਰੋਜੈਕਟ ਅਫਸਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਮੇਲੇ ਤਹਿਤ ਆਂਗਣਵਾੜੀ ਸੈਂਟਰਾਂ ਵਿੱਚ 20 ਨਵੰਬਰ ਦੇ ਸ਼ਡਿਊਲ ਅਨੁਸਾਰ ਪੌਦੇ/ਸਬਜੀਆਂ ਲਗਾਉਣੀਆਂ,ਖੇਡਾਂ ਰਾਹੀਂ ਬੱਚਿਆਂ ਨੂੰ ਫਾਇਦੇਮੰਦ ਖਾਣ—ਪੀਣ ਵਾਲੀਆਂ ਚੀਜਾਂ ਬਾਰੇ ਗਤੀਵਿਧੀਆਂ ਪੜ੍ਹਾਉਣਾਂ/ਸਿਖਾਉਣਾ,ਡਾਂਸ ਦੇ ਨਾਲ ਨਾਲ ਹੋਰ ਮਾਨਸਿਕ ਸਰੀਰਕ ਗਤੀਵਿਧੀਆਂ,ਪੋਸ਼ਣ ਸਬੰਧੀ ਬੱਚਿਆਂ ਦੇ ਮਾਤਾ—ਪਿਤਾ ਨੂੰ ਜਾਗਰੂਕ ਕਰਨਾਂ,ਆਪਣੇ ਆਸ—ਪਾਸ ਦੀ ਸਫਾਈ,,ਕਵਿਤਾ ਕਹਾਣੀਆਂ ਰਾਹੀਂ ਬੱਚਿਆਂ ਨੂੰ ਜਾਣਕਾਰੀ ਦੇਣ ਮਿੱਟੀ ਦੇ ਖਿਡੌਣੇ ਆਦਿ ਬਣਾਉਣ ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

Advertisements

ਸ਼੍ਰੀ ਪੂਰਨ ਪੰਕਜ ਸ਼ਰਮਾਂ ਨੇ ਦੱਸਿਆ ਕਿ ਇਸ ਮੇਲੇ ਦਾ ਨਾਅਰਾ ‘ਹਰ ਮਾਪੇ,ਹਰ ਗਲੀ,ਹਰ ਪਿੰਡ ਦੀ ਇੱਕੋ ਆਵਾਜ,ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ’ਦੇ ਸੁਨੇਹੇ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਮੇਲਾ ਬਲਾਕ ਗੜ੍ਹਸ਼ੰਕਰ ਦੇ  ਸਮੂਹ ਪਿੰਡ/ਸ਼ਹਿਰ ਵਾਸੀਆਂ,ਕੋਸਲਰਾਂ ਦੇ ਨਾਲ—2 ਸਮੂਹ ਸੁਵਰਵਾਈਜਰਾਂ,ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਮੇਲੇ ਵਿੱਚ ਆਂਗਣਵਾੜੀ ਸੈਂਟਰ ਵਿੱਚ ਦਰਜ ਲਾਭਪਾਤਰੀਆਂ ਤੋਂ ਇਲਾਵਾ ਬੱਚਿਆਂ ਦੇ ਮਾਤਾ —ਪਿਤਾ/ਦਾਦਾ—ਦਾਦੀ ਅਤੇ ਇਸ ਦੇ ਨਾਲ ਆਮ ਲੋਕ ਵੀ ਸ਼ਾਮਿਲ ਹੋਣਗੇ।

LEAVE A REPLY

Please enter your comment!
Please enter your name here